ਮੈਡ੍ਰਿਡ— ਸਪੇਨ ਦੀ ਕੋਰਟ ਨੇ ਬ੍ਰਾਜ਼ੀਲ ਦੇ ਮਸ਼ਹੂਰ ਫੁੱਟਬਾਲਰ ਨੇਮਾਰ ਦੇ ਭ੍ਰਿਸ਼ਟਾਚਾਰ ਤੇ ਧੋਖਾਧੜੀ ਦੇ ਮਾਮਲੇ ਨੂੰ 3 ਜੱਜਾਂ ਦੇ ਵੱਡੇ ਬੈਂਚ ਕੋਲ ਭੇਜ ਦਿੱਤਾ ਹੈ। ਜੇ ਨੇਮਾਰ 'ਤੇ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ 6 ਸਾਲ ਦੀ ਸਜ਼ਾ ਹੋ ਸਕਦੀ ਹੈ। 2013 'ਚ ਬ੍ਰਾਜ਼ੀਲ ਦੇ ਸਾਂਤੋਸ ਕਲੱਬ ਤੋਂ ਨੇਮਾਰ ਦਾ ਬਾਰਸੀਲੋਨਾ ਕਲੱਬ 'ਚ ਟ੍ਰਾਂਸਫਰ ਹੋਇਆ ਸੀ। ਇਸ ਤੋਂ ਨੇਮਾਰ 'ਤੇ ਟ੍ਰਾਂਸਫਰ ਦਾ ਪੈਸਾ ਲੁਕਾਉਣ ਤੇ ਟੈਕਸ ਚੋਰੀ ਕਰਨ ਦੇ ਦੋਸ਼ ਲੱਗੇ ਹਨ।
ਜਾਣਕਾਰੀ ਮੁਤਾਬਕ 86.2 ਮਿਲੀਅਨ ਯੂਰੋ (ਲਗਭਗ 700 ਕਰੋੜ ਰੁਪਏ) ਵਿਚ ਨੇਮਾਰ ਦਾ ਬਾਰਸੀਲੋਨਾ 'ਚ ਟ੍ਰਾਂਸਫਰ ਹੋਇਆ ਸੀ ਪਰ ਨੇਮਾਰ ਤੇ ਕਲੱਬ ਵਲੋਂ 40 ਮਿਲੀਅਨ ਯੂਰੋ (ਲਗਭਗ 330 ਕਰੋੜ ਰੁਪਏ) ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਟੈਕਸ ਦੇ ਮਾਮਲੇ 'ਚ ਬਾਰਸੀਲੋਨਾ ਦੇ ਸਾਬਕਾ ਮੈਂਬਰ ਜੋਸੇਫ ਮਾਰੀਆ ਨੂੰ ਅਸਤੀਫਾ ਵੀ ਦੇਣਾ ਪਿਆ ਸੀ।
ਇਸ ਮਾਮਲੇ ਦੀ ਸੁਣਵਾਈ ਕਦੋਂ ਸ਼ੁਰੂ ਹੋਵੇਗੀ ਇਸ ਵਾਰੇ ਹਾਲੇ ਫੈਸਲਾ ਨਹੀਂ ਹੋਇਆ ਹੈ। ਕੋਰਟ ਦੇ ਫੈਸਲੇ ਤੋਂ ਬਾਅਦ ਨੇਮਾਰ ਨੇ ਕੋਈ ਵੀ ਬਿਆਨ ਨਹੀਂ ਦਿੱਤਾ ਹੈ। ਨੇਮਾਰ ਪਿਛਲੇ ਸਾਲ ਫਰਾਂਸ ਕਲੱਬ ਪੈਰਿਸ ਸੇਂਟ ਜਰਮਨ ਵਲੋਂ ਖੇਡ ਰਹੇ ਸਨ।
ਮਸ਼ਹੂਰ ਫੁੱਟਬਾਲਰ ਮੇਸੀ ਸੱਟ ਤੋਂ ਬਾਅਦ ਕਰਨਗੇ ਵਾਪਸੀ
NEXT STORY