ਕ੍ਰਾਈਸਟਚਰਚ- ਕੈਗਿਸੋ ਰਬਾਡਾ (17 ਦੌੜਾਂ 'ਤੇ 2 ਵਿਕਟਾਂ)ਅਤੇ ਕੇਸ਼ਵ ਮਹਾਰਾਜ (32 ਦੌੜਾਂ 'ਤੇ 2 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਦੱਖਣੀ ਅਫਰੀਕਾ ਨੇ ਇੱਥੇ ਦੂਜੇ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਸੋਮਵਾਰ ਨੂੰ 94 ਦੌੜਾਂ 'ਤੇ ਨਿਊਜ਼ੀਲੈਂਡ ਦੀਆਂ 4 ਵਿਕਟਾਂ ਹਾਸਲ ਕਰ ਲਈਆਂ ਹਨ। ਉਸ ਨੂੰ ਜਿੱਤ ਦੇ ਲਈ 6 ਵਿਕਟਾਂ, ਜਦਕਿ ਨਿਊਜ਼ੀਲੈਂਡ ਨੂੰ 332 ਦੌੜਾਂ ਚਾਹੀਦੀਆਂ ਹਨ। ਅਜਿਹੇ ਵਿਚ ਆਖਰੀ ਅਤੇ ਪੰਜਵੇਂ ਦਿਨ ਮੰਗਲਵਾਰ ਨੂੰ ਨਿਊਜ਼ੀਲੈਂਡ ਦੀਆਂ ਨਜ਼ਰਾਂ ਮੈਚ ਡਰਾਅ ਕਰਨ 'ਤੇ ਹੋਣਗੀਆਂ। ਦੱਖਣੀ ਅਫਰੀਕਾ ਦੇ ਕੱਲ ਦੇ ਸਕੋਰ 5 ਵਿਕਟਾਂ 'ਤੇ 140 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਹੋਇਆ ਅਤੇ ਵਿਕਟਕੀਪਰ ਬੱਲੇਬਾਜ਼ ਕਾਈਲ ਵੇਰੇਨ ਦੇ ਅਜੇਤੂ ਸੈਂਕੜੇ ਅਤੇ ਕੈਗਿਸੋ ਰਬਾਡਾ ਦੀਆਂ 47 ਦੌੜਾਂ ਦੀ ਤੂਫਾਨੀ ਪਾਰੀ ਦੀ ਬਦੌਲਤ ਦੱਖਣੀ ਅਫਰੀਕਾ ਨੇ 100 ਓਵਰਾਂ ਵਿਚ 9 ਵਿਕਟਾਂ 'ਤੇ 354 ਦੌੜਾਂ ਬਣਾ ਕੇ ਦੂਜੀ ਪਾਰੀ ਐਲਾਨ ਕੀਤੀ।
ਵੇਰੇਨ ਨੇ 16 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 187 ਗੇਂਦਾਂ 'ਤੇ 136, ਜਦਕਿ ਰਬਾਡਾ ਨੇ ਚਾਰ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 34 ਗੇਂਦਾਂ ਵਿਚ ਵਿਚ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ 47 ਦੌੜਾਂ ਬਣਾਈਆਂ। ਨਿਊਜ਼ੀਲੈਂਡ ਦੇ ਲਈ ਟਿਮ ਸਾਊਦੀ, ਮੈਟ ਹੇਨਰੀ, ਕਾਈਲ ਜੈਮੀਸਨ ਅਤੇ ਨੀਲ ਵੈਗਨਰ ਨੇ 2-2, ਜਦਕਿ ਕਾਲਿਨ ਡੀ ਗ੍ਰੈਂਡਹੋਮ ਨੇ ਇਕ ਵਿਕਟ ਹਾਸਲ ਕੀਤੀ। ਨਿਊਜ਼ੀਲੈਂਡ ਦੀ ਟੀਮ ਹਾਲਾਂਕਿ 426 ਦੌੜਾਂ ਦੇ ਵੱਡੇ ਟੀਚੇ ਦੇ ਕਾਰਨ ਦਬਾਅ ਵਿਚ ਆ ਗਈ ਅਤੇ ਸ਼ੁਰੂਆਤ ਵਿਚ ਲਗਾਤਾਰ ਵਿਕਟਾਂ ਗੁਆ ਦਿੱਤੀਆਂ। ਰਬਾਡਾ ਅਤੇ ਮਹਾਰਾਜ ਦੀ ਦੱਖਣੀ ਅਫਰੀਕਾ ਜੋੜੀ ਨੇ ਨਿਊਜ਼ੀਲੈਂਡ ਦੇ ਚੋਟੀ ਕ੍ਰਮ ਨੂੰ ਚਾਰੋਂ ਖਾਨੇ ਚਿੱਤ ਕਰ ਦਿੱਤਾ ਅਤੇ ਸਿਰਫ 25 ਦੌੜਾਂ 'ਤੇ ਤਿੰਨ ਵਿਕਟਾਂ ਆਊਟ ਕਰ ਦਿੱਤੀਆਂ। ਕਪਤਾਨ ਟਾਮ ਲੈਥਮ ਇਕ, ਹੈਨਰੀ ਨਿਕੋਲਸ 7, ਜਦਕਿ ਵਿਲ ਯੰਗ ਜ਼ੀਰੋ 'ਤੇ ਆਊਟ ਹੋਏ। ਰਬਾਡਾ ਨੇ 8 ਓਵਰਾਂ ਵਿਚ 17 ਦੌੜਾਂ 'ਤੇ 2 ਅਤੇ ਮਹਾਰਾਜ ਨੇ 16 ਓਵਰਾਂ ਵਿਚ 32 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਫਿਲਹਾਲ ਨਿਊਜ਼ੀਲੈਂਡ ਦੇ ਕੋਲ 2 ਮੈਚਾਂ ਦੀ ਇਸ ਸੀਰੀਜ਼ ਵਿਚ 1-0 ਦੀ ਅਜੇਤੂ ਬੜ੍ਹਤ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰਵਿੰਦਰ ਜਡੇਜਾ ਨੇ ਕੀਤਾ ਖੁਲਾਸਾ, ਇਸ ਕਾਰਨ ਤੀਜੇ ਮੈਚ 'ਚ ਨਹੀਂ ਕੀਤੀ ਗੇਂਦਬਾਜ਼ੀ
NEXT STORY