ਸਪੋਰਟਸ ਡੈਸਕ- ਓਲੰਪਿਕ 'ਚ ਐਥਲੈਟਿਕਸ 'ਚ ਸੋਨ ਤਮਗ਼ਾ ਜਿੱਤਣ ਵਾਲੇ ਪਹਿਲੇ ਭਾਰਤ ਸੂਬੇਦਾਰ ਨੀਰਜ ਚੋਪੜਾ ਨੂੰ ਉਸ ਦੀ ਵਿਸ਼ੇਸ਼ ਸੇਵਾ ਲਈ ਮੰਗਲਵਾਰ ਨੂੰ ਪਰਮ ਵਿਸ਼ਿਸਟ ਸੇਵਾ ਤਮਗ਼ੇ ਨਾਲ ਸਨਮਾਨਤ ਕੀਤਾ ਗਿਆ। ਭਾਰਤੀ ਫੌਜ ਦੀ ਚਾਰ ਰਾਜਪੂਤਾਨਾ ਰਾਈਫਲਜ਼ 'ਚ ਸੂਬੇਦਾਰ ਨੀਰਜ ਚੋਪੜਾ ਨੇ ਅਗਸਤ 2021 'ਚ ਟੋਕੀਓ ਓਲੰਪਿਕ ਦੀ ਜੈਵਲਿਨ ਥ੍ਰੋਅ ਪ੍ਰਤੀਯੋਗਿਤਾ ਦੇ ਫਾਈਨਲ 'ਚ ਆਪਣੀ ਦੂਜੀ ਕੋਸ਼ਿਸ਼ 'ਚ 87.58 ਮੀਟਰ ਦੀ ਦੂਰੀ ਦੇ ਨਾਲ ਸੋਨ ਤਮਗਾ ਜਿੱਤਿਆ ਸੀ।
ਇਹ ਵੀ ਪੜ੍ਹੋ : ਯੁਵਰਾਜ ਸਿੰਘ ਬਣੇ ਪਿਤਾ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ, ਹਰਭਜਨ ਨੇ ਪੰਜਾਬੀ ’ਚ ਦਿੱਤੀ ਵਧਾਈ
ਚੋਪੜਾ ਸਮੇਤ 8 ਖਿਡਾਰੀਆਂ ਨੂੰ ਪਦਮਸ਼੍ਰੀ
ਟੋਕੀਓ ਓਲੰਪਿਕ ਖੇਡਾਂ ਦੇ ਚੈਂਪੀਅਨ ਨੀਰਜ ਚੋਪੜਾ ਸਮੇਤ 8 ਖਿਡਾਰੀਆਂ ਨੂੰ ਮੰਗਲਵਾਰ ਨੂੰ ਪਦਮਸ਼੍ਰੀ ਸਨਮਾਨ ਲਈ ਚੁਣਿਆ ਗਿਆ। ਪਦਮਸ਼੍ਰੀ ਹਾਸਲ ਕਰਨ ਵਲੇ ਹੋਰਨਾਂ ਖਿਡਾਰੀਆਂ 'ਚ 20 ਸਾਲਾ ਪੈਰਾ ਨਿਸ਼ਾਨੇਬਾਜ਼ ਅਵਨੀ ਲੇਖਰਾ, ਪੈਰਾ ਬੈਡਮਿੰਟਨ ਖਿਡਾਰੀ ਪ੍ਰਮੋਦ ਭਗਤ ਤੇ ਪੈਰਾ ਜੈਵਲਿਨ ਥੋਅਰ ਸੁਮਿਤ ਅੰਤਿਲ ਵੀ ਸ਼ਾਮਲ ਹਨ। ਮਾਰਸ਼ਲ ਆਰਟ ਦੇ ਇਕ ਸਵਰੂਪ ਕਲਾਰੀਪਯਟੁਟੂ ਦੀ ਕਲਾ 'ਚ ਮਾਹਰ 93 ਸਾਲਾ ਸ਼ੰਕਰਨਾਰਾਇਣ ਮੇਨਨ ਚੁਡਾਇਲ, ਸਾਬਕਾ ਕੌਮਾਂਤਰੀ ਮਾਰਸ਼ਲ ਆਰਟਸ ਚੈਂਪੀਅਨ ਫੈਜ਼ਲ ਅਲੀ ਦਾਰ, ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ 67 ਸਾਲਾ ਬ੍ਰਹਮਾਨੰਦ ਸ਼ੰਕਵਾਲਕਰ ਤੇ ਮਹਿਲਾ ਹਾਕੀ ਖਿਡਾਰੀ 29 ਸਾਲਾ ਵੰਦਨਾ ਕਟਾਰੀਆਂ ਨੂੰ ਵੀ ਪਦਮਸ਼੍ਰੀ ਨਾਲ ਸਨਮਾਨ ਲਈ ਚੁਣਿਆ ਗਿਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਯੁਵਰਾਜ ਸਿੰਘ ਨੂੰ ਪਿਤਾ ਬਣਨ 'ਤੇ ਹਰਭਜਨ ਨੇ ਵੱਖਰੇ ਅੰਦਾਜ਼ 'ਚ ਦਿੱਤੀਆਂ ਮੁਬਾਰਕਾਂ
NEXT STORY