ਨਵੀਂ ਦਿੱਲੀ- ਅੰਡਰ-15 ਅਤੇ ਅੰਡਰ-20 ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਦਾ ਆਯੋਜਨ ਹੁਣ 28 ਫਰਵਰੀ ਤੋਂ ਪਟਿਆਲਾ ’ਚ ਕੀਤਾ ਜਾਵੇਗਾ। ਭਾਰਤੀ ਕੁਸ਼ਤੀ ਮਹਾਸੰਘ (ਡਬਲਯੂ. ਐੱਫ. ਆਈ.) ਦੇ ਸੰਚਾਲਨ ਲਈ ਗਠਿਤ ਐਡਹਾਕ ਕਮੇਟੀ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ। ਪਹਿਲਾਂ ਇਸ ਪ੍ਰਤੀਯੋਗਿਤਾ ਦਾ ਆਯੋਜਨ 11 ਤੋਂ 17 ਫਰਵਰੀ ਵਿਚਾਲੇ ਗਵਾਲੀਅਰ ’ਚ ਕੀਤਾ ਜਾਣਾ ਸੀ ਪਰ ਕੁਝ ਸੂਬਾਈ ਸੰਘ ਨੇ ਸਮਾਂ ਘੱਟ ਹੋਣ ਕਾਰਨ ਇਸ ’ਚ ਹਿੱਸਾ ਲੈਣ ਤੋਂ ਅਸਮਰੱਥਤਾ ਜਤਾਈ ਸੀ। ਇਸ ਤੋਂ ਬਾਅਦ ਐਡਹਾਕ ਕਮੇਟੀ ਨੇ ਇਸ ਨੂੰ ਮੁਲਤਵੀ ਕਰ ਦਿੱਤਾ ਸੀ।
ਐਡਹਾਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਅੰਡਰ-15 ਅਤੇ ਅੰਡਰ-20 ਵਰਗ ਦੀ ਫ੍ਰੀਸਟਾਈਲ, ਗ੍ਰੀਕੋ ਰੋਮਨ ਅਤੇ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ ਦਾ ਆਯੋਜਨ ਹੁਣ 28 ਫਰਵਰੀ ਤੋਂ 5 ਮਾਰਚ ਤੱਕ ਪਟਿਆਲਾ ’ਚ ਨੇਤਾਜੀ ਸੁਭਾਸ਼ ਚੰਦਰ ਰਾਸ਼ਟਰੀ ਖੇਡ ਸੰਸਥਾਨ ’ਚ ਕੀਤਾ ਜਾਵੇਗਾ। ਇਸ ਚੈਂਪੀਅਨਸ਼ਿਪ ’ਚ 18 ਤੋਂ 20 ਸੂਬਿਆਂ ਦੇ 1200 ਤੋਂ 1400 ਖਿਡਾਰੀਆਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ।
ਕੋਹਲੀ ਦੀ ਗੈਰ-ਮੌਜੂਦਗੀ ਭਾਰਤ, ਸੀਰੀਜ਼ ਅਤੇ ਵਿਸ਼ਵ ਕ੍ਰਿਕਟ ਲਈ ਝਟਕਾ : ਨਾਸਿਰ ਹੁਸੈਨ
NEXT STORY