ਸਾਓ ਪਾਓਲੋ- ਸਟਾਰ ਸਟ੍ਰਾਈਕਰ ਨੇਮਾਰ ਕੋਪਾ ਅਮਰੀਕਾ ਫੁੱਟਬਾਲ ਚੈਂਪੀਅਨਸ਼ਿਪ ਵਿਚ ਬ੍ਰਾਜ਼ੀਲ ਦੇ ਹਮਲੇ ਦੀ ਅਗਵਾਈ ਕਰੇਗਾ ਜਦਕਿ ਤਜਰਬੇਕਾਰ ਡਿਫੈਂਡਰ ਥਿਏਗੋ ਸਿਲਵਾ ਨੂੰ ਹਾਲ ਹੀ ਵਿਚ ਜ਼ਖ਼ਮੀ ਹੋਣ ਦੇ ਬਾਵਜੂਦ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਕੋਚ ਟਿਟੇ ਨੇ 24 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਇਹ ਟੂਰਨਾਮੈਂਟ ਐਤਵਾਰ ਤੋਂ ਸ਼ੁਰੂ ਹੋਵੇਗਾ, ਜਿਸ ਦੀ ਮੇਜ਼ਬਾਨੀ ਬ੍ਰਾਜ਼ੀਲ ਕਰੇਗਾ। ਅਰਜਨਟੀਨਾ ਅਤੇ ਕੋਲੰਬੀਆ ਦੇ ਸਾਂਝੇ ਮੇਜ਼ਬਾਨੀ ਤੋਂ ਹਟਣ ਤੋਂ ਬਾਅਦ ਬ੍ਰਾਜ਼ੀਲ ਨੂੰ ਇਸ ਮਹਾਂਦੀਪੀ ਟੂਰਨਾਮੈਂਟ ਦੇ ਆਯੋਜਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਨੇਮਾਰ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਉਹ ਟੋਕੀਓ ਓਲੰਪਿਕ ਵਿਚ ਹਿੱਸਾ ਲੈਣਾ ਚਾਹੁੰਦਾ ਹੈ ਪਰ ਕੋਪਾ ਅਮਰੀਕਾ ਲਈ ਟੀਮ ਵਿਚ ਚੁਣੇ ਜਾਣ ਤੋਂ ਬਾਅਦ ਉਸਦੀਆਂ ਦੋਵੇਂ ਟੂਰਨਾਮੈਂਟ ਵਿੱਚ ਹਿੱਸਾ ਲੈਣ ਦੀਆਂ ਸੰਭਾਨਾਵਾਂ ਨਹੀਂ ਹਨ।
ਇਹ ਖ਼ਬਰ ਪੜ੍ਹੋ- ਯੁਵਰਾਜ ਨੇ ਅੱਜ ਹੀ ਦੇ ਦਿਨ ਕ੍ਰਿਕਟ ਨੂੰ ਕਿਹਾ ਸੀ ਅਲਵਿਦਾ, ਸ਼ੇਅਰ ਕੀਤੀ ਸੀ ਵੀਡੀਓ
ਬ੍ਰਾਜ਼ੀਲੀ ਟੀਮ ਇਸ ਤਰ੍ਹਾਂ ਹੈ-
ਗੋਲਕੀਪਰ- ਐਲੀਸਨ (ਲਿਵਰਪੂਲ), ਐਡਰਸਨ (ਮਾਨਚੈਸਟਰ ਸਿਟੀ), ਵੇਵਟਰਨ (ਪਾਲਮੇਰਾਸ)।
ਡਿਫੈਂਡਰ- ਇਮਸਰਨ (ਬਾਰਸੀਲੋਨਾ), ਡੈਨਿਲੋ, ਐਲਕਸ ਸੈਂਡੋ (ਯੂਵੈਂਟਸ), ਰੇਨਾਨ ਲੋਦੀ, ਫੇਲਿਪ (ਐਟਲੇਟਿਕੋ ਮੈਡ੍ਰਿਡ), ਐਡਰ ਮਿਲਿਤਾਓ (ਰੀਅਲ ਮੈਡ੍ਰਿਡ), ਮਾਰਕਿਨਹੋਸ (ਪੈਰਿਸ ਸੇਂਟ ਜਰਮਨ), ਥਿਏਗੋ ਸਿਲਵਾ (ਚੇਲਸੀ)।
ਮਿਡਫੀਲਡਰ- ਕੈਸੀਮਿਰੋ (ਰੀਅਲ ਮੈਡ੍ਰਿਡ), ਡਗਲਸ ਲੂਈਜ਼ (ਐਸਟਨ ਵਿਲਾ), ਐਵਰਟਨ (ਰਿਬੇਰੋ ਫਲੈਮੇਂਗੋ), ਫੈਬਿਨ੍ਹੋ (ਲਿਵਰਪੂਲ), ਫ੍ਰੇਡ (ਮਾਨਚੈਸਟਰ ਯੂਨਾਈਟਿਡ), ਲੁਕਾਸ ਪਾਕੇਟਾ (ਲਿਉਂ)।
ਫਾਰਵਰਡ- ਐਵਰਟਨ (ਬੇਨਫਿਕਾ), ਰਾਬਰਟੋ ਫਿਰਮਿਨੋ (ਲਿਵਰਪੂਲ), ਗੈਬ੍ਰੀਏਲ ਬਾਰਬੋਸਾ (ਫਲੇਮੇਂਗੋ), ਗੈਬ੍ਰੀਅਲ ਜੀਸਸ (ਮਾਨਚੈਸਟਰ ਸਿਟੀ), ਨੇਮਾਰ (ਪੈਰਿਸ ਸੇਂਟ ਜਰਮਨ), ਰਿਚਰਡਸਨ (ਐਵਰਟਨ), ਵਿਨੀਸੀਅਸ ਜੂਨੀਅਰ (ਰੀਅਲ ਮੈਡ੍ਰਿਡ)।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਨੂੰ ਲੱਗਿਆ ਝਟਕਾ, ਇੰਗਲੈਂਡ ਵਿਰੁੱਧ ਦੂਜੇ ਟੈਸਟ ਤੋਂ ਬਾਹਰ ਹੋਇਆ ਇਹ ਖਿਡਾਰੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ENG v NZ : ਬਰਨਸ ਅਤੇ ਲੌਰੈਂਸ ਨੇ ਇੰਗਲੈਂਡ ਨੂੰ ਸੰਭਾਲਿਆ
NEXT STORY