ਆਕਲੈਂਡ- ਨਿਊਜ਼ੀਲੈਂਡ ਕ੍ਰਿਕਟ ਨੂੰ ਪਾਕਿਸਤਾਨ ਦੇ ਵਿਰੁੱਧ ਰੱਦ ਕੀਤੀ ਗਈ ਸੀਮਿਤ ਓਵਰਾਂ ਦੀ ਸੀਰੀਜ਼ ਨੂੰ ਅਗਲੇ ਸਾਲ ਆਯੋਜਿਤ ਕਰਨ ਦੀ ਉਮੀਦ ਹੈ। ਨਿਊਜ਼ੀਲੈਂਡ ਕ੍ਰਿਕਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਡੇਵਿਡ ਵਹਾਈਟ ਨੇ ਕਿਹਾ ਕਿ ਟੀਮ ਨੂੰ ਅਗਲੇ ਸਾਲ ਜਨਵਰੀ-ਫਰਵਰੀ ਵਿਚ ਟੈਸਟ ਮੈਚਾਂ ਦੇ ਲਈ ਪਾਕਿਸਤਾਨ ਜਾਣਾ ਹੈ। ਨਿਊਜ਼ੀਲੈਂਡ ਇਸ ਦੌਰੇ 'ਤੇ ਵਨ ਡੇ ਸੀਰੀਜ਼ ਖੇਡ ਸਕਦਾ ਹੈ। ਨਿਊਜ਼ੀਲੈਂਡ ਨੇ ਸ਼ੁੱਕਰਵਾਰ ਨੂੰ ਰਾਵਲਪਿੰਡੀ ਵਿਚ ਪਹਿਲਾ ਵਨ ਡੇ ਮੈਚ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਸੁਰੱਖਿਆ ਨਾਲ ਜੁੜੀ ਚਿੰਤਾ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨ ਦੌਰੇ ਨੂੰ ਰੱਦ ਕਰ ਦਿੱਤਾ ਗਿਆ ਸੀ।
ਇਹ ਖ਼ਬਰ ਪੜ੍ਹੋ- ਮੈਦਾਨ ਤੋਂ ਬਾਹਰ ਸੱਦੇ ਜਾਣ 'ਤੇ ਨਿਰਾਸ਼ ਦਿਖੇ ਮੇਸੀ
ਟੀਮ ਨੂੰ ਇਸ ਦੌਰੇ 'ਤੇ ਤਿੰਨ ਵਨ ਡੇ ਤੇ ਪੰਜ ਟੀ-20 ਅੰਤਰਰਾਸ਼ਟਰੀ ਮੈਚ ਖੇਡਣੇ ਸਨ। ਵਹਾਈਟ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਅਸੀਂ ਇਸਦੇ ਲਈ ਸਮਾਂ ਕੱਢ ਲਵਾਂਗੇ। ਅਸੀਂ ਅਗਲੇ ਸਾਲ ਜਨਵਰੀ ਤੇ ਫਰਵਰੀ ਵਿਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਮੈਚਾਂ ਦੇ ਦੋ ਮੁਕਾਬਲੇ ਦੇ ਲਈ ਪਾਕਿਸਤਾਨ ਜਾ ਰਹੇ ਹਾਂ। ਇਸ ਦੌਰੇ 'ਤੇ ਜਾਂ ਇਸ ਦੇ ਨੇੜੇ ਅਸੀਂ ਕੁਝ ਇਕ ਵਨ ਡੇ ਮੈਚ ਖੇਡ ਸਕਦੇ ਹਾਂ। ਵਹਾਈਟ ਨੇ ਹਾਲਾਂਕਿ ਫਿਰ ਦੋਹਰਾਇਆ ਕਿ ਉਸਦੇ ਕੋਲ ਦੌਰੇ ਨੂੰ ਛੱਡਣ ਤੋਂ ਇਲਾਵਾ ਕੋਈ ਦੂਜਾ ਵਿਕਲਪ ਨਹੀਂ ਬਚਿਆ ਸੀ। ਉਨ੍ਹਾਂ ਨੇ ਕਿਹਾ ਕਿ (ਪਾਕਿਸਤਾਨ ਕ੍ਰਿਕਟ ਬੋਰਡ) ਸ਼ਾਨਦਾਰ ਅਤੇ ਬਹੁਤ ਪੇਸ਼ੇਵਰ ਹੈ। ਅਸੀਂ ਆਉਣ ਵਾਲੇ ਹਫਤੇ ਤੇ ਮਹੀਨੀਆਂ ਵਿਚ ਉਸਦੇ ਨਾਲ ਆਪਣੀਆਂ ਜ਼ਿੰਮੇਦਾਰੀਆਂ ਨੂੰ ਪੂਰਾ ਕਰਨ ਦੇ ਲਈ ਕੰਮ ਕਰਾਂਗੇ। ਅਸੀਂ ਉਸਦੇ ਵਿਰੁੱਧ ਪੰਜ ਵਨ ਡੇ ਤੇ ਤਿੰਨ ਟੀ-20 ਖੇਡਣੇ ਹਨ।
ਇਹ ਖ਼ਬਰ ਪੜ੍ਹੋ-ਇਹ ਵਨ ਡੇ ਵਿਸ਼ਵ ਕੱਪ ਦੇ ਲਈ ਸਰਵਸ੍ਰੇਸ਼ਠ ਤਿਆਰੀ ਹੋਵੇਗੀ : ਮਿਤਾਲੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਵਿਰਾਟ ਨੇ ਪਹਿਲਾ, 50ਵਾਂ ਤੇ 200ਵਾਂ ਮੈਚ ਖੇਡਿਆ KKR ਦੇ ਵਿਰੁੱਧ, ਬਣਾਇਆ ਇਹ ਵੱਡਾ ਰਿਕਾਰਡ
NEXT STORY