ਸਪੋਰਟਸ ਡੈਸਕ- ਟੀ-20 ਵਿਸ਼ਵ ਕੱਪ ਦਾ 40ਵਾਂ ਮੁਕਾਬਲਾ ਗਰੁੱਪ 1 ਦੀਆਂ ਦੋ ਟੀਮਾਂ ਨਿਊਜ਼ੀਲੈਂਡ ਤੇ ਅਫਗਾਨਿਸਤਾਨ ਦਰਮਿਆਨ ਅੱਜ ਆਬੂਧਾਬੀ ਦੇ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 124 ਦੌੜਾਂ ਬਣਾਈਆਂ। ਇਸ ਤਰ੍ਹਾਂ ਅਫਗਾਨਿਸਤਾਨ ਨੇ ਨਿਊਜ਼ੀਲੈਂਡ ਨੂੰ ਜਿੱਤ ਲਈ 125 ਦੌੜਾਂ ਦਾ ਟੀਚਾ ਦਿੱਤਾ ਹੈ।
ਅਫਗਾਨਿਸਤਾਨ ਨੂੰ ਪਹਿਲਾ ਝਟਕਾ ਉਦੋਂ ਲਗਾ ਜਦੋਂ ਮੁਹੰਮਦ ਸ਼ਹਿਜ਼ਾਦ 4 ਦੌੜਾਂ ਦੇ ਨਿੱਜੀ ਸਕੋਰ 'ਤੇ ਮਿਲਨੇ ਦੀ ਗੇਂਦ 'ਤੇ ਕਾਨਵੇ ਨੂੰ ਕੈਚ ਫੜਾ ਕੇ ਪਵੇਲੀਅਨ ਪਰਤ ਗਏ। ਅਫਗਾਨਿਸਤਾਨ ਦੀ ਦੂਜੀ ਵਿਕਟ ਮਹਿਮੂਦ ਜ਼ਜ਼ਈ ਦੇ ਤੌਰ 'ਤੇ ਡਿੱਗੀ। ਜ਼ਜ਼ਈ 2 ਦੌੜਾਂ ਦੇ ਨਿੱਜੀ ਸਕੋਰ 'ਤੇ ਬੋਲਟ ਦੀ ਗੇਂਦ 'ਤੇ ਸੈਂਟਨਰ ਦਾ ਸ਼ਿਕਾਰ ਬਣੇ।
ਅਫ਼ਗਾਨਿਸਤਾਨ ਦੀ ਤੀਜੀ ਵਿਕਟ ਰਹਿਮਾਨੁੱਲ੍ਹਾ ਗੁਰਬਾਜ਼ ਦੇ ਤੌਰ 'ਤੇ ਡਿੱਗੀ। ਗੁਰਬਾਜ਼ 6 ਦੌੜਾਂ ਦੇ ਨਿੱਜੀ ਸਕੋਰ 'ਤੇ ਸਾਊਥੀ ਵਲੋਂ ਐਲ. ਬੀ. ਡਬਲਯੂ. ਆਊਟ ਹੋਏ। ਅਫਗਾਨਿਸਤਾਨ ਦੀ ਚੌਥੀ ਵਿਕਟ ਗੁਲਬਦੀਨ ਨਾਇਬ ਦੇ ਤੌਰ 'ਤੇ ਡਿੱਗੀ। ਗੁਲਬਦੀਨ 15 ਦੌੜਾਂ ਦੇ ਨਿੱਜੀ ਸਕੋਰ 'ਤੇ ਈਸ਼ ਸੋਢੀ ਵਲੋਂ ਬੋਲਡ ਹੋ ਕੇ ਪਵੇਲੀਅਨ 'ਤੇ ਚਲੇ ਗਏ। ਕਪਤਾਨ ਮੁਹੰਮਦ ਨਬੀ 14 ਦੌੜਾਂ ਬਣਾ ਆਊਟ ਹੋਏ। ਅਫਗਾਨਿਸਤਾਨ ਲਈ ਨਜੀਬੁਲ੍ਹਾ ਜ਼ਾਦਰਾਨ ਨੇ ਸ਼ਾਨਦਾਰ 73 ਦੌੜਾਂ ਦੀ ਪਾਰੀ ਖੇਡੀ। ਉਹ 73 ਦੌੜਾਂ ਦੇ ਨਿੱਜੀ ਸਕੋਰ 'ਤੇ ਬੋਲਟ ਦੀ ਗੇਂਦ 'ਤੇ ਨੀਸ਼ਮ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਕਰੀਮ ਜੰਨਤ 2 ਦੌੜਾਂ ਬਣਾ ਆਊਟ ਹੋਏ। ਨਿਊਜ਼ੀਲੈਂਡ ਲਈ ਟਿਮ ਸਾਊਥੀ ਨੇ 2, ਟ੍ਰੇਂਟ ਬੋਲਟ ਨੇ 3, ਐਡਮ ਮਿਲਨੇ, ਈਸ਼ ਸੋਢੀ ਤੇ ਜੇਮਸ ਨੀਸ਼ਨ ਨੇ 1-1 ਵਿਕਟਾਂ ਲਈਆਂ ਇਸ ਮੈਚ 'ਤੇ ਭਾਰਤੀ ਟੀਮ ਦੀਆਂ ਵੀ ਨਜ਼ਰਾਂ ਹੋਣਗੀਆਂ ਜੇਕਰ ਅਫਗਾਨਿਸਤਾਨ ਦੀ ਟੀਮ ਨਿਊਜ਼ੀਲੈਂਡ ਨੂੰ ਹਰਾ ਦਿੰਦੀ ਹੈ ਤਾਂ ਭਾਰਤ ਦੀਆਂ ਸੈਮੀਫ਼ਾਈਨਲ 'ਚ ਜਾਣ ਦੀਆਂ ਸੰਭਾਵਨਾਵਾਂ ਬਣੀਆਂ ਰਹਿਣਗੀਆਂ।
ਇਹ ਵੀ ਪੜ੍ਹੋ : ਜਾਣੋ ਕਸ਼ਮੀਰ ਦੀ ਵਿਸ਼ਵ ਕਿੱਕ ਬਾਕਸਿੰਗ ਚੈਂਪੀਅਨ ਤਜਾਮੁਲ ਇਸਲਾਮ ਦੇ ਸੰਘਰਸ਼ ਤੋਂ ਸਫਲਤਾ ਦੇ ਸਫਰ ਬਾਰੇ
ਸੰਭਾਵਿਤ ਪਲੇਇੰਗ ਇਲੈਵਨ
ਨਿਊਜ਼ੀਲੈਂਡ: ਮਾਰਟਿਨ ਗੁਪਟਿਲ, ਡੇਰਿਲ ਮਿਸ਼ੇਲ, ਕੇਨ ਵਿਲੀਅਮਸਨ (ਕਪਤਾਨ), ਡੇਵੋਨ ਕੋਨਵੇ (ਵਿਕਟਕੀਪਰ), ਗਲੇਨ ਫਿਲਿਪਸ, ਜੇਮਸ ਨੀਸ਼ਮ, ਮਿਸ਼ੇਲ ਸੇਂਟਨਰ, ਐਡਮ ਮਿਲਨੇ, ਟਿਮ ਸਾਊਦੀ, ਈਸ਼ ਸੋਢੀ, ਟ੍ਰੇਂਟ ਬੋਲਟ।
ਅਫਗਾਨਿਸਤਾਨ: ਹਜ਼ਰਤੁੱਲਾ ਜਜ਼ਈ, ਮੁਹੰਮਦ ਸ਼ਹਿਜ਼ਾਦ (ਵਿਕਟਕੀਪਰ), ਰਹਿਮਾਨਉੱਲ੍ਹਾ ਗੁਰਬਾਜ਼, ਨਜੀਬੁੱਲਾ ਜ਼ਾਦਰਾਨ, ਮੁਹੰਮਦ ਨਬੀ (ਕਪਤਾਨ), ਕਰੀਮ ਜਨਾਤ, ਗੁਲਬਦੀਨ ਨਾਇਬ, ਸ਼ਰਫੂਦੀਨ ਅਸ਼ਰਫ, ਰਾਸ਼ਿਦ ਖਾਨ, ਨਵੀਨ-ਉਲ-ਹੱਕ/ਮੁਜੀਬ-ਉਰ-ਰਹਿਮਾਨ, ਹਾਮਿਦ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਬਾ।
ਜਾਣੋ ਕਸ਼ਮੀਰ ਦੀ ਵਿਸ਼ਵ ਕਿੱਕ ਬਾਕਸਿੰਗ ਚੈਂਪੀਅਨ ਤਜਾਮੁਲ ਇਸਲਾਮ ਦੇ ਸੰਘਰਸ਼ ਤੋਂ ਸਫਲਤਾ ਦੇ ਸਫਰ ਬਾਰੇ
NEXT STORY