ਬ੍ਰਿਸਬੇਨ- ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਆਸਟਰੇਲੀਆ ਦੇ ਵਿਰੁੱਧ ਏਸ਼ੇਜ਼ ਟੈਸਟ ਦੇ ਲਈ 12 ਮੈਂਬਰੀ ਟੀਮ ਦਾ ਮੰਗਲਵਾਰ ਨੂੰ ਐਲਾਨ ਕਰ ਦਿੱਤਾ। ਆਖਰੀ ਪਲੇਇੰਗ ਇਲੈਵਨ ਦੀ ਪੁਸ਼ਟੀ ਟਾਸ ਦੇ ਸਮੇਂ ਕੀਤੀ ਜਾਵੇਗੀ। ਅਨੁਭਵੀ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਪਹਿਲੇ ਮੈਚ ਤੋਂ ਬਾਹਰ ਹੋ ਗਏ ਹਨ, ਕਿਉਂਕਿ ਬੋਰਡ ਨੇ ਉਨ੍ਹਾਂ ਨੂੰ ਆਰਾਮ ਦਿੱਤਾ ਹੈ ਤੇ ਅਗਲੇ ਹਫਤੇ ਐਡੀਲੇਡ ਵਿਚ ਗੁਲਾਬੀ ਗੇਂਦ ਦੇ ਨਾਲ ਹੋਣ ਵਾਲੇ ਡੇ-ਨਾਈਟ ਟੈਸਟ ਦੇ ਲਈ ਤਿਆਰੀ ਕਰਨ ਦਾ ਸਮਾਂ ਦੇਣ ਦਾ ਫੈਸਲਾ ਕੀਤਾ ਹੈ।
ਇਹ ਖ਼ਬਰ ਪੜ੍ਹੋ- BAN v PAK : ਪਾਕਿ ਦੇ ਵਿਰੁੱਧ ਬੰਗਲਾਦੇਸ਼ ਦੀ ਖਰਾਬ ਸ਼ੁਰੂਆਤ
ਇਸ ਵਿਚਾਲੇ ਸਟਾਰ ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਦੇ ਐਂਡਰਸਨ ਦੀ ਜਗ੍ਹਾ ਲੈਣ ਦੀ ਸੰਭਾਵਨਾ ਹੈ। ਇਸ ਦੌਰਾਨ ਮੱਧ ਕ੍ਰਮ ਵਿਚ ਜਾਨੀ ਬੇਅਰਸਟੋ ਦੀ ਵਜਾਏ ਓਲੀ ਪੋਪ ਨੂੰ ਤਰਜੀਹ ਦਿੱਤੀ ਗਈ ਹੈ, ਹਾਲਾਂਕਿ ਇੰਗਲੈਂਡ ਦੇ ਸਟਾਰ ਆਲਰਾਊਂਡਰ ਬੇਨ ਸਟੋਕਸ ਮਾਨਸਿਕ ਸਿਹਤ ਦੇ ਕਾਰਨ ਕ੍ਰਿਕਟ ਨਾਲ ਚਾਰ ਮਹੀਨੇ ਦੇ ਬ੍ਰੇਕ ਤੋਂ ਬਾਅਦ ਵਾਪਸੀ ਕਰਨਗੇ।
ਇਹ ਖ਼ਬਰ ਪੜ੍ਹੋ- 2 ਮਹੀਨੇ ਦੇ ਲਈ ਕ੍ਰਿਕਟ ਤੋਂ ਦੂਰ ਰਹਿਣਗੇ ਕੇਨ ਵਿਲੀਅਮਸਨ, ਇਹ ਹੈ ਵਜ੍ਹਾ
ਇੰਗਲੈਂਡ ਦੀ 12 ਮੈਂਬਰੀ ਟੀਮ:-
ਜੋ ਰੂਟ (ਕਪਤਾਨ), ਸਟੂਅਰਟ ਬਰਾਡ, ਰੋਰੀ ਬਰਨਸ, ਜੋਸ ਬਟਲਰ, ਹਸੀਬ ਹਮੀਦ, ਜੈਕ ਲੀਚ, ਡੇਵਿਡ ਮਲਾਨ, ਓਲੀ ਪੋਪ, ਓਲੀ ਰੌਬਿਨਸਨ, ਬੇਨ ਸਟੋਕਸ, ਕ੍ਰਿਸ ਵੋਕਸ, ਮਾਰਕ ਵੁੱਡ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
2 ਮਹੀਨੇ ਦੇ ਲਈ ਕ੍ਰਿਕਟ ਤੋਂ ਦੂਰ ਰਹਿਣਗੇ ਕੇਨ ਵਿਲੀਅਮਸਨ, ਇਹ ਹੈ ਵਜ੍ਹਾ
NEXT STORY