ਨਵੀਂ ਦਿੱਲੀ : ਦੁਨੀਆ ਭਰ ਵਿਚ ਕ੍ਰਿਕਟ ਦੇ ਪ੍ਰਤੀ ਲੋਕਾਂ ਦੀ ਦੀਵਾਨਗੀ ਕਿਸੋ ਤੋਂ ਲੁਕੀ ਨਹੀਂ ਹੈ। ਜਿਸਦਾ ਮੁੱਖ ਕਾਰਨ ਕ੍ਰਿਕਟ ਵਿਚ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਹੈ। ਖਿਡਾਰੀ ਆਪਣੇ ਪ੍ਰਦਰਸ਼ਨ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਹਾਲਾਂਕਿ ਕ੍ਰਿਕਟ ਵਿਚ ਕੁਝ ਅਜਿਹੇ ਖਿਡਾਰੀ ਵੀ ਹਨ ਜਿਨ੍ਹਾਂ ਨੇ ਚੰਗੀ ਕ੍ਰਿਕਟ ਤਾਂ ਖੇਡੀ ਪਰ ਲੋਕ ਉਨ੍ਹਾਂ ਬਾਰੇ ਬਹੁਤ ਘੱਟ ਜਾਣਦੇ ਹਨ। ਅੱਜ ਅਸੀਂ ਇਕ ਅਜਿਹੇ ਖਿਡਾਰੀ ਬਾਰੇ ਦੱਸਣ ਲੱਗੇ ਹਾਂ ਜਿਸ ਨੇ ਕ੍ਰਿਕਟ ਇਤਿਹਾਸ ਵਿਚ ਸਭ ਤੋਂ ਲੰਬਾ ਛੱਕਾ ਲਗਾਇਆ ਹੈ।

ਦਰਅਸਲ ਮੀਡੀਆ ਵਿਚ ਇਹ ਰਿਕਾਰਡ ਪਾਕਿਸਤਾਨ ਦੇ ਆਲਰਾਊਂਡਰ ਸ਼ਾਹਿਦ ਅਫਰੀਦੀ ਦੇ ਨਾਂ 'ਤੇ ਹਨ ਪਰ ਅਸਲ ਵਿਚ ਐਲਬਰਟ ਟ੍ਰਾਟ ਦੇ ਨਾਂ ਕ੍ਰਿਕਟ ਇਤਿਹਾਸ ਦਾ ਸਭ ਤੋਂ ਲੰਬਾ ਛੱਕਾ ਲਗਾਉਣ ਦਾ ਰਿਕਾਰਡ ਹੈ। ਐਲਬਰਟ ਨੇ ਜੋ ਛੱਕਾ ਲਗਾਇਆ ਸੀ ਉਹ 164 ਮੀਟਰ ਦਾ ਸੀ। 19ਵੀਂ ਸਦੀ ਵਿਚ ਐਲਬਰਟ ਟ੍ਰਾਟ ਦੇ ਨਾਂ ਤੋਂ ਹੀ ਗੇਂਦਬਾਜ਼ ਡਰਦੇ ਸੀ। 1910 ਵਿਚ 41 ਸਾਲ ਦੀ ਉਮਰ ਵਿਚ ਇਸ ਖਿਡਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ
ਦੂਜੇ ਨੰਬਰ 'ਤੇ ਆਉਂਦੇ ਹਨ ਅਫਰੀਦੀ

ਪਾਕਿਸਤਾਨ ਦੇ ਸਭ ਤੋਂ ਖਤਰਨਾਕ ਬੱਲੇਬਾਜ਼ ਮੰਨੇ ਜਾਨ ਵਾਲੇ ਸ਼ਾਹਿਦ ਅਫਰੀਦੀ ਉਨ੍ਹਾਂ ਖਿਡਾਰੀਆਂ ਦੀ ਸੂਚੀ ਵਿਚ ਦੂਜੇ ਨੰਬਰ 'ਤੇ ਆਉਂਦੇ ਹਨ ਜਿਸ ਨੇ ਕ੍ਰਿਕਟ ਇਤਿਹਾਸ ਵਿਚ ਸਭ ਤੋਂ ਲੰਬਾ ਛੱਕਾ ਲਗਾਇਆ ਹੈ। ਸ਼ਾਹਿਦ ਅਫਰੀਦੀ ਨੇ 158 ਮੀਟਰ ਦਾ ਛੱਕਾ ਲਗਾਇਆ ਅਤੇ ਇੰਗਲੈਂਡ ਖਿਲਾਫ ਇਹ ਕਾਰਨਾਮਾ ਕੀਤਾ।
ਇਸ ਸੂਚੀ ਵਿਚ ਭਾਰਤੀ ਖਿਡਾਰੀ ਵੀ ਹੈ ਸ਼ਾਮਲ

ਸਭ ਤੋਂ ਲੰਬਾ ਛੱਕਾ ਲਗਾਉਣ ਵਾਲੀ ਸੂਚੀ ਵਿਚ 2 ਭਾਰਤੀ ਖਿਡਾਰੀ ਵੀ ਸ਼ਾਮਲ ਹਨ। ਇਸ ਸੂਚੀ ਵਿਚ ਯੁਵਰਾਜ ਸਿੰਘ ਅਤੇ ਮਹਿੰਦਰ ਸਿੰਘ ਧੋਨੀ ਵੀ ਸ਼ਾਮਲ ਹਨ। ਇਕ ਪਾਸੇ ਯੁਵਰਾਜ ਸਿੰਘ ਨੇ 119 ਮੀਟਰ ਲੰਬਾ ਛੱਕਾ ਲਗਾਇਆ ਸੀ ਤਾਂ ਉੱਥੇ ਹੀ ਦੂਜੇ ਪਾਸੇ ਐੱਮ. ਐੱਸ. ਧੋਨੀ ਨੇ 112 ਮੀਟਰ ਲੰਬਾ ਛੱਕਾ ਲਗਾਇਆ ਸੀ।

ਆਖਿਰ ਕਿਉਂ ਜਡੇਜਾ ਦੀ ਪਤਨੀ ਮੈਚ ਦੇਖਣ ਸਟੇਡੀਅਮ ਨਹੀਂ ਆਉਂਦੀ, ਵਜ੍ਹਾ ਜਾਣ ਹੋਵੇਗੀ ਹੈਰਾਨੀ
NEXT STORY