ਨਵੀਂ ਦਿੱਲੀ- ਨੇਤਰਾ ਕੁਮਾਨਨ ਬੁੱਧਵਾਰ ਨੂੰ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਰੋਅਰ ਬਣੀ। ਉਸ ਨੇ ਓਮਾਨ ’ਚ ਏਸ਼ੀਆਈ ਕੁਆਲੀਫਾਇਰ ਦੇ ਲੇਜ਼ਰ ਰੇਡੀਅਲ ਮੁਕਾਬਲੇ ’ਚ ਚੌਟੀ ਦੇ ਸਥਾਨ ’ਤੇ ਰਹਿ ਕੇ ਇਹ ਉਪਲੱਬਧੀ ਆਪਣੇ ਨਾਂ ਕੀਤੀ। 23 ਸਾਲਾ ਨੇਤਰਾ ਨੇ ਲੇਜਰ ਰੇਡੀਅਲ ਕਲਾਸ ਮੁਕਾਬਲੇ ’ਚ ਆਪਣੀ ਨੇੜਲੀ ਵਿਰੋਧੀ ਅਤੇ ਹਮਵਤਨ ਰਮਯਾ ਸਰਵਨਨ ’ਤੇ 21 ਅੰਕਾਂ ਦੀ ਬੜ੍ਹਤ ਬਣਾਈ ਸੀ। ਇਸ ਮੁਕਾਬਲੇ ਦੀ ਇਕ ਆਖਰੀ ਰੇਸ ਵੀਰਵਾਰ ਨੂੰ ਹੋਵੇਗੀ।
ਇਹ ਖ਼ਬਰ ਪੜ੍ਹੋ- ਭਾਰਤੀ ਪੁਰਸ਼ ਹਾਕੀ ਟੀਮ ਨੇ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 4-3 ਨਾਲ ਹਰਾਇਆ
ਚੇਨਈ ਦੀ ਨੇਤਰਾ ਦੇ ਮੁਸਾਨਾਹ ਓਪਨ ਚੈਂਪੀਅਨਸ਼ਿਪ ’ਚ ਅਜੇ 18 ਅੰਕ ਅਤੇ ਰਮਯਾ ਦੇ 39 ਅੰਕ ਹਨ, ਸੰਯੁਕਤ ਏਸ਼ੀਆਈ ਅਤੇ ਅਫਰੀਕੀ ਓਲੰਪਿਕ ਕੁਆਲੀਫਾਇੰਗ ਪ੍ਰਤੀਯੋਗਿਤਾ ਹੈ। ਰੋਇੰਗ ’ਚ ਜਿਸ ਖਿਡਾਰੀ ਦੇ ਸਭ ਤੋਂ ਘੱਟ ਅੰਕ ਹੁੰਦੇ ਹਨ, ਉਹ ਪ੍ਰਤੀਯੋਗਿਤਾ ਜਿੱਤਦਾ ਹੈ। ਵੀਰਵਾਰ ਨੂੰ ਹੋਣ ਵਾਲੀ ਅੰਤਿਮ ਰੇਸ 20 ਅੰਕ ਦੀ ਹੈ ਅਤੇ ਨੇਤਰਾ ਨੇ ਇਕ ਦੌਰ ਪਹਿਲਾਂ ਹੀ ਆਪਣਾ ਚੌਟੀ ਦਾ ਸਥਾਨ ਪੱਕਾ ਕਰ ਲਿਆ। ਲੇਜ਼ਰ ਰੇਡੀਅਲ ‘ਸਿੰਗਲਹੈਂਡਿਡ ਬੋਟ’ ਹੁੰਦੀ ਹੈ, ਜਿਸ ’ਚ ਚਾਲਕ ਇਕੱਲਾ ਰੋਅਰ ਚਲਾਉਂਦਾ ਹੈ। ਨੇਤਰੀ ਇਸ ਓਲੰਪਿਕ ਰੋਅਰ ਮੁਕਾਬਲੇ ਲਈ ਕੁਆਲੀਫਾਈ ਕਰਨ ਵਾਲੀ 10ਵੀਂ ਭਾਰਤੀ ਹੋਵੇਗੀ ਪਰ ਉਸ ਤੋਂ ਪਹਿਲਾਂ ਸਾਰੇ 9 ਰੋਅਰ ਪੁਰਸ਼ ਸਨ। ਨਛੱਤਰ ਸਿੰਘ ਜੌਹਲ (2008), ਸ਼੍ਰਾਫ ਅਤੇ ਸੁਮਿਤ ਪਟੇਲ (2004), ਐੱਫ. ਤਾਰਾਪੋਰ ਅਤੇ ਸਾਈਰਸ ਕਾਮਾ (1992), ਕੇਲੀ ਰਾਓ (1988), ਧਰੁਵ ਭੰਡਾਰੀ (1984), ਸੋਲੀ ਕਾਂਟ੍ਰੈਕਟਰ ਅਤੇ ਏ. ਏ. ਬਾਸਿਤ (1972) ਇਸ ਤੋਂ ਪਹਿਲਾਂ ਰੋਅਰ ’ਚ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਭਾਰਤੀ ਹਨ।
ਇਹ ਖ਼ਬਰ ਪੜ੍ਹੋ- RSA v PAK : ਦੱ. ਅਫਰੀਕਾ ਨੂੰ ਹਰਾ ਪਾਕਿ ਨੇ 2-1 ਨਾਲ ਜਿੱਤੀ ਵਨ ਡੇ ਸੀਰੀਜ਼
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਵਿਨਾਸ਼ ਸਾਬਲੇ 10 ਤੋਂ ਯੂਗਾਂਡਾ ’ਚ ਕਰੇਗਾ ਟ੍ਰੇਨਿੰਗ
NEXT STORY