ਸਾਰਬ੍ਰੇਕਨ (ਜਰਮਨੀ)- ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੇ ਕੋਰੀਆ ਦੇ ਡੋਂਗ ਕੇਨ ਲੀ ਨੂੰ ਹਰਾ ਕੇ ਹਾਈਲੋ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫ਼ਾਈਨਲ 'ਚ ਪ੍ਰਵੇਸ਼ ਕੀਤਾ, ਪਰ ਸੌਰਭ ਵਰਮਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਤਵਾਂ ਦਰਜਾ ਪ੍ਰਾਪਤ ਸ਼੍ਰੀਕਾਂਤ ਨੇ 56 ਮਿੰਟ ਤਕ ਚਲੇ ਮੈਚ 'ਚ 21-9, 19-21, 21-10 ਨਾਲ ਜਿੱਤ ਦਰਜ ਕੀਤੀ। ਉਨ੍ਹਾਂ ਦਾ ਅਗਲਾ ਮੁਕਾਬਲਾ ਹਾਂਗਕਾਂਗ ਦੇ ਐਨਜੀ ਕਾ ਲੋਂਗ ਨਾਲ ਹੋਵੇਗਾ ਜਿਨ੍ਹਾਂ ਨੂੰ ਤੀਜਾ ਦਰਜਾ ਪ੍ਰਾਪਤ ਹੈ।
ਸੌਰਭ ਨੂੰ ਹਾਲਂਕਿ ਪੁਰਸ਼ ਸਿੰਗਲ 'ਚ ਹੀ ਥਾਈਲੈਂਡ ਦੇ ਕਾਂਤਾਫੋਨ ਵਾਂਗਚਾਰਿਓਨ ਤੋਂ 13-21, 10-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਮੈਚ 33 ਮਿੰਟ ਤਕ ਚਲਿਆ। ਮਹਿਲਾ ਡਬਲਜ਼ 'ਚ ਸਿੱਕੀ ਰੈੱਡੀ ਵੀ ਹਾਰ ਕੇ ਬਾਹਰ ਹੋ ਗਈ। ਉਨ੍ਹਾਂ ਨੂੰ ਇੰਡੋਨੇਸ਼ੀਆ ਦੀ ਵਾਓਲਿਨਾ ਮਾਰਵਾਹ ਤੇ ਸਿਯਾਕਾਹ ਪੁੱਤਰੀ ਨੇ 21-15, 21-16 ਨਾਲ ਹਰਾਇਆ।
ਮੋਰਨੇ ਮੋਰਕਲ ਦਾ ਵੱਡਾ ਬਿਆਨ, ਦੱਖਣੀ ਅਫ਼ਰੀਕਾ ਪਹੁੰਚ ਸਕਦੈ ਸੈਮੀਫ਼ਾਈਨਲ 'ਚ
NEXT STORY