ਇੰਫਾਲ (ਯੂ. ਐੱਨ. ਆਈ.) - ਮਣੀਪੁਰ ਦੇ ਚੁਰਾਚਾਂਦਪੁਰ ਜ਼ਿਲ੍ਹੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਨੀਵਾਰ ਨੂੰ ਸੰਭਾਵਿਤ ਦੌਰੇ ਤੋਂ ਪਹਿਲਾਂ ਅਣਪਛਾਤੇ ਬਦਮਾਸ਼ਾਂ ਵੱਲੋਂ ਭੰਨ-ਤੋੜ ਕਰਨ ਅਤੇ ਸਜਾਵਟ ਹਟਾਉਣ ਤੋਂ ਬਾਅਦ ਝੜਪਾਂ ਸ਼ੁਰੂ ਹੋ ਗਈਆਂ। ਪੁਲਸ ਅਤੇ ਸੁਰੱਖਿਆ ਫੋਰਸਾਂ ਨੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ ਪਰ ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਅਣਪਛਾਤੇ ਲੋਕਾਂ ਨੇ ਬੀਤੀ ਰਾਤ ਭੰਨ-ਤੋੜ ਕੀਤੀ ਅਤੇ ਪ੍ਰਧਾਨ ਮੰਤਰੀ ਦੇ ਜ਼ਿਲ੍ਹੇ ਦੇ ਸੰਭਾਵੀ ਦੌਰੇ ਲਈ ਕੀਤੇ ਗਏ ਪ੍ਰਬੰਧਾਂ ਨੂੰ ਨਿਸ਼ਾਨਾ ਬਣਾਇਆ। ਇਹ ਭੰਨ-ਤੋੜ ਲੱਗਭਗ ਡੇਢ ਘੰਟੇ ਤੱਕ ਜਾਰੀ ਰਹੀ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਇਲਾਕੇ ਵਿਚ ਸੁਰੱਖਿਆ ਦੇ ਪ੍ਰਬੰਧ ਸਖਤ ਕਰ ਦਿੱਤੇ।
ਇਹ ਵੀ ਪੜ੍ਹੋ : 21 ਸਤੰਬਰ ਤੋਂ 3 ਅਕਤੂਬਰ ਤੱਕ ਬੰਦ ਰਹਿਣਗੇ ਸਕੂਲ-ਕਾਲਜ! ਇਸ ਸੂਬੇ 'ਚ ਜਾਰੀ ਹੋਇਆ ਹੁਕਮ
ਮਣੀਪੁਰ ਸਰਕਾਰ ਨੇ ਚੁਰਾਚਾਂਦਪੁਰ ਜ਼ਿਲ੍ਹੇ ਵਿਚ ਡਰੋਨ ਅਤੇ ਹਥਿਆਰਾਂ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਸੀ। ਸੁਰੱਖਿਆ ਉਪਾਅ ਦੇ ਤੌਰ ’ਤੇ ਪੁਲਸ ਅਤੇ ਸੁਰੱਖਿਆ ਫੋਰਸਾਂ ਨੇ ਕਾਂਗਪੋਕਪੀ ਵਿਚ ਕੁਕੀ ਅੱਤਵਾਦੀਆਂ ਵੱਲੋਂ ਬਣਾਏ ਗਏ ਇਕ ਬੰਕਰ ਨੂੰ ਤਬਾਹ ਕਰ ਦਿੱਤਾ। ਮਈ 2023 ਵਿਚ ਨਸਲੀ ਹਿੰਸਾ ਭੜਕਣ ਤੋਂ ਬਾਅਦ ਮੋਦੀ ਦੇ ਸੂਬੇ ਦੇ ਪਹਿਲੇ ਹਾਈ-ਪ੍ਰੋਫਾਈਲ ਦੌਰੇ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਸੁਰੱਖਿਆ ਫੋਰਸਾਂ ਨੇ ਮਣੀਪੁਰ ਦੇ ਸਰਹੱਦੀ ਅਤੇ ਸੰਵੇਦਨਸ਼ੀਲ ਖੇਤਰਾਂ ਵਿਚ ਆਪਣੀ ਤੀਬਰ ਤਲਾਸ਼ੀ ਮੁਹਿੰਮ ਜਾਰੀ ਰੱਖੀ ਹੈ।
ਇਹ ਵੀ ਪੜ੍ਹੋ : ਹੁਣ ਘੱਟ ਉਮਰ ਦੇ ਲੋਕ ਵੀ ਖਰੀਦ ਸਕਣਗੇ ਸ਼ਰਾਬ, ਸਰਕਾਰ ਲਿਆ ਰਹੀਂ ਨਵੀਂ ਯੋਜਨਾ
