ਲਿਵਰਪੂਲ– ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਤਮਗਾ ਜੇਤੂ ਜੈਸਮੀਨ ਲੰਬੋਰੀਆ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਪਹਿਲੇ ਤਮਗੇ ਵੱਲ ਕਦਮ ਵਧਾਉਂਦੇ ਹੋਏ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਜਦਕਿ ਭਾਰਤ ਦੇ ਦੋ ਹੋਰ ਮੁੱਕੇਬਾਜ਼ ਹਾਰ ਕੇ ਬਾਹਰ ਹੋ ਗਏ।
ਤੀਜੀ ਵਾਰ ਵਿਸ਼ਵ ਚੈਂਪੀਅਨਸ਼ਿਪ ਖੇਡ ਰਹੀ ਜੈਸਮੀਨ ਨੇ ਮਹਿਲਾਵਾਂ ਦੇ 57 ਕਿ. ਗ੍ਰਾ. ਭਾਰ ਵਰਗ ਦੇ ਆਖਰੀ-16 ਵਿਚ ਬ੍ਰਾਜ਼ੀਲ ਦੀ ਦੋ ਵਾਰ ਦੀ ਓਲੰਪੀਅਨ ਜੂਸੀਲੇਨ ਸੇਰਕੀਰਾ ਰੋਮੇਓ ਨੂੰ 5-0 ਨਾਲ ਹਰਾਇਆ। ਦੋਵਾਂ ਵਿਚਾਲੇ ਜੁਲਾਈ ਵਿਚ ਅਸਤਾਨਾ ਟੂਰਨਾਮੈਂਟ ਵਿਚ ਵੀ ਸੋਨ ਤਮਗੇ ਲਈ ਮੁਕਾਬਲਾ ਹੋਇਆ ਸੀ, ਜਿਸ ਵਿਚ ਜੈਸਮੀਨ ਜੇਤੂ ਰਹੀ ਸੀ। ਹੁਣ ਜੈਸਮੀਨ ਵਿਸ਼ਵ ਚੈਂਪੀਅਨਸ਼ਿਪ ਤਮਗੇ ਤੋਂ ਇਕ ਜਿੱਤ ਦੂਰ ਹੈ। ਉਸਦਾ ਸਾਹਮਣਾ ਕੁਆਰਟਰ ਫਾਈਨਲ ਵਿਚ ਏਸ਼ੀਆਈ ਅੰਡਰ-22 ਚੈਂਪੀਅਨ ਓਜ਼ਬੇਕਿਸਤਾਨ ਦੀ ਕੁਮੋਰਾਬੋਨੂ ਮਾਮਾਜੋਨੋਵਾ ਨਾਲ ਹੋਵੇਗਾ।
ਪੁਰਸ਼ ਵਰਗ ਵਿਚ ਅਬਿਨਾਸ਼ ਜਾਮਵਾਲ ਨੇ 65 ਕਿ. ਗ੍ਰਾ. ਵਰਗ ਵਿਚ ਮੈਕਸੀਕੋ ਦੇ ਹੁਗੋ ਬੈਰੋਨ ਨੂੰ 5-0 ਨਾਲ ਹਰਾ ਕੇ ਆਖਰੀ-8 ਵਿਚ ਜਗ੍ਹਾ ਬਣਾਈ। ਉੱਥੇ ਹੀ, ਸਨਾਮਾਚਾ ਚਾਨੂ (70 ਕਿਲੋ) ਤੇ ਸਾਕਸ਼ੀ ਚੌਧਰੀ (54 ਕਿਲੋ) ਦੋਵੇਂ ਆਖਰੀ-1 ਵਿਚ ਹਾਰ ਕੇ ਬਾਹਰ ਹੋ ਗਈ। ਚਾਨੂ ਨੂੰ ਕਜ਼ਾਕਿਸਤਸਾਨ ਦੀ ਨਤਾਲਯਾ ਬੋਗਦਾਨੋਵਾ ਨੇ ਹਰਾਇਆ ਜਦਕਿ ਸਾਕਸ਼ੀ ਨੂੰ ਪੈਰਿਸ ਓਲੰਪਿਕ ਚਾਂਦੀ ਤਮਗਾ ਜੇਤੂ ਤੇ ਦੋ ਵਾਰ ਵਿਸ਼ਵ ਚੈਂਪੀਅਨਸ਼ਿਪ ਦੇ ਤਮਗਾ ਜਿੱਤ ਚੁੱਕੀ ਤੁਰਕੀ ਦੀ ਹਤੀਸ ਅਕਬਾਸ ਨੇ ਹਰਾਇਆ।
ਰੰਧਾਵਾ ਨੇ ਲੈਜੈਂਡਜ਼ ਟੂਰ 'ਤੇ ਕਰੀਅਰ ਦਾ ਸਰਵੋਤਮ ਚੌਥਾ ਸਥਾਨ ਹਾਸਲ ਕੀਤਾ
NEXT STORY