ਵੇਲਿੰਗਟਨ– ਕਪਤਾਨ ਆਰੋਨ ਫਿੰਚ ਦੀ ਅਜੇਤੂ 79 ਦੌੜਾਂ ਦੀ ਪਾਰੀ ਤੋਂ ਬਾਅਦ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਨਾਲ ਆਸਟਰੇਲੀਆ ਨੇ ਸ਼ੁੱਕਰਵਾਰ ਨੂੰ ਚੌਥੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਨਿਊਜ਼ੀਲੈਂਡ ਨੂੰ 50 ਦੌੜਾਂ ਨਾਲ ਹਰਾ 5 ਮੈਚਾਂ ਦੀ ਲੜੀ ਵਿਚ 2-2 ਨਾਲ ਬਰਾਬਰੀ ਕਰ ਲਈ। ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ 6 ਵਿਕਟਾਂ ’ਤੇ 156 ਦੌੜਾਂ ਬਣਾਉਣ ਤੋਂ ਬਾਅਦ ਨਿਊਜ਼ੀਲੈਂਡ ਦੀ ਪਾਰੀ ਨੂੰ 18.5 ਓਵਰਾਂ ਵਿਚ ਸਿਰਫ 106 ਦੌੜਾਂ ’ਤੇ ਢੇਰ ਕਰ ਦਿੱਤਾ। ਲੜੀ ਦਾ ਆਖਰੀ ਤੇ ਫੈਸਲਾਕੁੰਨ ਮੁਕਾਬਲਾ 7 ਮਾਰਚ ਨੂੰ ਖੇਡਿਆ ਜਾਵੇਗਾ। ਨਿਊਜ਼ੀਲੈਂਡ ਦੀ ਟੀਮ ਸ਼ੁਰੂਆਤੀ ਦੋ ਮੈਚਾਂ ਨੂੰ ਜਿੱਤ ਕੇ ਲੜੀ ਵਿਚ 2-0 ਨਾਲ ਅੱਗੇ ਸੀ ਪਰ ਆਸਟਰੇਲੀਆ ਨੇ ਲਗਾਤਾਰ ਦੋ ਮੈਚ ਜਿੱਤ ਕੇ ਸ਼ਾਨਦਾਰ ਵਾਪਸੀ ਕੀਤੀ।

ਇਹ ਖ਼ਬਰ ਪੜ੍ਹੋ- IND v ENG : ਪੰਤ ਦਾ ਭਾਰਤੀ ਧਰਤੀ ’ਤੇ ਪਹਿਲਾ ਸੈਂਕੜਾ, ਭਾਰਤ ਨੂੰ ਮਿਲੀ 89 ਦੌੜਾਂ ਦੀ ਬੜ੍ਹਤ
‘ਮੈਨ ਆਫ ਦਿ ਮੈਚ’ ਫਿੰਚ ਪਾਰੀ ਦਾ ਆਗਾਜ਼ ਕਰਦੇ ਹੋਏ ਅਜੇਤੂ ਰਿਹਾ ਤੇ 55 ਗੇਂਦਾਂ ਦਾ ਸਾਹਮਣਾ ਕਰਕੇ 5 ਚੌਕੇ ਤੇ 4 ਛੱਕੇ ਲਾਏ। ਉਸ ਨੇ ਆਪਣੇ ਸਾਰੇ ਛੱਕੇ ਕਾਈਲ ਜੈਮੀਸਨ ਦੀ ਪਾਰੀ ਦੇ ਆਖਰੀ ਓਵਰ ਵਿਚ ਲਾਏ। ਦੂਜੇ ਪਾਸੇ ਤੋਂ ਹਾਲਾਂਕਿ ਮੈਥਿਊ ਵੇਡ (14), ਜੋਸ ਫਿਲਿਪ (13), ਗਲੇਨ ਮੈਕਸਵੈੱਲ (18) ਤੇ ਮਾਰਕਸ ਸਟੋਇੰਸ (19) ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿਚ ਬਦਲਣ ਵਿਚ ਅਸਫਲ ਰਹੇ। ਨਿਊਜ਼ੀਲੈਂਡ ਲਈ ਈਸ਼ ਸੋਢੀ ਨੇ 3 ਜਦਕਿ ਟ੍ਰੇਂਟ ਬੋਲਟ ਨੇ 2 ਤੇ ਮਿਸ਼ੇਲ ਸੈਂਟਨਰ ਨੇ 1 ਵਿਕਟ ਲਈ।


ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਲਗਾਤਾਰ ਫਰਕ ’ਤੇ ਵਿਕਟਾਂ ਗੁਆਉਂਦੀ ਰਹੀ ਤੇ ਪਾਰੀ ਦੌਰਾਨ ਕਿਸੇ ਵੀ ਸਮੇਂ ਜਿੱਤ ਦੀ ਸਥਿਤੀ ਵਿਚ ਨਹੀਂ ਦਿਸੀ। ਨੌਵੇਂ ਨੰਬਰ ’ਤੇ ਬੱਲੇਬਾਜ਼ੀ ਲਈ ਆਏ ਜੈਮੀਸਨ ਨੇ 18 ਗੇਂਦਾਂ ’ਤੇ 30 ਦੌੜਾਂ ਬਣਾ ਕੇ ਟੀਮ ਦੇ ਸਕੋਰ ਨੂੰ 100 ਦੇ ਪਾਰ ਪਹੁੰਚਾਇਆ। ਆਸਟਰੇਲੀਆ ਲਈ ਤੇਜ਼ ਗੇਂਦਬਾਜ਼ ਕੇਨ ਰਿਚਰਡਸਨ ਨੇ 3 ਜਦਕਿ ਐਸ਼ਟਨ ਐਗਰ, ਐਡਮ ਜਾਂਪਾ ਤੇ ਗਲੇਨ ਮੈਕਸਵੈੱਲ ਦੀ ਸਪਿਨ ਤਿਕੜੀ ਨੇ 2-2 ਵਿਕਟਾਂ ਲਈਆਂ।
ਇਹ ਖ਼ਬਰ ਪੜ੍ਹੋ- ਪੋਲਾਰਡ ਦੇ 6 ਛੱਕਿਆਂ 'ਤੇ ਯੁਵਰਾਜ ਨੇ ਦਿੱਤੀ ਪ੍ਰਤੀਕਿਰਿਆ, ਸੋਸ਼ਲ ਮੀਡੀਆ 'ਤੇ ਕਹੀ ਇਹ ਗੱਲ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
IND v ENG : ਪੰਤ ਦਾ ਭਾਰਤੀ ਧਰਤੀ ’ਤੇ ਪਹਿਲਾ ਸੈਂਕੜਾ, ਭਾਰਤ ਨੂੰ ਮਿਲੀ 89 ਦੌੜਾਂ ਦੀ ਬੜ੍ਹਤ
NEXT STORY