ਕੋਲੰਬੋ (ਭਾਸ਼ਾ)– ਸ਼੍ਰੀਲੰਕਾ ਪੁਲਸ ਨੇ 2011 ਵਿਸ਼ਵ ਕੱਪ ਫਾਈਨਲ ਵਿਚ ਭਾਰਤ ਹੱਥੋਂ ਆਪਣੀ ਟੀਮ ਨੂੰ ਮਿਲੀ ਹਾਰ ਦੇ ਫਿਕਸ ਹੋਣ ਦੇ ਦੋਸ਼ਾਂ ਦੀ ਜਾਂਚ ਸ਼ੁੱਕਰਵਾਰ ਨੂੰ ਬੰਦ ਕਰ ਦਿੱਤੀ ਤੇ ਕਿਹਾ ਕਿ ਉਸ ਨੂੰ ਧਾਕੜ ਕ੍ਰਿਕਟਰ ਕੁਮਾਰ ਸੰਗਾਕਾਰ ਤੇ ਮਹੇਲਾ ਜੈਵਰਧਨੇ ਦੇ ਬਿਆਨ ਰਿਕਾਰਡ ਕਰਨ ਤੋਂ ਬਾਅਦ ਕੋਈ ਸਬੂਤ ਨਹੀਂ ਮਿਲਿਆ ਹੈ। ਸਾਬਕਾ ਖੇਡ ਮੰਤਰੀ ਮਹਿੰਦਾਨੰਦਾ ਅਲੂਥਗਾਮਾਗੇ ਨੇ ਦੋਸ਼ ਲਾਇਆ ਸੀ ਕਿ ਫਾਈਨਲ ਮੈਚ ਫਿਕਸ ਸੀ, ਜਿਸ ਤੋਂ ਬਾਅਦ ਪੁਲਸ ਦੇ ਵਿਸ਼ੇਸ਼ ਜਾਂਚ ਵਿਭਾਗ ਨੇ ਜਾਂਚ ਸ਼ੁਰੂ ਕੀਤੀ ਸੀ। ਪੁਲਸ ਅਧਿਕਾਰੀ ਜਗਤ ਫੋਨਸੇਕਾ ਨੇ ਪੱਤਰਕਾਰਾਂ ਨੂੰ ਕਿਹਾ,‘‘ਅਸੀਂ ਇਹ ਰਿਪੋਰਟ ਖੇਡ ਮੰਤਰਾਲਾ ਦੇ ਸਕੱਤਰ ਨੂੰ ਭੇਜ ਰਹੇ ਹਾਂ, ਜਿਸ ਨੇ ਸਾਨੂੰ ਨਿਰਦੇਸ਼ ਦਿੱਤਾ ਸੀ। ਅਸੀਂ ਅੱਜ ਅੰਦਰੂਨੀ ਚਰਚਾ ਤੋਂ ਬਾਅਦ ਜਾਂਚ ਖਤਮ ਕਰ ਦਿੱਤੀ ਹੈ।’’
ਫੋਨਸੇਕਾ ਖੇਡ ਨਾਲ ਸਬੰਧਤ ਅਪਰਾਧਾਂ ਨੂੰ ਰੋਕਣ ਲਈ ਵਿਸ਼ੇਸ਼ ਜਾਂਚ ਇਕਾਈ ਦੇ ਪ੍ਰਮੱਖ ਹੈ। ਉਸਦੇ ਅਨੁਸਾਰ ਅਲੂਥਗਾਮਾਗਾ ਨੇ 14 ਅੰਕ ਦੇ ਦੋਸ਼ ਲਾਏ ਸਨ, ਜਿਨ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕੀ। ਫੋਨੇਸਕਾ ਨੇ ਕਿਹਾ, ‘‘ਸਾਨੂੰ ਕੋਈ ਕਾਰਣ ਨਹੀਂ ਦਿਸਦਾ ਕਿ ਖਿਡਾਰੀਆਂ ਤੋਂ ਹੋਰ ਪੁੱਛਗਿੱਛ ਕਿਉਂ ਕੀਤੀ ਜਾਵੇ।’’ ਜਾਂਚ ਇਕਾਈਨੇ ਉਸ ਸਮੇਂ ਦੇ ਮੁੱਖ ਚੋਣਕਾਰ ਅਰਵਿੰਦ ਡਿ ਸਿਲਵਾ ਦੇ ਇਲਾਵਾ ਫਾਈਨਲ ਵਿਚ ਟੀਮ ਦੇ ਕਪਤਾਨ ਕੁਮਾਰ ਸੰਗਾਕਾਰਾ, ਸਲਾਮੀ ਬੱਲੇਬਾਜ਼ ਉੱਪਲ ਥਰੰਗਾ ਤੇ ਮਹੇਲਾ ਜੈਵਰਧਨੇ ਤੋਂ ਪੁੱਛਗਿੱਛ ਕੀਤੀ। ਫੋਨਸੇਕਾ ਨੇ ਕਿਹਾ ਕਿ ਤਿੰਨ ਕ੍ਰਿਕਟਰਾਂ ਨੇ ਦੱਸਿਆ ਕਿ ਫਾਈਨਲ ਵਿਚ ਅਚਾਨਕ ਨਾਲ ਟੀਮ ਵਿਚ ਬਦਲਾਅ ਕਿਉਂ ਕੀਤੇ ਗਏ ਸਨ, ਜਿਹੜੇ ਅਲੂਥਗਾਮਾਗੇ ਦੇ ਲਗਾਏ ਦੋਸ਼ਾਂ ਵਿਚੋਂ ਇਕ ਸੀ। ਉਸ ਨੇ ਕਿਹਾ,‘‘ਸਾਨੂੰ ਲੱਗਾ ਕਿ ਸਾਰੇ ਖਿਡਾਰੀਆਂ ਨੂੰ ਬੁਲਾ ਕੇ ਬਿਆਨ ਦਰਜ ਕਰਵਾਉਣ ਨਾਲ ਗੈਰ-ਜ਼ਰੂਰੀ ਦਾ ਹੋ-ਹੱਲਾ ਹੋਵੇਗਾ।’’
ਇਕ ਵਾਰ ਸਲਾਹ ਦੇਣ ’ਤੇ ਯੂਨਿਸ ਨੇ ਮੇਰੀ ਧੌਣ ’ਤੇ ਚਾਕੂ ਰੱਖ ਦਿੱਤਾ ਸੀ : ਫਲਾਵਰ
NEXT STORY