ਕਰਾਚੀ— ਪਾਕਿਸਤਾਨ ਦੇ ਨਵੇਂ ਟੀ-20 ਕਪਤਾਨ ਬਾਬਰ ਆਜ਼ਮ ਆਸਟਰੇਲੀਆ ਦੌਰੇ ਦੇ ਲਈ ਮੁਹੰਮਦ ਹਫੀਜ਼ ਤੇ ਸ਼ੋਏਬ ਮਲਿਕ ਨੂੰ ਟੀਮ 'ਚ ਰੱਖਣਾ ਚਾਹੁੰਦੇ ਸਨ ਪਰ ਪੀ. ਸੀ. ਬੀ. ਨੇ ਉਸਦੇ ਸੁਝਾਅ ਨੂੰ ਖਾਰਿਜ਼ ਕਰ ਦਿੱਤਾ। ਪਤਾ ਲੱਗਿਆ ਹੈ ਕਿ ਟੀਮ ਦੀ ਰਵਾਨਗੀ ਤੋਂ ਪਹਿਲਾਂ ਮੁੱਖ ਕੋਚ ਤੇ ਮੁੱਖ ਚੋਣਕਾਰ ਮਿਸਬਾਹ ਉਲ ਹਕ ਨੇ ਬਾਬਰ ਨਾਲ ਖਿਡਾਰੀਆਂ ਦੇ ਚੋਣ 'ਤੇ ਗੱਲ ਕੀਤੀ ਸੀ। ਦੋਵੇਂ ਹਫੀਜ਼ ਤੇ ਮਲਿਕ ਦੇ ਚੋਣ 'ਤੇ ਰਾਜੀ ਹੋ ਗਏ ਸਨ। ਪੀ. ਸੀ. ਬੀ. ਨੇ ਕੁਝ ਆਲਾ ਅਧਿਕਾਰੀਆਂ ਨੇ ਹਾਲਾਂਕਿ ਦੋਵਾਂ ਨੂੰ ਟੀਮ 'ਚ ਨਹੀਂ ਰੱਖਣ ਦੀ ਸਲਾਹ ਦਿੱਤੀ ਹੈ। ਇਸ ਨਾਲ ਇਸ ਗੱਲ 'ਤੇ ਬਹਿਸ ਹੋ ਗਈ ਹੈ ਕਿ ਮੁੱਖ ਕੋਚ ਤੇ ਕਪਤਾਨ ਨੂੰ ਕਿੰਨੇ ਅਧਿਕਾਰ ਮਿਲੇ ਹਨ। ਇਹ ਪੁੱਛੇ ਜਾਣ 'ਤੇ ਕੀ ਟੀਮ ਚੁਣਨ ਤੋਂ ਪਹਿਲਾਂ ਉਸਦੀ ਸਲਾਹ ਲਈ ਗਈ ਸੀ, ਬਾਬਰ ਨੇ ਕਿਹਾ ਮੈਂ ਆਪਣੀ ਸਲਾਹ ਦਿੱਤੀ ਸੀ। ਮੈਨੂੰ ਲੱਗਦਾ ਸੀ ਕਿ ਟੀਮ ਨੂੰ ਕੁਝ ਸੀਨੀਅਰਸ ਦੀ ਜ਼ਰੂਰਤ ਹੈ ਪਰ ਚੋਣ ਦਾ ਫੈਸਲਾ ਚੋਣਕਰਤਾਵਾਂ ਦਾ ਹੈ।
ਟੈਸਟ ਕ੍ਰਿਕਟ 'ਚ ਟਾਸ ਬੰਦ ਕੀਤੀ ਜਾਵੇ : ਡੂ ਪਲੇਸੀ
NEXT STORY