ਜਲੰਧਰ : ਸਰਬੀਆ ਦੇ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਦੇ ਏ. ਟੀ. ਪੀ. ਰੈਂਕਿੰਗ 'ਤੇ ਰਹਿਣ ਦੇ 250 ਹਫਤੇ ਪੂਰੇ ਹੋ ਗਏ ਹਨ। ਹੁਣ ਉਹ ਸਭ ਤੋਂ ਲੰਬੇ ਸਮੇਂ ਤੱਕ ਨੰਬਰ ਕਿ 'ਤੇ ਰਹਿਣ ਵਾਲੇ ਖਿਡਾਰੀਆਂ ਦੀ ਸੂਚੀ ਵਿਚ 5ਵੇਂ ਨੰਬਰ 'ਤੇ ਆ ਗਏ ਹਨ।
ਨੰਬਰ 1 ਪਲੇਅਰ ਕੁੱਲ ਹਫਤੇ ਲੰਬੀ ਲਕੀਰ
ਰੋਜਰ ਫੈਡਰਰ 310 237 ਹਫਤੇ
ਪੀਟ ਸੰਪਰਾਸ 286 102 ਹਫ਼ਤੇ
ਇਵਾਨ ਲੈਂਡਲ 270 157 ਹਫ਼ਤੇ
ਜਿੰਮੀ ਕੋਨਰਸ 268 160 ਹਫ਼ਤੇ
ਨੋਵਾਕ ਜੋਕੋਵਿਚ 250 122 ਹਫ਼ਤੇ
ਅੱਜ, ਜੋਕੋਵਿਚ 3 ਸਿੱਧੇ ਗ੍ਰੈਂਡ ਸਲੈਮ ਚੈਂਪੀਅਨਸ਼ਿਪ ਜਿੱਤਣ ਵਾਲੇ ਖਿਡਾਰੀ ਹਨ। ਇਸ ਦੇ ਨਾਲ ਉਹ 1990 ਤੋਂ ਬਾਅਦ ਸਾਰੇ 9 ਏ. ਟੀ. ਪੀ. ਮਾਸਟਰਸ ਪੱਧਰ ਦੇ ਖਿਤਾਬ ਜਿੱਤਣ ਵਾਲੇ ਇਕਲੌਤੇ ਖਿਡਾਰੀ ਹਨ। ਉਸ ਦੇ ਸਮਰਪਣ ਅਤੇ ਜਨੂਨ ਨੇ ਉਸ ਨੂੰ ਖੇਡ ਦੇ ਧਾਕੜਾ ਵਿਚਾਲੇ ਉੱਚਾ ਸਥਾਨ ਦਿੱਤਾ ਹੈ। ਜੋਕੋਵਿਚ ਦੇ ਨਾਂ ਹੁਣ ਤੱਕ 311-43 (.879) ਮੈਚ ਰਿਕਾਰਡ ਜੁੜ ਗਿਆ ਹੈ। ਚੋਟੀ 10 ਵਿਰੋਧੀਆਂ ਖਿਲਾਫ ਉਸਦਾ ਰਿਕਾਰਡ 102-25 ਹੈ। ਉਸ ਨੇ ਪਿਛਲੇ ਸਾਲ 43 ਵਿਚੋਂ 31 ਫਾਈਨਲ ਜਿੱਤੇ ਹਨ।
ਬਤੌਰ ਕੋਚ ਪਹਿਲੇ ਖਿਤਾਬ ਤੋਂ ਖੁੰਝੇ ਮਾਰਾਡੋਨਾ
NEXT STORY