ਨਵੀਂ ਦਿੱਲੀ- ਦੂਜੇ ਟੈਸਟ ਮੈਚ ’ਚ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਇਕ ਪਾਰੀ ਅਤੇ 176 ਦੌੜਾਂ ਨਾਲ ਹਰਾ ਕੇ ਸੀਰੀਜ਼ 2-0 ਨਾਲ ਆਪਣੇ ਨਾਂ ਕਰ ਲਈ। ਟੈਸਟ ਕ੍ਰਿਕਟ ਦੇ ਇਤਿਹਾਸ ’ਚ ਪਹਿਲੀ ਵਾਰ ਨਿਊਜ਼ੀਲੈਂਡ ਦੀ ਟੀਮ ਟੈਸਟ ਰੈਂਕਿੰਗ ’ਚ ਪਹਿਲੇ ਨੰਬਰ ’ਤੇ ਪਹੁੰਚ ਗਈ ਹੈ। ਦੂਜੇ ਟੈਸਟ ’ਚ ਦੋਹਰਾ ਸੈਂਕੜਾ ਲਗਾਉਣ ਵਾਲੇ ਕੇਨ ਵਿਲੀਅਮਸਨ ਨੂੰ ‘ਮੈਨ ਆਫ ਦਿ ਟੂਰਨਾਮੈਂਟ’ ਦੇ ਖਿਤਾਬ ਨਾਲ ਸਨਮਾਨਤ ਕੀਤਾ ਗਿਆ। ਕਾਈਲ ਜੈਮਿਸਨ ਨੇ 11 ਵਿਕਟਾਂ ਹਾਸਲ ਕਰ ਪਾਕਿਸਤਾਨ ਦੇ ਬੱਲੇਬਾਜ਼ਾਂ ਦੀ ਕਮਰ ਤੋੜ ਦਿੱਤੀ। ਮੈਚ ਨੂੰ ਜਿੱਤਣ ਤੋਂ ਬਾਅਦ ਵਿਲੀਅਮਸਨ ਨੇ ਪ੍ਰੈੱਸ ਨਾਲ ਗੱਲਬਾਤ ਕੀਤੀ। ਪ੍ਰੈੱਸ ਕਾਨਫਰੰਸ ਦੌਰਾਨ ਇਕ ਨਜ਼ਾਰਾ ਦੇਖਣ ਨੂੰ ਮਿਲਿਆ, ਜਿਸ ਨੇ ਫੈਂਸ ਦਾ ਦਿਲ ਜਿੱਤ ਲਿਆ।
ਦਰਅਸਲ ਹੋਇਆ ਇਹ ਕਿ ਜਦੋਂ ਵਿਲੀਅਮਸਨ ਮੈਚ ਜਿੱਤਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ ਤਾਂ ਨਿਊਜ਼ੀਲੈਂਡ ਦੇ ਵਿਕਟਕੀਪਰ ਬੀਜੇ ਬਾਟਲਿੰਗ ਵਿਚ ਕਾਨਫਰੰਸ ’ਚ ਆ ਗਏ ਅਤੇ ਉਨ੍ਹਾਂ ਨੇ ਗੱਲਬਾਤ ਦੇ ਵਿਚ ਨਿਊਜ਼ੀਲੈਂਡ ਦੀ ਟੀ-ਸ਼ਰਟ ’ਤੇ ਵਿਲੀਅਮਸਨ ਦਾ ਆਟੋਗ੍ਰਾਫ ਲਿਆ। ਕਪਤਾਨ ਵਿਲੀਅਮਸਨ ਵੀ ਹੈਰਾਨ ਰਹਿ ਗਿਆ। ਆਈ. ਸੀ. ਸੀ. ਨੇ ਵੀ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਹੈ।
ਕਪਤਾਨ ਕੇਨ ਵਿਲੀਅਮਸਨ ਦੇ ਦੋਹਰੇ ਸੈਂਕੜੇ ਦੀ ਮਦਦ ਨਾਲ ਸੀਰੀਜ਼ ’ਚ ਆਸਾਨ ਜਿੱਤ ਦਰਜ ਕਰਨ ਨਾਲ ਨਿਊਜ਼ੀਲੈਂਡ ਪਿਛਲੇ 10 ਸਾਲਾ ’ਚ ਟੈਸਟ ’ਚ ਨੰਬਰ ਇਕ ਰੈਂਕਿੰਗ ’ਤੇ ਪਹੁੰਚਣ ਵਾਲੀ 6ਵੀਂ ਟੀਮ ਹੈ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.)ਨੇ ਟਵੀਟ ਕੀਤਾ- ਦੂਜੇ ਟੈਸਟ ਮੈਚ ’ਚ ਵੱਡੀ ਜਿੱਤ ਨਾਲ ਨਿਊਜ਼ੀਲੈਂਡ ਆਈ. ਸੀ. ਸੀ. ਟੈਸਟ ਟੀਮ ਰੈਂਕਿੰਗ ’ਚ ਨੰਬਰ ਇਕ ’ਤੇ ਪਹੁੰਚ ਗਿਆ। ਨਿਊਜ਼ੀਲੈਂਡ ਨੰਬਰ ਇਕ ਬਣਨ ਵਾਲੀ ਕੁਲ 7ਵੀਂ ਟੀਮ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਸੌਰਵ ਗਾਂਗੁਲੀ ਦੀ ਹਾਲਤ ਸਥਿਰ, ਅੱਜ ਦੀ ਬਜਾਏ ਕੱਲ੍ਹ ਮਿਲੇਗੀ ਹਸਪਤਾਲ ਤੋਂ ਛੁੱਟੀ
NEXT STORY