ਨਵੀਂ ਦਿੱਲੀ— ਦੇਸ਼ 'ਚ ਸਾਈਕਲਿੰਗ ਦੀ ਸਥਿਤੀ 'ਚ ਸੁਧਾਰ ਲਿਆਉਣ ਅਤੇ ਇਸ ਦੇ ਸਮਾਜਿਕ, ਆਰਥਿਕ ਅਤੇ ਵਾਤਾਵਰਣ ਸਬੰਧੀ ਫਾਇਦਿਆਂ ਦੇ ਬਾਰੇ 'ਚ ਲੋਕਾਂ ਨੂੰ ਜਾਗਰੂਕ ਬਣਾਉਣ ਦੇ ਉਦੇਸ਼ ਦੇ ਨਾਲ ਹੀਰੋ ਸਾਈਕਲਸ ਨੇ ਨੀਤੀ ਦਾ ਆਯੋਜਨ ਕੀਤਾ। ਸਥਾਈ ਆਵਾਜਾਈ ਨੂੰ ਉਤਸ਼ਾਹਤ ਕਰਨ ਲਈ ਸੰਯੁਕਤ ਰਾਸ਼ਟਰ ਵੱਲੋਂ ਨਿਰਧਾਰਤ ਵਿਸ਼ਵ ਸਾਈਕਲਿੰਗ ਦਿਵਸ ਭਾਵ 2 ਜੂਨ ਨੂੰ ਇਤਿਹਾਸਕ ਇੰਡੀਆ ਗੇਟ 'ਤੇ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਹੀਰੋ ਸਾਈਕਲਸ ਦੇ ਅਧਿਕਾਰੀਆਂ ਨੇ ਸਵੇਰੇ 6 ਵਜੇ 10 ਕਿਲੋਮੀਟਰ ਦੀ ਇਸ ਰੋਮਾਂਚਕ ਰੈਲੀ ਦੀ ਸ਼ੁਰੂਆਤ ਕੀਤੀ। ਹੀਰੋ ਸਾਈਕਲਸ ਦੇ ਬੁਲਾਰੇ ਨੇ ਦੱਸਿਆ ਕਿ ਸਾਰੇ ਸਾਈਕਲ ਪ੍ਰੇਮੀਆਂ ਨੂੰ ਇਕ ਹੀ ਮੰਚ 'ਤੇ ਲਿਆਉਣ ਦੇ ਪ੍ਰਤੀ ਲੋਕਾਂ ਦਾ ਉਤਸ਼ਾਹ ਵਧਾਉਣ ਲਈ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਤਾਂ ਜੋ ਲੋਕਾਂ ਨੂੰ ਵਾਤਾਵਰਣ ਦੇ ਅਨੁਕੂਲ ਆਵਾਜਾਈ ਦੇ ਇਸ ਸਾਧਨ ਦੇ ਬਾਰੇ 'ਚ ਜਾਗਰੂਕ ਬਣਾਇਆ ਜਾ ਸਕੇ।

ਜਨਵਰੀ 2019 'ਚ ਦਿ ਐਨਰਜੀ ਰਿਸੋਰਸ ਇੰਸਟੀਚਿਊਟ (ਟੇਰੀ) ਵੱਲੋਂ ਜਾਰੀ ਇਕ ਅਧਿਐਨ ਦੇ ਮੁਤਾਬਕ ਜੇਕਰ ਛੋਟੀ ਦੂਰੀ ਦੀ ਯਾਤਰਾ ਲਈ ਦੋ-ਪਹੀਆ ਅਤੇ ਚਾਰ-ਪਹੀਆ ਵਾਹਨਾਂ ਦੀ ਬਜਾਏ ਸਾਈਕਲ ਨੂੰ ਅਪਣਾਇਆ ਜਾ ਸਕੇ ਤਾਂ ਸਾਲਾਨਾ 1.8 ਅਰਬ ਰੁਪਏ ਦੀ ਬਚਤ ਕੀਤੀ ਜਾ ਸਕਦੀ ਹੈ ਜੋ ਸਾਲ 2015-16 ਲਈ ਭਾਰਤ ਦੇ ਸਾਲਾਨਾ ਸਗਲ ਘਰੇਲੂ ਉਤਪਾਦ ਦੇ 1.6 ਫੀਸਦੀ ਦੇ ਬਰਾਬਰ ਹੈ। ਪ੍ਰੋਗਰਾਮ ਦੇ ਦੌਰਾਨ ਭਾਰਤੀ ਸੜਕਾਂ 'ਤੇ ਸੁਰੱਖਿਅਤ ਸਾਈਕਲਿੰਗ ਦੇ ਮੁੱਦਿਆਂ 'ਤੇ ਵੀ ਰੌਸ਼ਨੀ ਪਾਈ ਗਈ। ਦਿੱਲੀ ਤੋਂ ਇਲਾਵਾ ਹੋਰਨਾਂ ਸ਼ਹਿਰਾਂ 'ਚ ਇਸ ਮੁਹਿੰਮ ਦਾ ਆਯੋਜਨ ਕੀਤਾ ਗਿਆ। ਸੜਕਾਂ 'ਤੇ ਫਿਰ ਤੋਂ ਸਾਈਕਲਾਂ ਨੂੰ ਉਤਾਰਨਾ ਅਤੇ ਸਾਈਕਲਿੰਗ ਲਈ ਵੱਖ ਲੇਨ ਦੀ ਜ਼ਰੂਰਤ 'ਤੇ ਜ਼ੋਰ ਦੇਣਾ ਇਸ ਮੁਹਿੰਮ ਦਾ ਮੁੱਖ ਉਦੇਸ਼ ਹੈ।
CWC 2019 : ਬੰਗਲਾਦੇਸ਼ ਤੇ ਦੱਖਣੀ ਅਫਰੀਕਾ ਵਿਚਾਲੇ ਮੈਚ ਦੀ ਦੇਖੋ ਲਾਈਵ ਕੁਮੈਂਟਰੀ
NEXT STORY