ਪੈਰਿਸ : ਆਮ ਪਰੰਪਰਾ ਤੋਂ ਹਟਦੇ ਹੋਏ 205 ਦੇਸ਼ਾਂ ਦੇ ਐਥਲੀਟਾਂ ਨੇ ਮੀਂਹ ਦੇ ਖਤਰੇ ਦੇ ਵਿਚਕਾਰ ਇੱਥੇ ਸੀਨ ਨਦੀ 'ਤੇ ਕਿਸ਼ਤੀਆਂ ਵਿਚ 'ਪਰੇਡ ਆਫ ਨੇਸ਼ਨਜ਼' ਵਿਚ ਹਿੱਸਾ ਲਿਆ ਤੇ ਇਸ ਦੇ ਨਾਲ ਹੀ ਰੌਸ਼ਨੀ ਦੇ ਸ਼ਹਿਰ ਵਿਚ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਗਮ ਦੀ ਸ਼ੁਰੂਆਤ ਹੋ ਗਈ।
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਮੁਖੀ ਥਾਮਸ ਬਾਕ ਦੇ ਨਾਲ ਫ੍ਰੈਂਚ ਫੁੱਟਬਾਲਰ ਜ਼ਿਨੇਦੀਨ ਜ਼ਿਦਾਨੇ ਨੂੰ ਪਹਿਲਾਂ ਰਿਕਾਰਡ ਕੀਤੇ ਵੀਡੀਓ ਵਿਚ ਓਲੰਪਿਕ ਮਸ਼ਾਲ ਦੇ ਨਾਲ ਪੈਰਿਸ ਦੀਆਂ ਸੜਕਾਂ 'ਤੇ ਦੌੜਦੇ ਹੋਏ ਦਿਖਾਇਆ ਗਿਆ। ਛੇ ਕਿਲੋਮੀਟਰ ਦੀ ਪਰੇਡ ਆਸਟਰਲਿਜ਼ ਬ੍ਰਿਜ ਤੋਂ ਸ਼ੁਰੂ ਹੋਈ, ਜਿਸ ਵਿਚ 85 ਕਿਸ਼ਤੀਆਂ ਵਿਚ 208 ਦੇਸ਼ਾਂ ਦੇ 6800 ਤੋਂ ਵਧੇਰੇ ਖਿਡਾਰੀ ਸਵਾਰ ਸਨ ਤੇ ਇਸ ਸ਼ਰਣਾਰਥੀ ਓਲੰਪਿਕ ਟੀਮ ਵੀ ਸੀ। ਭਾਰੀ ਗਿਣਤੀ ਵਿਚ ਖਿਡਾਰੀਆਂ ਨੇ ਕੱਲ੍ਹ ਮੁਕਾਬਲੇ ਹੋਣ ਕਾਰਨ ਉਦਘਾਟਨੀ ਸਮਾਗਮ ਵਿਚ ਹਿੱਸਾ ਨਹੀਂ ਲਿਆ।
ਭਾਰਤੀ ਦਲ ਦੀ ਅਗਵਾਈ ਦੋ ਝੰਡਾਬਰਦਾਰਾਂ, ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਅਤੇ ਟੇਬਲ ਟੈਨਿਸ ਦੇ ਮਹਾਨ ਖਿਡਾਰੀ ਅਚੰਤਾ ਸ਼ਰਤ ਕਮਲ ਨੇ ਕੀਤੀ। ਪ੍ਰਬੰਧਕਾਂ ਨੇ ਸੁਰੱਖਿਆ ਅਤੇ ਲੌਜਿਸਟਿਕਸ ਦੀਆਂ ਚੁਣੌਤੀਆਂ ਨੂੰ ਪਾਰ ਕੀਤਾ ਅਤੇ ਉਦਘਾਟਨ ਸਮਾਰੋਹ ਦੇ ਹਿੱਸੇ ਵਜੋਂ ਪੂਰੇ ਸ਼ਹਿਰ ਨੂੰ ਸ਼ਾਮਲ ਕਰਕੇ ਇੱਕ ਬੇਮਿਸਾਲ ਨਜ਼ਾਰਾ ਪੇਸ਼ ਕੀਤਾ। ਭਾਰਤ ਦੇ 117 ਖਿਡਾਰੀ ਇਨ੍ਹਾਂ ਖੇਡਾਂ ਵਿਚ ਹਿੱਸਾ ਲੈ ਰਹੇ ਹਨ ਜਿਨ੍ਹਾਂ ਵਿਚ 47 ਔਰਤਾਂ ਹਨ।
ਆਯੋਜਕਾਂ ਨੇ ਦਾਅਵਾ ਕੀਤਾ ਹੈ ਕਿ ਇਹ ਖੇਡਾਂ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਮਾਗਮ ਹੋਵੇਗਾ, ਜਿਸ ਨੂੰ ਸੀਨ ਨਦੀ ਦੇ ਕੰਢੇ 30 ਲੱਖ ਤੋਂ ਵੱਧ ਲੋਕ ਅਤੇ ਟੀਵੀ 'ਤੇ ਅਰਬਾਂ ਤੋਂ ਵੱਧ ਲੋਕ ਦੇਖਣਗੇ। ਓਲੰਪਿਕ 1900 ਅਤੇ 1924 ਤੋਂ ਬਾਅਦ ਤੀਜੀ ਵਾਰ ਪੈਰਿਸ ਵਿੱਚ ਹੋ ਰਹੇ ਹਨ।
ਗੰਭੀਰ ਅਤੇ ਸੂਰਿਆ ਨੂੰ ਵੱਡਾ ਝਟਕਾ, ਸ਼੍ਰੀਲੰਕਾ ਸੀਰੀਜ਼ ਤੋਂ ਪਹਿਲਾਂ ਆਈ ਇਹ ਬੁਰੀ ਖਬਰ
NEXT STORY