ਦੁਬਈ- ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ, ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਿਮ ਸਾਊਦੀ ਤੇ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਆਬਿਦ ਅਲੀ ਨੂੰ ਨਵੰਬਰ ਮਹੀਨੇ ਦੇ ਲਈ 'ਪਲੇਅਰ ਆਫ ਦਿ ਮੰਥ' ਪੁਰਸਕਾਰ ਦੇ ਲਈ ਨਾਮਜ਼ਦ ਕੀਤਾ ਗਿਆ ਹੈ। ਮਹਿਲਾ ਵਰਗ ਵਿਚ ਵੈਸਟਇੰਡੀਜ਼ ਦੀ ਨੌਜਵਾਨ ਆਲਰਾਊਂਡਰ ਹੇਲੀ ਮੈਥਿਊਜ਼ ਦੇ ਨਾਲ ਪਾਕਿਸਤਾਨੀ ਸਪਿਨਰ ਅਨਮ ਅਮੀਨ ਤੇ ਬੰਗਲਾਦੇਸ਼ੀ ਸਪਿਨਰ ਨਾਹਿਦਾ ਅਖਤਰ 'ਪਲੇਅਰ ਆਫ ਦਿ ਮੰਥ' ਪੁਰਸਕਾਰ ਜਿੱਤਣ ਦੀ ਦੌੜ ਵਿਚ ਹਨ। ਹੇਲੀ ਨੂੰ ਦੂਜੀ ਵਾਰ ਨਾਮਜ਼ਦ ਕੀਤਾ ਗਿਆ ਹੈ।
ਇਹ ਖ਼ਬਰ ਪੜ੍ਹੋ- BAN v PAK : ਪਾਕਿ ਦੇ ਵਿਰੁੱਧ ਬੰਗਲਾਦੇਸ਼ ਦੀ ਖਰਾਬ ਸ਼ੁਰੂਆਤ
ਜ਼ਿਕਰਯੋਗ ਹੈ ਕਿ ਵਾਰਨਰ ਨੇ ਹਾਲ ਹੀ ਵਿਚ ਹੋਏ ਟੀ-20 ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਆਸਟਰੇਲੀਆ ਨੂੰ ਪਹਿਲੀ ਵਾਰ ਟੀ-20 ਵਿਸ਼ਵ ਕੱਪ ਜਿਤਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ, ਇਸ ਦੌਰਾਨ ਟਿਮ ਸਾਊਦੀ ਨੇ ਟੀ-20 ਵਿਸ਼ਵ ਕੱਪ ਤੋਂ ਬਾਅਦ ਭਾਰਤੀ ਦੌਰੇ 'ਤੇ ਵੀ ਆਪਣੇ ਪ੍ਰਦਰਸ਼ਨ ਨਾਲ ਕਾਫੀ ਪ੍ਰਭਾਵਿਤ ਕੀਤਾ। ਦੂਜੇ ਪਾਸੇ ਆਬਿਦ ਅਲੀ ਨੇ ਟੈਸਟ ਕ੍ਰਿਕਟ ਵਿਚ ਡੈਬਿਊ ਤੋਂ ਬਾਅਦ ਲਗਭਗ 50 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ।
ਇਹ ਖ਼ਬਰ ਪੜ੍ਹੋ- 2 ਮਹੀਨੇ ਦੇ ਲਈ ਕ੍ਰਿਕਟ ਤੋਂ ਦੂਰ ਰਹਿਣਗੇ ਕੇਨ ਵਿਲੀਅਮਸਨ, ਇਹ ਹੈ ਵਜ੍ਹਾ
ਮੌਜੂਦਾ ਬੰਗਲਾਦੇਸ਼ ਦੌਰੇ 'ਤੇ ਪਹਿਲੇ ਟੈਸਟ ਮੈਚ ਵਿਚ ਉਨ੍ਹਾਂ ਨੇ ਆਪਣੀ ਬੱਲੇਬਾਜ਼ੀ ਦੇ ਦਮ 'ਤੇ ਪਾਕਿਸਤਾਨ ਨੂੰ ਜਿੱਤ ਦਿਵਾਈ ਸੀ। ਨਾਹਿਦਾ ਨੇ ਨਵੰਬਰ ਵਿਚ 2.22 ਦੀ ਇਕੌਨਾਮੀ ਦੇ ਨਾਲ ਚਾਰ ਵਨ ਡੇ ਮੈਚਾਂ ਵਿਚ 13 ਵਿਕਟਾਂ ਹਾਸਲ ਕੀਤੀਆਂ। ਅਨਸ ਨੇ ਵੀ ਨਵੰਬਰ ਵਿਚ 13 ਵਿਕਟਾਂ ਹਾਸਲ ਕੀਤੀਆਂ। ਉਸਦੀ ਇਕੌਨਾਮੀ ਤਿੰਨ ਦੌੜਾਂ ਪ੍ਰਤੀ ਓਵਰ ਰਹੀਆਂ। ਵੈਸਟਇੰਡੀਜ਼ ਆਲਰਾਊਂਡਰ ਹੇਲੀ ਦੂਜੀ ਵਾਰ ਨਾਮਜ਼ਦ ਹੋਈ ਹੈ। ਇਸ ਤੋਂ ਪਹਿਲਾਂ ਜੁਲਾਈ ਵਿਚ ਆਪਣੀ ਕਪਤਾਨ ਸਟੈਫਨੀ ਟੇਲਰ ਦੇ ਨਾਲ ਨਾਮਜ਼ਦ ਹੋਈ ਸੀ। ਉਨ੍ਹਾਂ ਨੇ ਨਵੰਬਰ ਵਿਚ ਚਾਰ ਵਨ ਡੇ ਮੈਚਾਂ ਵਿਚ ਲਗਾਤਾਰ ਵਧੀਆ ਪ੍ਰਦਰਸ਼ਨ ਕਰਦੇ ਹੋਏ 141 ਦੌੜਾਂ ਬਣਾਈਆਂ ਤੇ 13.11 ਦੀ ਔਸਤ ਨਾਲ 9 ਵਿਕਟਾਂ ਹਾਸਲ ਕੀਤੀਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਇੰਗਲੈਂਡ ਨੇ ਪਹਿਲੇ ਏਸ਼ੇਜ਼ ਟੈਸਟ ਲਈ ਟੀਮ ਦਾ ਕੀਤਾ ਐਲਾਨ
NEXT STORY