ਬ੍ਰਿਜਟਾਊਨ (ਬਾਰਬਾਡੋਸ) : ਚਾਰ ਬੱਲੇਬਾਜ਼ਾਂ ਦੇ ਅਰਧ ਸੈਂਕੜਿਆਂ ਦੇ ਦਮ 'ਤੇ ਨਿਊਜ਼ੀਲੈਂਡ ਨੇ ਵੈਸਟਇੰਡੀਜ਼ ਨੂੰ ਤੀਜੇ ਅਤੇ ਆਖਰੀ ਵਨ ਡੇ 'ਚ ਪੰਜ ਵਿਕਟਾਂ ਨਾਲ ਹਰਾ ਕੇ ਸੀਰੀਜ਼ 2-1 ਨਾਲ ਜਿੱਤ ਲਈ ਹੈ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਨੇ ਕਾਇਲ ਮਾਇਰਸ (105) ਦੇ ਸੈਂਕੜੇ ਅਤੇ ਕਪਤਾਨ ਨਿਕੋਲਸ ਪੂਰਨ (91) ਅਤੇ ਸ਼ਾਈ ਹੋਪ (51) ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਅੱਠ ਵਿਕਟਾਂ 'ਤੇ 301 ਦੌੜਾਂ ਬਣਾਈਆਂ। ਨਿਊਜ਼ੀਲੈਂਡ ਨੇ 47.1 ਓਵਰਾਂ 'ਚ ਪੰਜ ਵਿਕਟਾਂ 'ਤੇ 307 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।
ਟਾਮ ਲੈਥਮ ਨੇ 69 ਦੌੜਾਂ ਬਣਾਈਆਂ ਅਤੇ ਡੇਰਿਲ ਮਿਸ਼ੇਲ ਨਾਲ ਚੌਥੀ ਵਿਕਟ ਲਈ 120 ਦੌੜਾਂ ਦੀ ਸਾਂਝੇਦਾਰੀ ਕਰਕੇ ਇਸ ਵੱਡੇ ਟੀਚੇ ਨੂੰ ਹਾਸਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਮਿਸ਼ੇਲ ਨੇ 63 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਮਾਰਟਿਨ ਗੁਪਟਿਲ (57) ਅਤੇ ਡੇਵੋਨ ਕੋਨਵੇ (56) ਨੇ ਦੂਜੇ ਵਿਕਟ ਲਈ 82 ਦੌੜਾਂ ਦੀ ਸਾਂਝੇਦਾਰੀ ਕੀਤੀ। ਅੰਤ ਵਿੱਚ ਜਿੰਮੀ ਨੀਸ਼ਮ ਨੇ 11 ਗੇਂਦਾਂ ਵਿੱਚ ਅਜੇਤੂ 34 ਦੌੜਾਂ ਬਣਾ ਕੇ ਟੀਮ ਨੂੰ ਟੀਚੇ ਤੱਕ ਪਹੁੰਚਾਇਆ। ਉਸ ਨੇ ਆਪਣੀ ਪਾਰੀ ਵਿੱਚ ਚਾਰ ਛੱਕੇ ਜੜੇ। ਇਸ ਤੋਂ ਪਹਿਲਾਂ ਮਾਇਰਸ ਨੇ ਹੋਪ ਨਾਲ ਪਹਿਲੀ ਵਿਕਟ ਲਈ 173 ਦੌੜਾਂ ਦੀ ਸਾਂਝੇਦਾਰੀ ਕੀਤੀ ਜਦਕਿ ਪੂਰਨ ਨੇ ਤੂਫਾਨੀ ਪਾਰੀ ਖੇਡੀ। ਉਸ ਨੇ 55 ਗੇਂਦਾਂ ਦੀ ਆਪਣੀ ਪਾਰੀ ਵਿੱਚ ਚਾਰ ਚੌਕੇ ਤੇ ਨੌ ਛੱਕੇ ਲਾਏ। ਹਾਲਾਂਕਿ ਆਖਰੀ ਪਲਾਂ 'ਚ ਵੈਸਟਇੰਡੀਜ਼ ਨੇ ਤੇਜ਼ੀ ਨਾਲ ਵਿਕਟਾਂ ਗੁਆ ਦਿੱਤੀਆਂ। ਨਿਊਜ਼ੀਲੈਂਡ ਲਈ ਟ੍ਰੇਂਟ ਬੋਲਟ ਨੇ ਤਿੰਨ ਵਿਕਟਾਂ ਲਈਆਂ।
ਐਮਬਾਪੇ ਨੇ ਅੱਠ ਸਕਿੰਟਾਂ ਵਿੱਚ ਗੋਲ ਕਰਕੇ 30 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕੀਤੀ
NEXT STORY