ਸਪੋਰਟਸ ਡੈਸਕ— ਬ੍ਰਾਜ਼ੀਲ ਪੁਲਸ ਦੇ ਦਸਤਾਵੇਜ਼ਾਂ ਮੁਤਾਬਕ ਇਕ ਅਣਪਛਾਤੀ ਮਹਿਲਾ ਨੇ ਦਿੱਗਜ ਫੁੱਟਬਾਲਰ ਨੇਮਾਰ 'ਤੇ ਪਿਛਲੇ ਮਹੀਨੇ ਪੈਰਿਸ 'ਚ ਜਬਰ-ਜ਼ਨਾਹ ਕਰਨ ਦਾ ਦੋਸ਼ ਲਾਇਆ ਹੈ। ਇਸ ਖੁਲਾਸੇ ਦੇ ਬਾਅਦ ਇਸ ਖਿਡਾਰੀ ਨੇ ਇੰਸਟਾਗ੍ਰਾਮ 'ਚ 7 ਮਿੰਟ ਦਾ ਵੀਡੀਓ ਪਾਇਆ ਜਿਸ 'ਚ ਵਟਸਐਪ ਸੰਦੇਸ਼ ਵੀ ਸ਼ਾਮਲ ਹੈ। ਨੇਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ ਅਤੇ ਇਹ ਉਨ੍ਹਾਂ ਤੋਂ ਵੈਸੇ ਵਸੂਲਣ ਦੀ ਕੋਸ਼ਿਸ਼ ਹੈ।

ਦਸਤਾਵੇਜ਼ਾਂ ਮੁਤਾਬਕ ਇਹ ਘਟਨਾ 15 ਮਈ ਨੂੰ ਇਕ ਹੋਟਲ 'ਚ ਰਾਤ ਅੱਠ ਵਜ ਕੇ 20 ਮਿੰਟ 'ਤੇ ਹੋਈ। ਮਹਿਲਾ ਨੇ ਸ਼ੁੱਕਰਵਾਰ ਨੂੰ ਸਾਓ ਪਾਓਲੋ 'ਚ ਪੁਲਸ ਨੂੰ ਸ਼ਿਕਾਇਤ ਦਰਜ ਕਰਾਈ। ਪੁਲਸ ਵਿਭਾਗ ਨੂੰ ਦੇਖਣ ਵਾਲੇ ਸਾਓ ਪਾਓਲੋ ਸੂਬੇ ਦੇ ਜਨ ਸੁਰੱਖਿਆ ਸਕਤਰੇਤ ਨੇ ਬਿਆਨ 'ਚ ਪੁਸ਼ਟੀ ਕੀਤੀ ਕਿ ਸ਼ਿਕਾਇਤ ਦਰਜ ਕੀਤੀ ਗਈ ਹੈ ਪਰ ਉਨ੍ਹਾਂ ਨੇ ਇਸ ਤੋਂ ਵੱਧ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਇਕ ਵਾਰ ਫਿਰ ਮੈਦਾਨ ਤੋਂ ਬਾਹਰ ਦੀ ਘਟਨਾ ਕਾਰਨ ਸੁਰਖ਼ੀਆਂ 'ਚ ਆਏ ਨੇਮਾਰ ਨੇ ਕਿਹਾ ਉਹ ਜਾਲ 'ਚ ਫਸ ਗਏ ਅਤੇ ਇਸ ਘਟਨਾ ਤੋਂ ਸਬਕ ਲੈਣਗੇ।
ਵਿਸ਼ਵ ਸਾਈਕਲਿੰਗ ਦਿਵਸ 'ਤੇ ਰਾਈਟ ਟੂ ਰਾਈਡ ਦਾ ਆਯੋਜਨ
NEXT STORY