ਪੈਰਿਸ— ਨੋਵਾਕ ਜੋਕੋਵਿਚ ਨੇ ਪੈਰਿਸ ਮਾਸਟਰਸ 'ਚ ਪੰਜਵੇਂ ਖਿਤਾਬ ਦੀ ਆਪਣੀ ਮੁਹਿੰਮ ਦੀ ਸ਼ੁਰੂਆਤ ਮੰਗਲਵਾਰ ਨੂੰ ਦੂਜੇ ਦੌਰ 'ਚ ਜਾਓ ਸੋਸਾ ਦੇ ਖਿਲਾਫ ਸਿੱਧੇ ਸੈੱਟਾਂ 'ਚ ਜਿੱਤ ਦੇ ਨਾਲ ਕੀਤੀ। ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਜੋਕੋਵਿਚ ਨੇ ਸੋਸਾ ਨੂੰ 7-5, 6-1 ਨਾਲ ਹਰਾਇਆ।

ਜੋਕੋਵਿਚ ਦੂਜੇ ਸੈੱਟ 'ਚ ਜਦੋਂ 5-1 ਦੇ ਸਕੋਰ 'ਤੇ ਮੈਚ ਜਿੱਤਣ ਦੀ ਕੋਸ਼ਿਸ਼ ਕਰ ਰਹੇ ਸਨ ਉਦੋਂ ਉਨ੍ਹਾਂ ਨੇ ਦਰਸ਼ਕ ਗੈਲਰੀ 'ਚ ਇਕ ਵਿਅਕਤੀ ਨੂੰ ਆਪਣਾ ਤੌਲੀਆ ਵੀ ਦੇ ਦਿੱਤਾ ਜੋ ਬੀਮਾਰ ਲਗ ਰਿਹਾ ਸੀ। ਉਸ ਵਿਅਕਤੀ ਨੇ ਇਸ ਤੋਂ ਬਾਅਦ ਤੌਲੀਏ ਨਾਲ ਆਪਣਾ ਮੱਥਾ ਪੂੰਜਿਆ। ਜੋਕੋਵਿਚ ਅਗਲੇ ਦੌਰ 'ਚ ਦਾਮਿਰ ਜੁਮਹੁਰ ਨਾਲ ਭਿੜਨਗੇ ਜਿਨ੍ਹਾਂ ਨੇ 14ਵਾਂ ਦਰਜਾ ਪ੍ਰਾਪਤ ਸਟੇਫਾਨੋਸ ਸਿਤਪਿਸਾਸ ਨੂੰ 6-3, 6-3 ਨਾਲ ਹਰਾ ਕੇ ਉਲਟਫੇਰ ਕੀਤਾ। ਦੂਜੇ ਪਾਸੇ ਪੰਜਵਾਂ ਦਰਜਾ ਪ੍ਰਾਪਤ ਮਾਰਿਨ ਸਿਲਿਚ ਦੇ ਫਿਲਿਪ ਕੋਹਲਸ਼੍ਰੇਬਰ ਨੂੰ ਦੂਜੇ ਦੌਰ 'ਚ 6-3, 6-4 ਨਾਲ ਹਰਾਇਆ।
ਸਾਨਿਆ-ਸ਼ੋਇਬ ਨੇ ਆਪਣੇ ਬੇਟੇ ਦਾ ਰੱਖਿਆ ਪਿਆਰਾ ਨਾਂ, ਟਵੀਟ ਕਰ ਦਿੱਤੀ ਜਾਣਕਾਰੀ
NEXT STORY