ਲੰਡਨ— ਏਸ਼ੇਜ਼ ਲੜੀ ਦੇ ਪੰਜਵੇਂ ਤੇ ਆਖਰੀ ਟੈਸਟ ਲਈ ਇੰਗਲੈਂਡ ਟੀਮ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਵੀਰਵਾਰ ਤੋਂ ਓਵਲ ਮੈਦਾਨ ਵਿਚ ਖੇਡੇ ਜਾਣ ਵਾਲੇ ਇਸ ਮੁਕਾਬਲੇ ਤੋਂ ਪਹਿਲਾਂ ਟੀਮ ਨੂੰ ਹਾਲਾਂਕਿ ਆਲਰਾਊਂਡਰ ਬੇਨ ਸਟੋਕਸ ਦੀ ਫਿੱਟਨੈੱਸ ਨੂੰ ਪਰਖਣਾ ਪਵੇਗਾ। ਏਸ਼ੇਜ਼ ਟਰਾਫੀ ਗੁਆਉਣ ਤੋਂ ਬਾਅਦ ਲੜੀ ਨੂੰ 2-2 ਨਾਲ ਬਰਾਬਰ ਕਰਨ ਦੀ ਕਵਾਇਦ ਵਿਚ ਲੱਗੇ ਇੰਗਲੈਂਡ ਨੇ ਸੋਮਵਾਰ ਐਲਾਨੀ 13 ਮੈਂਬਰੀ ਟੀਮ ਵਿਚ ਕੋਈ ਬਦਲਾਅ ਨਹੀਂ ਕੀਤਾ।
ਡਰਹਮ ਦੇ ਤੇਜ਼ ਗੇਂਦਬਾਜ਼ ਤੇ ਇੰਗਲੈਂਡ ਦੇ ਉਪ ਕਪਤਾਨ ਸਟੋਕਸ ਮੋਢੇ ਦੀ ਸੱਟ ਕਾਰਨ ਪਿਛਲੇ ਟੈਸਟ ਦੀ ਦੂਜੀ ਪਾਰੀ 'ਚ ਗੇਂਦਬਾਜ਼ੀ ਨਹੀਂ ਕਰ ਸਕੇ ਸਨ। ਉਹ ਪਹਿਲੀ ਪਾਰੀ 'ਚ ਆਪਣੇ 11ਵੇਂ ਓਵਰ 'ਚ ਜ਼ਖਮੀ ਹੋਏ ਸਨ। ਆਸਟਰੇਲੀਆ ਨੇ ਇਸ ਮੈਚ 'ਚ 185 ਦੌੜਾਂ ਨਾਲ ਜਿੱਤ ਦਰਜ ਕੀਤੀ। ਜੇਕਰ ਸਟੋਕਸ ਗੇਂਦਬਾਜ਼ੀ ਦੇ ਲਈ ਫਿੱਟ ਨਹੀਂ ਹੋਏ ਤਾਂ ਉਹ ਟੀਮ 'ਚ ਬੱਲੇਬਾਜ਼ੀ ਦੇ ਤੌਰ 'ਤੇ ਖੇਡਣਗੇ। ਉਨ੍ਹਾ ਨੇ ਤੀਜੇ ਟੈਸਟ ਮੈਚ 'ਚ ਅਜੇਤੂ 135 ਦੌੜਾਂ ਦੀ ਪਾਰੀ ਖੇਡ ਕੇ ਇੰਗਲੈਂਡ ਨੂੰ ਜਿੱਤ ਹਾਸਲ ਕਰਵਾਈ ਸੀ। ਆਖਰੀ 11 'ਚ ਗੇਂਦਬਾਜ਼ੀ ਹਰਫਨਮੌਲਾ ਸੈਮ ਕੁਰੇਨ ਜਾਂ ਕ੍ਰਿਸ ਵੋਕਸ ਨੂੰ ਮੌਕਾ ਮਿਲ ਸਕਦਾ ਹੈ। ਦੋਵਾਂ ਨੂੰ ਪਿਛਲੇ ਮੈਚ 'ਚ ਮੈਦਾਨ 'ਤੇ ਉਤਰਨ ਦਾ ਮੌਕਾ ਨਹੀਂ ਮਿਲ ਸਕਿਆ ਸੀ।
ਵਿਸ਼ਵ ਕੱਪ ਟੀ20 ਤੇ ਟੈਸਟ ਚੈਂਪੀਅਨਸ਼ਿਪ ਨੂੰ ਧਿਆਨ 'ਚ ਰੱਖਦੇ ਹੋਏ ਫੋਕਸ ਨੌਜਵਾਨ ਖਿਡਾਰੀਆਂ 'ਤੇ : ਸ਼ਾਸਤਰੀ
NEXT STORY