ਲੰਡਨ— ਟੈਨਿਸ ਵਿਸ਼ਵ ਦੀਆਂ ਪ੍ਰਮੁੱਖ ਖੇਡਾਂ 'ਚ ਆਪਣਾ ਖਾਸ ਸਥਾਨ ਰਖਦੀ ਹੈ। ਟੈਨਿਸ ਦੇ ਕਈ ਕੌਮੀ ਅਤੇ ਕੌਮਾਂਤਰੀ ਮੁਕਾਬਲੇ ਕਰਾਏ ਜਾਂਦੇ ਹਨ।
ਇਸੇ ਦੇ ਤਹਿਤ ਸਾਬਕਾ ਨੰਬਰ ਇਕ ਅਤੇ ਹੁਣ ਵਿਸ਼ਵ ਰੈਂਕਿੰਗ 'ਚ 22ਵੇਂ ਨੰਬਰ 'ਤੇ ਖਿਸਕ ਚੁੱਕੇ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਬੁਲਗਾਰੀਆ ਦੇ ਗ੍ਰੇਗੋਰ ਦਿਮਿਤ੍ਰੋਵ ਨੂੰ ਆਸਾਨੀ ਨਾਲ 6-4, 6-1 ਨਾਲ ਹਰਾ ਕੇ ਕਵੀਂਸ ਕਲੱਬ ਟੈਨਿਸ ਟੂਰਨਾਮੈਂਟ ਦੇ ਕੁਆਰਟਰਫਾਈਨਲ 'ਚ ਜਗ੍ਹਾ ਬਣਾ ਲਈ ਹੈ। ਜੋਕੋਵਿਚ ਦਾ ਕੁਆਰਟਰਫਾਈਨਲ 'ਚ ਫਰਾਂਸ ਦੇ ਐਡ੍ਰੀਅਨ ਮੈਨੇਰਿਨੋ ਨਾਲ ਮੁਕਾਬਲਾ ਹੋਵੇਗਾ। ਇਸ ਵਿਚਾਲੇ ਵਿਸ਼ਵ ਦੇ ਛੇਵੇਂ ਨੰਬਰ ਦੇ ਖਿਡਾਰੀ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੇ ਅਮਰੀਕਾ ਦੇ ਸੈਮ ਕਵੇਰੀ ਨੂੰ 7-6, 6-2 ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ।
ਗਮ ਭੁਲਾਉਣ ਲਈ ਜਰਮਨੀ ਦੇ ਪ੍ਰਸ਼ੰਸਕ ਦੇਖਦੇ ਰਹੇ ਏ-ਲਿਸਟਡ ਮੂਵੀ
NEXT STORY