ਦੁਬਈ— ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਟੀਮ ਇੰਡੀਆ ਦੇ ਇਸ ਚੋਟੀ ਅਹੁਦੇ 'ਤੇ ਉਸ ਦੇ ਦੂਜੇ ਕਾਰਜਕਾਲ ਦੌਰਾਨ ਧਿਆਨ ਨੌਜਵਾਨ ਖਿਡਾਰੀਆਂ 'ਤੇ ਹੋਵੇਗਾ ਕਿਉਂਕਿ ਭਾਰਤ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਟੀ-20 ਤੇ ਮੌਜੂਦਾ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਦੇ ਗੇੜ ਦੀ ਤਿਆਰੀ ਕਰੇਗਾ। ਭਾਰਤ ਦੇ ਸਾਬਕਾ ਕ੍ਰਿਕਟਰ ਸ਼ਾਸਤਰੀ ਦੇ ਦਿਮਾਗ ਵਿਚ ਸਪੱਸ਼ਟ ਹੈ ਕਿ ਉਸ ਨੂੰ ਆਗਾਮੀ ਦਿਨਾਂ ਵਿਚ ਕਿਹੋ ਜਿਹਾ ਸੰਯੋਜਨ ਚਾਹੀਦਾ ਹੈ।
ਕੈਰੇਬੀਆਈ ਦੌਰੇ ਤੋਂ ਪਰਤਣ ਤੋਂ ਬਾਅਦ ਸ਼ਾਸਤਰੀ ਨੇ ਕਿਹਾ, ''ਰਸਤਾ ਇਹ ਦੇਖਦੇ ਹੋਏ ਤਿਆਰ ਕੀਤਾ ਜਾਣਾ ਚਾਹੀਦਾ ਹੈ ਕਿ ਤੁਹਾਡੇ ਕੋਲ ਟੀ-20 ਵਿਸ਼ਵ ਕੱਪ ਲਈ 12 ਮਹੀਨੇ ਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਲਗਭਗ 18 ਤੋਂ 20 ਮਹੀਨੇ ਹਨ। ਉਸ ਨੇ ਕਿਹਾ, ''ਬਦਲਾਅ ਦੇ ਇਸ ਦੌਰ ਦੌਰਾਨ ਨੌਜਵਾਨਾਂ 'ਤੇ ਫੋਕਸ ਦੇਣਾ ਮਹੱਤਵਪੂਰਨ ਹੈ, ਜਿਸ ਨਾਲ ਕਿ ਉਹ ਤਜਰਬੇਕਾਰ ਖਿਡਾਰੀਆਂ ਨਾਲ ਘੁਲ-ਮਿਲ ਜਾਣ ਤੇ ਅਸੀਂ ਬੇਹੱਦ ਮਜ਼ਬੂਤ ਟੀਮ ਦੇਈਏ।''
ਕੈਨੇਡੀਆਈ ਟੈਨਿਸ ਖਿਡਾਰੀ ਨੂੰ ਡੇਟ ਕਰ ਰਹੀ ਹੈ ਯੂ. ਐੱਸ. ਓਪਨ ਚੈਂਪੀਅਨ ਬਿਆਂਕਾ
NEXT STORY