ਮੈਲਬੋਰਨ : ਨਿਊਜ਼ੀਲੈਂਡ ਨੇ ਤੇਜ਼ ਗੇਂਦਬਾਜ਼ ਹੇਲੇ ਜੇਨਸਨ ਅਤੇ ਆਫ ਸਪਿਨਰ ਲੈਗ ਲੀ ਕਾਸਪੇਰੇਕ ਦੇ 3-3 ਵਿਕਟਾਂ ਦੀ ਬਦੌਲਤ ਸ਼ਨੀਵਾਰ ਅਤੇ ਇੱਥੇ ਆਈ. ਸੀ. ਸੀ. ਮਹਿਲਾ ਟੀ-20 ਵਰਲਡ ਕੱਪ ਦੇ ਘੱਟ ਸਕੋਰ ਵਾਲੇ ਮੁਕਾਬਲੇ ਵਿਚ ਵਾਪਸੀ ਕਰਦਿਆਂ ਬੰਗਲਾਦੇਸ਼ ਨੂੰ 17 ਦੌੜਾਂ ਨਾਲ ਹਰਾਇਆ। ਨਿਊਜ਼ੀਲੈਂਡ ਦੀ ਟੀਮ 18.2 ਓਵਰਾਂ ਵਿਚ ਸਿਰਫ 91 ਦੌੜਾਂ ’ਤੇ ਸਿਮਟ ਗਈ ਸੀ ਪਰ ਉਸ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੰਗਲਾਦੇਸ਼ ਨੂੰ ਟੀਚੇ ਤਕ ਪਹੁੰਚਣ ਤੋਂ 17 ਦੌੜਾਂ ਪਹਿਲਾਂ ਆਊਟ ਕਰ ਦਿੱਤਾ। ਇਹ ਦੋਵੇਂ ਟੀਮਾਂ ਵਿਚਾਲੇ ਟੱਕਰ ਹੈ। ਰਿਤੁ ਮੋਨੀ (18 ਦੌੜਾਂ ਦੇ ਕੇ 4 ਵਿਕਟਾਂ) ਦਾ ਟੂਰਨਾਮੈਂਟ ਦਾ ਹੁਣ ਤਕ ਦਾ ਸ਼ਾਨਦਾਰ ਪ੍ਰਦਰਸ਼ਨ ਵੀ ਬੰਗਲਾਦੇਸ਼ ਨੂੰ ਇਤਿਹਾਸਕ ਜਿੱਤ ਤਕ ਨਹੀਂ ਪਹੁੰਚਾ ਸਕਿਆ।
ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਲਈ ਰਾਸ਼ੇਲ ਪ੍ਰਾਈਸਟ ਨੇ 25 ਦੌੜਾਂ ਬਣਾਈਆਂ, ਉਸ ਤੋਂ ਇਲਾਵਾ ਸਿਰਫ 3 ਬੱਲੇਬਾਜ਼ ਹੀ ਦੋਹਰੇ ਅੰਕ ਤਕ ਪਹੁੰਚ ਸਕੇ ਅਤੇ ਪੂਰੀ ਟੀਮ 91 ਦੌੜਾਂ ’ਤੇ ਢੇਰ ਹੋ ਗਈ। ਬੰਗਲਾਦੇਸ਼ ਦੀ ਸਲਮਾ ਖਾਤੂਨ ਨੇ 3ਵਿਕਟਾਂ ਹਾਸਲ ਕੀਤੀਆਂ ਅਤੇ ਰੂਮਾਨਾ ਅਹਿਮਦ ਨੂੰ 2 ਵਿਕਟਾਂ ਮਿਲੀਆਂ ਪਰ ਇਸ ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਨੂੰ ਜੇਸਸਨ ਅਤੇ ਕਾਸਪੇਰੇਕ ਨੇ ਲਗਾਤਾਰ ਝਟਕੇ ਦਿੱਤੇ, ਜਿਸ ਨਾਲ ਪੂਰੀ ਟੀਮ 74 ਦੌੜਾਂ ’ਤੇ ਸਿਮਟ ਗਈ। ਹੁਣ ਨਿਊਜ਼ੀਲੈਂਡ ਦਾ ਸਾਹਮਣਾ ਸੋਮਵਾਰ ਨੂੰ ਆਸਟਰੇਲੀਆ ਨਾਲ ਹੋਵੇਗਾ ਅਤੇ ਇਨ੍ਹਾਂ ਵਿਚੋਂ ਜੇਤੂ ਟੀਮ ਸੈਮੀਫਾਈਨਲ ਵਿਚ ਪਹੁੰਚੇਗੀ।
ਪਾਕਿ ਮਹਿਲਾ ਟੀਮ ਦੀ ਕਪਤਾਨ ਬਿਸਮਾਹ ਮਾਰੂਫ ਸੱਟ ਕਾਰਨ WC ਤੋਂ ਹੋਈ ਬਾਹਰ
NEXT STORY