ਨਵੀਂ ਦਿੱਲੀ (ਨਿਕਲੇਸ਼ ਜੈਨ)– ਨਿਊ ਇਨ ਚੈੱਸ ਕਲਾਸਿਕ ਸ਼ਤਰੰਜ ਟੂਰਨਾਮੈਂਟ ਦੇ ਬੈਸਟ ਆਫ ਟੂ ਫਾਈਨਲ ਵਿਚ ਵਿਸ਼ਵ ਚੈਂਪਅਨ ਮੈਗਨਸ ਕਾਰਲਸਨ ਨੇ ਯੂ. ਐੱਸ. ਏ. ਦੇ ਹਿਕਾਰੂ ਨਾਕਾਮੁਰਾ ਨੂੰ 3-1 ਤੇ 2-2 ਦੇ ਸਕੋਰ ਨਾਲ ਹਰਾਉਂਦੇ ਹੋਏ ਖਿਤਾਬ ਹਾਸਲ ਕਰ ਲਿਆ। ਪਹਿਲੇ ਦਿਨ ਬੜ੍ਹਤ ਬਣਾ ਚੁੱਕੇ ਕਾਰਲਸਨ ਨੂੰ ਦੂਜੇ ਦਿਨ ਸਿਰਫ 2 ਅੰਕਾਂ ਦੀ ਲੋੜ ਸੀ ਤੇ ਦਿਨ ਦੇ ਚਾਰ ਰੈਪਿਡ ਵਿਚ ਉਹ ਅਜਿਹਾ ਕਰਨ ਵਿਚ ਸਫਲ ਰਿਹਾ। ਨਵੰਬਰ ਵਿਚ ਸ਼ੁਰੂ ਹੋਏ ਮੇਲਟਵਾਟਰ ਸ਼ਤਰੰਜ ਟੂਰ 2021 ਦੇ ਛੇਵੇਂ ਪੜਾਅ ਵਿਚ ਪੰਜ ਵਾਰ ਖੁੰਝਣ ਤੋਂ ਬਾਅਦ ਇਹ ਕਾਰਲਸਨ ਦਾ ਛੇ ਮਹੀਨਿਆਂ ਵਿਚ ਪਹਿਲਾ ਖਿਤਾਬ ਹੈ।
ਇਹ ਖ਼ਬਰ ਪੜ੍ਹੋ- SL v BAN : ਬੰਗਲਾਦੇਸ਼ ਨੂੰ 209 ਦੌੜਾਂ ਨਾਲ ਹਰਾ ਕੇ ਸ਼੍ਰੀਲੰਕਾ ਨੇ ਟੈਸਟ ਸੀਰੀਜ਼ ਜਿੱਤੀ
ਹਾਲਾਂਕਿ ਕਾਰਲਸਨ ਲਈ ਇਹ ਇੰਨਾ ਆਸਾਨ ਨਹੀਂ ਰਿਹਾ ਤੇ ਦੂਜੇ ਦਿਨ ਪਹਿਲੇ ਹੀ ਮੈਚ ਵਿਚ ਯੂ. ਐੱਸ. ਏ. ਦੇ ਹਿਕਾਰੂ ਨਾਕਾਮੁਰਾ ਨੇ ਉਸ ਨੂੰ ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਨਿਮਜੋਂ ਇੰਡੀਅਨ ਓਪਨਿੰਗ ਵਿਚ 49 ਚਾਲਾਂ ਵਿਚ ਹਰਾ ਕੇ 1-0 ਦੀ ਬੜ੍ਹਤ ਹਾਸਲ ਕਰ ਲਈ। ਦੂਜਾ ਮੈਚ ਡਰਾਅ ਰਿਹਾ ਤੇ ਸਕੋਰ 1.5-0.5 ਨਾਲ ਨਾਕਾਮੁਰਾ ਦੇ ਪੱਖ ਵਿਚ ਸੀ ਪਰ ਤੀਜੇ ਮੈਚ ਵਿਚ ਕਾਲੇ ਮੋਹਰਿਆਂ ਨਾਲ ਕਿਊ ਜੀ. ਡੀ. ਓਪਨਿੰਗ ਵਿਚ ਵਾਪਸੀ ਕਰਦੇ ਹੋਏ ਘੋੜੇ ਤੇ ਵਜੀਰ ਦੀ ਸਹਾਇਤਾ ਨਾਲ 39 ਚਾਲਾਂ ਵਿਚ ਬਾਜ਼ੀ ਜਿੱਤ ਕੇ 1.5-1.5 ਕਰ ਦਿੱਤਾ। ਆਖਰੀ ਰੈਪਿਡ ਵਿਚ ਕਾਰਲਸਨ ਨੇ ਸਫੇਦ ਮੋਹਰਿਆਂ ਨਾਲ ਸਿਸਿਲੀਅਨ ਅਲਾਪਿਨ ਓਪਨਿੰਗ ਵਿਚ ਪੂਰੇ ਸਮੇਂ ਕੰਟਰੋਲ ਰੱਖਿਆ ਤੇ 43 ਚਾਲਾਂ ਵਿਚ ਨਾਕਾਮੁਰਾ ਨੂੰ ਡਰਾਅ ’ਤੇ ਮਜਬੂਰ ਹੋਣਾ ਪਿਆ ਤੇ ਇਸਦੇ ਨਾਲ ਹੀ ਕਾਰਲਸਨ ਨੇ ਖਿਤਾਬ ਆਪਣੇ ਨਾਂ ਕਰ ਲਿਆ।
ਇਹ ਖ਼ਬਰ ਪੜ੍ਹੋ- ICC Rankings : ਟੀ20 'ਚ ਭਾਰਤ ਦੂਜੇ ਸਥਾਨ ’ਤੇ, ਵਨ ਡੇ 'ਚ ਲੱਗਿਆ ਝਟਕਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
KKR ਦੇ ਬੱਲੇਬਾਜ਼ ਜੈਕਸਨ ਦੇ ਪਰਿਵਾਰ ਮੈਂਬਰ ਦੀ ਕੋਰੋਨਾ ਨਾਲ ਮੌਤ, ਟਵੀਟ ਕਰ ਦਿੱਤੀ ਜਾਣਕਾਰੀ
NEXT STORY