ਕੋਲੰਬੋ– ਸ਼੍ਰੀਲੰਕਾ ਦੇ ਖੇਡ ਮੰਤਰੀ ਹਾਰਿਨ ਫਰਨਾਂਡੋ ਨੇ ਸੋਮਵਾਰ ਨੂੰ ਆਲੋਚਕਾਂ ਨੂੰ ਕਿਹਾ ਕਿ ਉਹ ਸਾਬਤ ਕਰਕੇ ਦਿਖਾਉਣ ਕਿ ਸ਼੍ਰੀਲੰਕਾਈ ਕ੍ਰਿਕਟ ਟੀਮ ਕਥਿਤ ਤੌਰ ’ਤੇ ਨਾਈਟ ਕਲੱਬ ਜਾਣ ਕਾਰਨ ਟੀ-20 ਵਿਸ਼ਵ ਕੱਪ ਵਿਚੋਂ ਬਾਹਰ ਹੋ ਗਈ। ਸ਼੍ਰੀਲੰਕਾ ਗਰੁੱਪ-ਡੀ ਵਿਚ ਤੀਜੇ ਸਥਾਨ ’ਤੇ ਰਹਿਣ ਤੋਂ ਬਾਅਦ ਸੁਪਰ-8 ਵਿਚ ਨਹੀਂ ਪਹੁੰਚ ਸਕੀ। ਟੀਮ ਬੰਗਲਾਦੇਸ਼ ਤੇ ਦੱਖਣੀ ਅਫਰੀਕਾ ਹੱਥੋਂ ਹਾਰ ਗਈ ਸੀ ਜਦਕਿ ਨੇਪਾਲ ਵਿਰੁੱਧ ਮੈਚ ਮੀਂਹ ਦੀ ਭੇਟ ਚੜ੍ਹ ਗਿਆ ਸੀ। ਉਸ ਨੇ ਇਕਲੌਤੀ ਜਿੱਤ ਨੀਦਰਲੈਂਡ ਵਿਰੁੱਧ ਦਰਜ ਕੀਤੀ।
ਫਰਨਾਂਡੋ ਨੇ ਕਿਹਾ,‘ਮੈਂ ਆਲੋਚਕਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਇਸ ਨੂੰ ਸਾਬਤ ਕਰਨ। ਜੇਕਰ ਉਹ ਅਜਿਹਾ ਕਰ ਸਕੇ ਤਾਂ ਮੈਂ ਅਹੁਦੇ ਤੋਂ ਅਸਤੀਫਾ ਦੇ ਦੇਵਾਂਗਾ।’ ਅਜਿਹਾ ਦੋਸ਼ ਲਾਇਆ ਜਾ ਰਿਹਾ ਹੈ ਕਿ ਦੇਰ ਰਾਤ ਤਕ ਨਾਈਟ ਕਲੱਬ ਵਿਚ ਰਹਿਣ ਕਾਰਨ ਟੀਮ ਅਭਿਆਸ ਸੈਸ਼ਨ ਵਿਚ ਦੇਰ ਨਾਲ ਪਹੁੰਚੀ ਸੀ। ਫਰਨਾਂਡੋ ਨਵੰਬਰ 2023 ਵਿਚ ਰੋਸ਼ਨ ਰਣਸਿੰਘੇ ਦੀ ਜਗ੍ਹਾ ਖੇਡ ਮੰਤਰੀ ਬਣਿਆ ਸੀ।
ਅਦਿੱਤੀ ਤੇ ਦੀਕਸ਼ਾ ਨੇ ਪੈਰਿਸ ਓਲੰਪਿਕ ਲਈ ਕੀਤਾ ਕੁਆਲੀਫਾਈ
NEXT STORY