ਬ੍ਰਿਸਬੇਨ - ਓਲੰਪਿਕ ਚੈਂਪੀਅਨ ਏਰੀਅਨ ਟਿਟਮਸ ਨੇ ਤੈਰਾਕੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ, ਜਿਸ ਤੋਂ ਆਸਟ੍ਰੇਲੀਆਈ ਖੇਡ ਪ੍ਰਸ਼ੰਸਕ ਹੈਰਾਨ ਹਨ। ਆਸਟ੍ਰੇਲੀਆ ਦੀ 4 ਵਾਰ ਓਲੰਪਿਕ ਸੋਨ ਤਮਗੇ ਜੇਤੂ 25 ਸਾਲਾ ਟਿਟਮਸ ਨੇ ਪਿਛਲੇ ਸਾਲ ਪੈਰਿਸ ਓਲੰਪਿਕ ਖੇਡਾਂ ਤੋਂ ਬਾਅਦ ਬ੍ਰੇਕ ਲਈ ਸੀ ਪਰ ਉਮੀਦ ਸੀ ਕਿ ਉਹ 2028 ਵਿਚ ਲਾਸ ਏਂਜਲਸ ’ਚ ਹੋਣ ਵਾਲੀਆਂ ਓਲੰਪਿਕ ਖੇਡਾਂ ਦੀ ਤਿਆਰੀ ਲਈ ਜਲਦੀ ਹੀ ਮੁਕਾਬਲੇਬਾਜ਼ੀ ਤੈਰਾਕੀ ’ਚ ਵਾਪਸੀ ਕਰੇਗੀ।
ਟਿਟਮਸ ਨੇ ਕਿਹਾ ਕਿ ਮੈਨੂੰ ਤੈਰਾਕੀ ਸ਼ੁਰੂ ਤੋਂ ਹੀ ਪਸੰਦ ਹੈ। ਜਦੋਂ ਮੈਂ ਛੋਟੀ ਸੀ ਤਾਂ ਇਹ ਮੇਰਾ ਜਨੂੰਨ ਸੀ ਪਰ ਮੈਂ ਮਹਿਸੂਸ ਕੀਤਾ ਹੈ ਕਿ ਮੈਂ ਇਸ ਖੇਡ ਤੋਂ ਕੁਝ ਸਮਾਂ ਦੂਰ ਰਹਿ ਕੇ ਇਹ ਮਹਿਸੂਸ ਕੀਤਾ ਕਿ ਮੇਰੇ ਜੀਵਨ ’ਚ ਕੁਝ ਚੀਜ਼ਾਂ ਹੁਣ ਮੇਰੇ ਲਈ ਤੈਰਾਕੀ ਤੋਂ ਥੋੜ੍ਹੀਆਂ ਵੱਧ ਅਹਿਮ ਹਨ ਅਤੇ ਮੈਨੂੰ ਇਹ ਗੱਲ ਮਨਜ਼ੂਰ ਹੈ। ਟਿਟਮਸ ਦੇ ਨਾਂ 200 ਮੀਟਰ ਫ੍ਰੀਸਟਾਈਲ ਦਾ ਵਿਸ਼ਵ ਰਿਕਾਰਡ ਦਰਜ ਹੈ।
ਬੰਗਲਾਦੇਸ਼ ਦੇ ਖਿਡਾਰੀਆਂ 'ਤੇ ਹਮਲਾ! ਵਾਲ-ਵਾਲ ਬਚੀ ਜਾਨ
NEXT STORY