ਦੁਬਈ- ਕਿੰਗਜ਼ ਇਲੈਵਨ ਪੰਜਾਬ ਦੇ ਬੱਲੇਬਾਜ਼ ਨਿਕੋਲਸ ਪੂਰਨ ਨੇ ਦੁਬਈ ਦੇ ਮੈਦਾਨ ਨੂੰ ਸ਼ਾਰਜਾਹ ਬਣਾਉਂਦੇ ਹੋਏ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਸੀਜ਼ਨ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਇਆ। ਨਿਕੋਲਸ ਜਦੋ ਬੱਲੇਬਾਜ਼ੀ ਦੇ ਲਈ ਕ੍ਰੀਜ਼ 'ਤੇ ਆਏ ਸਨ ਤਾਂ ਉਦੋ ਪੰਜਾਬ ਦਾ ਸਕੋਰ 31 ਦੌੜਾਂ 'ਤੇ 2 ਵਿਕਟਾਂ ਸੀ। ਪੂਰਨ ਨੇ ਆਪਣਾ ਸ਼ਾਨਦਾਰ ਖੇਡ ਜਾਰੀ ਰੱਖਿਆ। ਖਾਸ ਤੌਰ 'ਤੇ ਅਬਦੁੱਲ ਸਮਦ ਦੇ ਇਕ ਓਵਰ 'ਚ ਉਹ ਬਹੁਤ ਹਮਲਾਵਰ ਨਜ਼ਰ ਆਏ। ਉਨ੍ਹਾਂ ਨੇ ਸਮਦ ਦੇ ਓਵਰ 'ਚ ਚਾਰ ਛੱਕੇ ਅਤੇ ਇਕ ਚੌਕੇ ਦੀ ਮਦਦ ਨਾਲ 28 ਦੌੜਾਂ ਬਣਾਈਆਂ। ਪੂਰਨ ਵਲੋਂ ਬਣਾਏ ਗਏ ਰਿਕਾਰਡਸ ਦੇ ਬਾਰੇ 'ਚ-
ਆਈ. ਪੀ. ਐੱਲ. 2020 'ਚ ਸਭ ਤੋਂ ਤੇਜ਼ ਅਰਧ ਸੈਂਕੜਾ
17 ਨਿਕੋਲਸ ਪੂਰਨ
19 ਸੰਜੂ ਸੈਮਸਨ
20 ਕਿਰੋਨ ਪੋਲਾਰਡ
20 ਮਾਰਕਸ ਸਟੋਇੰਸ
23 ਏ ਬੀ ਡਿਵੀਲੀਅਰਸ
ਆਈ. ਪੀ. ਐੱਲ. ਇਤਿਹਾਸ ਦਾ ਸਭ ਤੋਂ ਤੇਜ਼ ਅਰਧ ਸੈਂਕੜਾ
14- ਰਾਹੁਲ ਬਨਾਮ ਡੀ. ਸੀ., 2018
15- ਯੂਸੁਫ ਪਠਾਨ ਬਨਾਮ ਹੈਦਰਾਬਾਦ, 2014
15- ਸੁਨੀਲ ਨਰਾਇਣ ਬਨਾਮ ਬੈਂਗਲੁਰੂ, 2017
16- ਸੁਰੇਸ਼ ਰੈਨਾ ਬਨਾਮ ਪੰਜਾਬ, 2014
17- ਨਿਕੋਲਸ ਪੂਰਨ ਅਤੇ 7 ਹੋਰ
ਪੰਜਾਬ ਦੇ ਲਈ ਸਭ ਤੋਂ ਤੇਜ਼ ਅਰਧ ਸੈਂਕੜਾ
14 ਕੇ. ਐੱਲ. ਰਾਹੁਲ ਬਨਾਮ ਦਿੱਲੀ 2018
17 ਨਿਕੋਲਸ ਪੂਰਨ ਬਨਾਮ ਹੈਦਰਾਬਦ 2020
19 ਕੇ. ਐੱਲ. ਰਾਹੁਲ ਬਨਾਮ ਸੀ. ਐੱਸ. ਕੇ., 2019
19 ਡੇਵਿਡ ਮਿਲਰ ਬਨਾਮ ਰਾਜਸਥਾਨ 2014
...ਜਦੋ ਪ੍ਰਿਟੀ ਜ਼ਿੰਟਾ ਨੇ ਪੰਜਾਬ ਦੇ ਗੇਂਦਬਾਜ਼ ਨੂੰ ਕਿਹਾ- ਥੈਂਕ ਯੂ ਮੇਰੀ ਜਾਨ
NEXT STORY