ਕੋਲਕਾਤਾ— ਓਮ ਪ੍ਰਕਾਸ਼ ਚੌਹਾਨ ਨੇ ਚੌਥੇ ਦੌਰ 'ਚ ਇਕ ਓਵਰ 73 ਦਾ ਕਾਰਡ ਖੇਡਣ ਦੇ ਬਾਵਜੂਦ ਐਤਵਾਰ ਨੂੰ ਇੱਥੇ ਇਕ ਸ਼ਾਟ ਨਾਲ ਇਕ ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵਾਲਾ ਐੱਸਐੱਸਪੀ ਚੌਰਸੀਆ ਇਨਵੀਟੇਸ਼ਨ ਗੋਲਫ ਟੂਰਨਾਮੈਂਟ ਜਿੱਤ ਲਿਆ। ਚੌਹਾਨ ਨੇ 4 ਰਾਊਂਡਾਂ ਵਿੱਚ ਛੇ ਅੰਡਰ 282 (70-69-70-73) ਦੇ ਕੁੱਲ ਸਕੋਰ ਨਾਲ ਜਿੱਤ ਦਰਜ ਕੀਤੀ। ਉਹ ਚੌਥੇ ਦੌਰ 'ਚ ਫਾਰਮ ਤੋਂ ਬਾਹਰ ਸੀ ਪਰ ਆਖਰੀ ਹੋਲ 'ਤੇ ਬਰਡੀ ਨਾਲ ਇਕ ਸ਼ਾਟ ਨਾਲ ਸੀਜ਼ਨ ਦਾ ਆਪਣਾ ਚੌਥਾ ਖਿਤਾਬ ਜਿੱਤਣ 'ਚ ਕਾਮਯਾਬ ਰਿਹਾ। ਇਹ ਉਸ ਦੇ ਕਰੀਅਰ ਦਾ 11ਵਾਂ ਖਿਤਾਬ ਹੈ।
ਇਹ ਵੀ ਪੜ੍ਹੋ : ਹਰਕੀਰਤ ਬਾਜਵਾ ਤੇ ਹਰਜਸ ਸਿੰਘ 2024 ਪੁਰਸ਼ U-19 WC ਲਈ ਆਸਟਰੇਲੀਆਈ ਟੀਮ 'ਚ ਸ਼ਾਮਲ
ਇਸ ਜਿੱਤ ਦੇ ਨਾਲ, 37 ਸਾਲਾ ਚੌਹਾਨ ਨੂੰ ਇਨਾਮੀ ਰਾਸ਼ੀ ਵਜੋਂ 15 ਲੱਖ ਰੁਪਏ ਮਿਲੇ, ਜਿਸ ਨਾਲ ਉਹ ਪੀ. ਜੀ. ਟੀ. ਆਈ. ਸੀਜ਼ਨ ਵਿੱਚ 1 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨੂੰ ਪਾਰ ਕਰਨ ਵਾਲਾ ਪਹਿਲਾ ਖਿਡਾਰੀ ਬਣ ਗਿਆ। ਮੌਜੂਦਾ ਸੈਸ਼ਨ ਵਿੱਚ ਉਸ ਦੀ ਕੁੱਲ ਕਮਾਈ 1,13,80,559 ਰੁਪਏ ਹੈ ਜੋ ਸੈਸ਼ਨ ਵਿੱਚ ਦੂਜੇ ਸਥਾਨ ’ਤੇ ਰਹੇ ਕਰਨ ਪ੍ਰਤਾਪ ਸਿੰਘ ਨਾਲੋਂ ਲਗਭਗ 39 ਲੱਖ ਰੁਪਏ ਵੱਧ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਖੇਡਾਂ ਨੂੰ ਲੈ ਕੇ ਅਹਿਮ ਫ਼ੈਸਲਾ, ਖੋਲ੍ਹੀਆਂ ਜਾਣਗੀਆਂ 1 ਹਜ਼ਾਰ ਖੇਡ ਨਰਸਰੀਆਂ
ਅਮਰੀਕਾ ਦਾ ਡੈਬਿਊ ਕਰਨ ਵਾਲਾ ਵਰੁਣ ਚੋਪੜਾ (73-72-69-69) ਦਿਨ ਦਾ ਸਰਵੋਤਮ ਕਾਰਡ (69) ਖੇਡਣ ਵਾਲੇ ਖਿਡਾਰੀਆਂ ਵਿੱਚ ਸ਼ਾਮਲ ਸੀ। ਉਹ ਕੁੱਲ 5 ਅੰਡਰ 283 (73-72-69-69) ਦੇ ਨਾਲ ਦੂਜੇ ਸਥਾਨ 'ਤੇ ਰਿਹਾ। ਅੰਗਦ ਚੀਮਾ (70) 4 ਅੰਡਰ ਦੇ ਕੁੱਲ ਸਕੋਰ ਨਾਲ ਤੀਜੇ ਸਥਾਨ 'ਤੇ ਰਹੇ ਜਦਕਿ ਉਦਯਨ ਮਾਨੇ ਅਤੇ ਰਾਸ਼ਿਦ ਖਾਨ ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਰਹੇ। ਇਨ੍ਹਾਂ ਦੋਵਾਂ ਖਿਡਾਰੀਆਂ ਦਾ ਸਕੋਰ 2 ਅੰਡਰ 286 ਰਿਹਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
2019 ਤੋਂ ਬਾਅਦ ਮਹਿਲਾ ਕ੍ਰਿਕਟ ਨੇ ਪੁਰਸ਼ਾਂ ਦੀ ਕ੍ਰਿਕਟ ਨਾਲੋਂ ਵੱਧ ਤਰੱਕੀ ਕੀਤੀ : ਸੌਰਵ ਗਾਂਗੁਲੀ
NEXT STORY