ਸੁਰੱਖਿਆ ਫੋਰਸਾਂ ਨੇ ਜਿਰੀਬਾਮ ਜ਼ਿਲ੍ਹੇ ’ਚ ਜਿਰੀਬਾਮ ਪੁਲਸ ਸਟੇਸ਼ਨ ਅਧੀਨ ਆਉਂਦੇ ਸੋਨਾਪੁਰ ਅਤੇ ਜੈਰੋਲਪੋਕਪੀ ਪਿੰਡਾਂ ਤੋਂ ਹਥਿਆਰਾਂ ਅਤੇ ਧਮਾਕਾਖੇਜ਼ ਸਮੱਗਰੀਆਂ ਦਾ ਇਕ ਜ਼ਖੀਰਾ ਬਰਾਮਦ ਕੀਤਾ, ਜਿਸ ਵਿਚ ਇਕ ਐੱਸ. ਬੀ. ਬੀ. ਐੱਲ. ਬੰਦੂਕ, 3 ਦੇਸੀ ਥੂਥਨ ਲੋਡਿੰਗ ਐੱਸ. ਬੀ. ਬੀ. ਐੱਲ. ਬੰਦੂਕਾਂ, ਇਕ .22 ਪਿਸਤੌਲ, ਇਕ ਦੇਸੀ .22 ਡੀ. ਬੀ. ਬੀ. ਐੱਲ. ਬੰਦੂਕ, ਅੱਠ 12 ਬੋਰ ਕਾਰਤੂਸ, ਬਾਰੂਦ ਭਰੀਆਂ 56 ਸ਼ੀਸ਼ੀਆਂ ਅਤੇ 3 ਬੋਤਲਾਂ, ਸੀਸੇ ਦੇ 240 ਟੁਕੜੇ ਅਤੇ ਬਾਰੂਦ ਲੋਡ ਕਰਨ ਲਈ ਵਰਤੀ ਜਾਂਦੀ ਇਕ ਲੋਹੇ ਦੀ ਰਾਡ ਸ਼ਾਮਲ ਸੀ।
ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਸਵੇਰੇ ਅਲਾਰਮ ਨਾਲ ਉੱਠਦੇ ਹੋ ਤਾਂ ਸਾਵਧਾਨ! ਅਧਿਐਨ 'ਚ ਹੋਇਆ ਹੈਰਾਨੀਜਨਕ ਖੁਲਾਸਾ
8500 ਕਰੋੜ ਦੇ ਪ੍ਰਾਜੈਕਟਾਂ ਦੀ ਦੇਣਗੇ ਸੌਗਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਣੀਪੁਰ ਨੂੰ 8500 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸੌਗਾਤ ਦੇਣਗੇ। ਮਣੀਪੁਰ ਵਿਚ ਮਈ 2023 ਵਿਚ ਸ਼ੁਰੂ ਹੋਈ ਨਸਲੀ ਹਿੰਸਾ ਤੋਂ ਬਾਅਦ ਮੋਦੀ ਦਾ ਸੂਬੇ ਦਾ ਇਹ ਪਹਿਲਾ ਦੌਰਾ ਹੈ। ਉੱਥੇ ਉਹ 8500 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ ਅਤੇ 2 ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨਗੇ। ਵਿਰੋਧੀ ਧਿਰ ਉਦੋਂ ਤੋਂ ਹੀ ਸ਼ਾਂਤੀ ਬਹਾਲ ਕਰਨ ਲਈ ਪ੍ਰਧਾਨ ਮੰਤਰੀ ਦੇ ਮਣੀਪੁਰ ਦੌਰੇ ਦੀ ਮੰਗ ਕਰ ਰਹੀ ਹੈ ਜਦੋਂ ਤੋਂ ਉੱਥੇ ਨਸਲੀ ਹਿੰਸਾ ਭੜਕੀ ਹੈ। ਇਸ ਸਾਲ ਫਰਵਰੀ ਤੋਂ ਮਣੀਪੁਰ ਵਿਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਕੱਢ ਲਓ ਰਜਾਈਆਂ ਕੰਬਲ, ਇਸ ਵਾਰ ਪਵੇਗੀ ਕੜਾਕੇ ਦੀ ਠੰਡ! ਹੋ ਗਈ ਵੱਡੀ ਭਵਿੱਖਬਾਣੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
'ਸਿਰਫ਼ ਦਿੱਲੀ-NCR ’ਚ ਕਿਉਂ, ਪੂਰੇ ਦੇਸ਼ ’ਚ ਪਟਾਕਿਆਂ ’ਤੇ ਲੱਗੇ ਪਾਬੰਦੀ', ਸੁਪਰੀਮ ਕੋਰਟ ਦਾ ਵੱਡਾ ਬਿਆਨ
NEXT STORY