ਦੁਬਈ (ਏਜੰਸੀ)- ਨੀਦਰਲੈਂਡ ਦੀ ਪੁਰਸ਼ ਟੀਮ ਦੇ ਮੁੱਖ ਕੋਚ ਅਤੇ ਆਸਟਰੇਲੀਆ ਦੇ ਸਾਬਕਾ ਵਿਕਟਕੀਪਰ ਰਿਆਨ ਕੈਂਪਬੈਲ ਨੂੰ ਦਿਲ ਦਾ ਦੌਰਾ ਪੈਣ ਕਾਰਨ ਲੰਡਨ ਦੇ ਇੱਕ ਹਸਪਤਾਲ ਦੇ ਆਈ.ਸੀ.ਯੂ. ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਆਈ.ਸੀ.ਸੀ. (ਇੰਟਰਨੈਸ਼ਨਲ ਕ੍ਰਿਕਟ ਕੌਂਸਲ) ਦੀ ਵੈੱਬਸਾਈਟ ਮੁਤਾਬਕ 50 ਸਾਲਾ ਕੈਂਪਬੈਲ ਨੇ ਸ਼ਨੀਵਾਰ ਨੂੰ ਆਪਣੇ ਪਰਿਵਾਰ ਨਾਲ ਬਾਹਰ ਨਿਕਲਣ ਸਮੇਂ ਛਾਤੀ ਵਿੱਚ ਦਰਦ ਅਤੇ ਸਾਹ ਲੈਣ ਵਿੱਚ ਤਕਲੀਫ਼ ਮਹਿਸੂਸ ਕੀਤੀ। ਪਰਥ ਦੇ ਇੱਕ ਪੱਤਰਕਾਰ ਅਤੇ ਕੈਂਪਬੈਲ ਪਰਿਵਾਰ ਦੇ ਦੋਸਤ ਦੇ ਅਨੁਸਾਰ, ਉਹ ਅਜੇ ਵੀ ਹਸਪਤਾਲ ਵਿੱਚ ਬੇਹੋਸ਼ ਹਨ (ਐਤਵਾਰ ਰਾਤ ਤੱਕ), ਪਰ ਉਹ ਆਪਣੇ ਆਪ ਸਾਹ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।
ਨੀਦਰਲੈਂਡ ਦੀ ਟੀਮ ਦੀ ਨਿਊਜ਼ੀਲੈਂਡ ਦੌਰੇ ਤੋਂ ਵਾਪਸੀ ਤੋਂ ਬਾਅਦ ਕੈਂਪਬੈਲ ਯੂਰਪ ਦੇ ਦੌਰੇ 'ਤੇ ਹਨ। ਉਹ ਇੱਕ ਹਫ਼ਤਾ ਪਹਿਲਾਂ ਹੀ ਆਪਣੇ ਗ੍ਰਹਿ ਸ਼ਹਿਰ ਪਰਥ ਵਿੱਚ ਦੋਸਤਾਂ ਅਤੇ ਪਰਿਵਾਰ ਨੂੰ ਮਿਲਣ ਗਏ ਸੀ। ਕੈਂਪਬੈਲ ਨੂੰ ਜਨਵਰੀ 2017 ਵਿੱਚ ਨੀਦਰਲੈਂਡ ਦਾ ਕੋਚ ਨਿਯੁਕਤ ਕੀਤਾ ਗਿਆ ਸੀ। ਇੱਕ ਖਿਡਾਰੀ ਦੇ ਰੂਪ ਵਿੱਚ, ਉਨ੍ਹਾਂ ਨੇ ਆਸਟ੍ਰੇਲੀਆ ਅਤੇ ਹਾਂਗਕਾਂਗ ਦੋਵਾਂ ਦੀ ਨੁਮਾਇੰਦਗੀ ਕੀਤੀ ਸੀ। ਉਨ੍ਹਾਂ ਨੇ 2016 ਵਿਚ ਆਪਣੇ ICC ਪੁਰਸ਼ T20 ਵਿਸ਼ਵ ਕੱਪ ਵਿੱਚ ਹਾਂਗਕਾਂਗ ਦੀ ਨੁਮਾਇੰਦਗੀ ਕੀਤੀ ਸੀ। ਉਹ 44 ਸਾਲ ਅਤੇ 30 ਦਿਨਾਂ ਦੀ ਉਮਰ ਵਿੱਚ ਆਪਣਾ ਡੈਬਿਊ ਕਰਨ ਵਾਲੇ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਬਣ ਗਏ ਸਨ।
ਰਿਕੀ ਪੋਂਟਿੰਗ ਬਣ ਸਕਦੇ ਹਨ ਇੰਗਲੈਂਡ ਟੈਸਟ ਟੀਮ ਦੇ ਕੋਚ - ਰਿਪੋਰਟ
NEXT STORY