ਮਾਲਮੋ : ਨੌਜਵਾਨ ਭਾਰਤੀ ਗ੍ਰੈਂਡਮਾਸਟਰ ਨਿਹਾਲ ਸਰੀਨ ਟੇਪੇ ਸਿਗੇਮੈਨ ਐਂਡ ਕੰਪਨੀ ਸ਼ਤਰੰਜ ਟੂਰਨਾਮੈਂਟ ਦੇ 5ਵੇਂ ਦੌਰ ਵਿਚ ਜੂਨੀਅਰ ਵਿਸ਼ਵ ਕੱਪ ਚੈਂਪੀਅਨ ਈਰਾਨ ਦੇ ਪਰਹਮ ਐੱਮ. ਨੂੰ ਹਰਾ ਕੇ ਖਿਤਾਬ ਦੀ ਦੌੜ ਵਿਚ ਸ਼ਾਮਲ ਹੋ ਗਏ ਹਨ। ਹੁਣ ਕੈਟੇਗਰੀ 17 ਦੇ ਇਸ ਟੂਰਨਾਮੈਂਟ ਵਿਚ 2 ਦੌਰ ਬਾਕੀ ਹਨ। ਨਿਹਾਲ ਜਰਮਨੀ ਦੇ ਲਿਵਿਯੂ ਦਿਏਤੇਰ ਅਤੇ ਸਵੀਡਨ ਦੇ ਨਿਲਸ ਗ੍ਰਾਂਡੇਲਿਅਸ ਦੇ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਹਨ।
ਨਿਹਾਲ ਨੇ ਮੁਕਾਬਲੇ ਤੋਂ ਬਾਅਦ ਕਿਹਾ, ''ਮੈਂ ਪਿਛਲੇ ਦੌਰ ਵਿਚ ਹਰੀਕ੍ਰਿਸ਼ਣਾ ਤੋਂ ਹਾਰਨ ਦੇ ਬਾਅਦ ਕਾਫੀ ਸਮਾਂ ਆਪਣੇ ਪ੍ਰਦਰਸ਼ਨ ਦੇ ਮੁਲੰਕਣ ਵਿਚ ਬਿਤਾਇਆ। ਮੈਂ ਬਿਹਤਰ ਕਰਨਾ ਚਾਹੁੰਦਾ ਸੀ ਜੋ ਅੱਜ ਕੀਤਾ।'' ਚੋਟੀ ਦਰਜਾ ਪ੍ਰਾਪਤ ਪੀ. ਹਰੀਕ੍ਰਿਸ਼ਣਾ ਡ੍ਰਾਅ ਖੇਡਣ ਦੇ ਬਾਵਜੂਦ ਇੰਗਲੈਂਡ ਦੇ ਗਾਵੇਨ ਜੋਂਸ ਨਾਲ ਚੋਟੀ 'ਤੇ ਹਨ।
ਖਰਾਬ ਪ੍ਰਦਰਸ਼ਨ ਤੋਂ ਬਾਅਦ ਵਿਜੇ ਮਾਲਿਆ ਨੇ ਕੋਹਲੀ ਅਤੇ RCB ਦਾ ਉੱਡਾਇਆ ਮਜ਼ਾਕ
NEXT STORY