ਸੈਂਚੁਰੀਅਨ- ਪਿਛਲੇ ਮੈਚ 'ਚ ਸੱਤ ਦੌੜਾਂ ਨਾਲ ਦੋਹਰੇ ਸੈਂਕੜੇ ਤੋਂ ਖੁੰਝਣ ਵਾਲੇ ਫਖਰ ਜਮਾਨ ਦੇ ਇਕ ਹੋਰ ਸੈਂਕੜੇ ਤੇ ਕਪਤਾਨ ਬਾਬਰ ਅਜ਼ਾਮ ਦੀ ਸ਼ਾਨਦਾਰ ਪਾਰੀ ਨਾਲ ਪਾਕਿਸਤਾਨ ਨੇ ਕੁਝ ਚੋਟੀ ਦੇ ਖਿਡਾਰੀਆਂ ਦੀ ਗੈਰ ਹਾਜ਼ਰੀ 'ਚ ਖੇਡ ਰਹੇ ਦੱਖਣੀ ਅਫਰੀਕਾ ਨੂੰ ਤੀਜੇ ਅਤੇ ਆਖਰੀ ਵਨ ਡੇ ਮੈਚ 'ਚ ਬੁੱਧਵਾਰ ਨੂੰ ਇੱਥੇ 28 ਦੌੜਾਂ ਨਾਲ ਹਰਾ ਕੇ ਸੀਰੀਜ਼ 2-1 ਨਾਲ ਜਿੱਤੀ। ਪਾਕਿਸਤਾਨ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ 7 ਵਿਕਟਾਂ 'ਤੇ 320 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਇਸ ਦੇ ਜਵਾਬ 'ਚ ਦੱਖਣੀ ਅਫਰੀਕਾ 49.3 ਓਵਰ 'ਚ 292 ਦੌੜਾਂ 'ਤੇ ਢੇਰ ਹੋ ਗਈ। ਉਨ੍ਹਾਂ ਵਲੋਂ ਸਲਾਮੀ ਬੱਲੇਬਾਜ਼ ਜਾਨੇਸਨ ਮਲਾਨ (70), ਕਾਈਲ ਵੇਰੀਨੀ (62) ਤੇ ਫੇਲੁਕਵਾਓ (54) ਨੇ ਅਰਧ ਸੈਂਕੜੇ ਲਗਾਏ। ਪਾਕਿਸਤਾਨ ਦੇ ਲਈ ਮੁਹੰਮਦ ਨਵਾਜ਼ ਅਤੇ ਸ਼ਾਹੀਨ ਸ਼ਾਹ ਅਫਰੀਦੀ ਨੇ 3-3 ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ- ਭਾਰਤੀ ਪੁਰਸ਼ ਹਾਕੀ ਟੀਮ ਨੇ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 4-3 ਨਾਲ ਹਰਾਇਆ
ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਹਿੱਸਾ ਲੈਣ ਦੇ ਲਈ ਭਾਰਤ ਰਵਾਨਾ ਹੋਣ ਕਾਰਨ ਕਵਿੰਟਨ ਡੀ ਕੌਕ, ਰਬਾਡਾ, ਡੇਵਿਡ ਮਿਲਰ, ਐਨਰਿਕ ਨੋਰਜਰ ਤੇ ਲੂੰਗੀ ਐਨਗਿਡੀ ਇਸ ਮੈਚ 'ਚ ਨਹੀ ਖੇਡੇ ਸਨ। ਇਨ੍ਹਾਂ ਦੋਵਾਂ ਟੀਮਾਂ ਦੇ ਵਿਚ ਹੁਣ ਚਾਰ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਖੇਡੀ ਜਾਵੇਗੀ।
ਇਹ ਖ਼ਬਰ ਪੜ੍ਹੋ- RSA v PAK : ਫਖਰ ਜਮਾਨ ਨੇ ਲਗਾਇਆ ਲਗਾਤਾਰ ਦੂਜਾ ਸੈਂਕੜਾ, ਬਣਾਏ ਇਹ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
RSA v PAK : ਫਖਰ ਜਮਾਨ ਨੇ ਲਗਾਇਆ ਲਗਾਤਾਰ ਦੂਜਾ ਸੈਂਕੜਾ, ਬਣਾਏ ਇਹ ਰਿਕਾਰਡ
NEXT STORY