ਲੰਡਨ (ਭਾਸ਼ਾ)- ਨੀਦਰਲੈਂਡ ਦੀ ਪੁਰਸ਼ ਕ੍ਰਿਕਟ ਟੀਮ ਦੇ ਮੁੱਖ ਕੋਚ ਅਤੇ ਆਸਟਰੇਲੀਆ ਦੇ ਸਾਬਕਾ ਵਿਕਟਕੀਪਰ ਰੇਯਾਨ ਕੈਂਪਬੇਲ ਹੁਣ ਕੋਮਾ ਤੋਂ ਬਾਹਰ ਹਨ ਪਰ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਨੂੰ ਅਜੇ ਵੀ ਇੱਥੋਂ ਦੇ ਇਕ ਹਸਪਤਾਲ ਦੀ ਆਈ. ਸੀ. ਯੂ. ਵਿਚ ਰੱਖਿਆ ਗਿਆ ਹੈ।
ਸ਼ਨੀਵਾਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ 50 ਸਾਲ ਦੇ ਕੈਂਪਬੇਲ ਨੂੰ ਆਈ. ਸੀ. ਯੂ. ਵਿਚ ਭਰਤੀ ਕਰਵਾਇਆ ਗਿਆ ਸੀ। ਬ੍ਰਿਟੇਨ ਵਿਚ ਆਪਣੇ ਪਰਿਵਾਰ ਦੇ ਨਾਲ ਰਹਿ ਰਹੇ ਕੈਂਪਬੇਲ ਨੂੰ ਛਾਤੀ ਵਿਚ ਦਰਦ ਅਤੇ ਸਾਹ ਲੈਣ ਵਿਚ ਮੁਸ਼ਕਲ ਮਹਿਸੂਸ ਹੋਈ ਸੀ। ਆਈ. ਸੀ. ਸੀ. ਨੇ ਕੈਂਪਬੇਲ ਦੇ ਭਰਾ ਮਾਰਕ ਦੇ ਪਰਥ ਰੇਡੀਓ ਨੂੰ ਦਿੱਤੇ ਬਿਆਨ ਦੇ ਆਧਾਰ ਉੱਤੇ ਕਿਹਾ ਕਿ ਡਾਕਟਰਾਂ ਅਨੁਸਾਰ ਦਿਮਾਗ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪੁੱਜਣ ਦਾ ਕੋਈ ਪ੍ਰਮਾਣ ਨਹੀਂ ਹੈ। ਮਾਰਕ ਕੈਂਪਬੇਲ ਨੇ ਬਿਆਨ ਵਿਚ ਕਿਹਾ, ‘‘ਉਹ ਨੀਮ ਬੇਹੋਸ਼ੀ ਤੋਂ ਬਾਹਰ ਨਿਕਲ ਆਏ ਹਨ। ਹੁਣ ਡਾਕਟਰ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਦੇ ਦਿਲ ਵਿਚ ਕੀ ਖਰਾਬੀ ਹੈ।’’
ਕਿਸਾਨ ਦੇ ਪੁੱਤ ਭੰਮਰਾ ਨੇ ਰੈਸਲਿੰਗ ’ਚ ਜਿੱਤ ਨਾਲ ਕੀਤੀ ਸ਼ੁਰੂਆਤ
NEXT STORY