ਮੁੰਬਈ- ਭਾਰਤੀ ਕੋਚ ਰਵੀ ਸ਼ਾਸਤਰੀ ਨੇ ਵੀਰਵਾਰ ਨੂੰ ਕਿਹਾ ਕਿ ਵਨ ਡੇ ਟੀਮ ਵਿਚ ਹੁਣ ਕੋਈ ਛੇੜਛਾੜ ਤੇ ਬਦਲਾਅ ਨਹੀਂ ਕੀਤਾ ਜਾਵੇਗਾ ਕਿਉਂਕਿ ਦੱਖਣੀ ਅਫਰੀਕਾ ਵਿਰੁੱਧ 5 ਜੂਨ ਨੂੰ ਵਿਸ਼ਵ ਕੱਪ ਮੈਚ ਤੋਂ ਪਹਿਲਾਂ ਹੁਣ ਭਾਰਤ ਨੇ ਸਿਰਫ 13 ਮੈਚ ਹੋਰ ਖੇਡਣੇ ਹਨ।
ਸ਼ਾਸਤਰੀ ਨੇ ਸੰਕੇਤ ਦਿੱਤੇ ਹਨ ਕਿ ਉਹ ਹੁਣ ਤੋਂ ਉਨ੍ਹਾਂ 15 ਖਿਡਾਰੀਆਂ ਨਾਲ ਹੀ ਖੇਡਣਗੇ, ਜਿਨ੍ਹਾਂ ਦੇ ਵਿਸ਼ਵ ਕੱਪ ਲਈ ਬ੍ਰਿਟੇਨ ਜਾਣ ਦੀ ਸੰਭਾਵਨਾ ਹੈ। ਸ਼ਾਸਤਰੀ ਨੇ ਇੱਥੇ ਕਿਹਾ, ''ਬਦਲਾਅ ਦਾ ਸਮਾਂ ਖਤਮ ਹੋ ਗਿਆ ਹੈ ਤੇ ਹੁਣ ਸਮਾਂ ਆ ਗਿਆ ਹੈ ਕਿ ਉਹ ਆਪਣਾ ਧਿਆਨ ਦੇਣ ਤੇ ਇਕ ਇਕਾਈ ਦੇ ਰੂਪ ਵਿਚ ਖੇਡਣ, ਫਿਰ ਉਮੀਦ ਕਰਦੇ ਹਾਂ ਕਿ ਸੱਟਾਂ ਦੀ ਵੱਧ ਸਮਾਂ ਨਹੀਂ ਹੋਵੇਗੀ, ਜਿਸ ਨਾਲ ਕਿ ਸਾਨੂੰ ਹੋਰਨਾਂ ਖਿਡਾਰੀਆਂ ਵੱਲ ਨਹੀਂ ਦੇਖਣਾ ਪਵੇਗਾ।''
ਪ੍ਰੋ ਕਬੱਡੀ ਲੀਗ : ਪਟਨਾ ਨੇ ਦਬੰਗ ਦਿੱਲੀ ਨੂੰ 38-35 ਨਾਲ ਹਰਾਇਆ
NEXT STORY