ਨਵੀਂ ਦਿੱਲੀ, (ਬਿਊਰੋ)— ਬਾਲੀਵੁੱਡ ਐਕਟ੍ਰੈਸ ਅਤੇ ਕ੍ਰਿਕਟਰਾਂ ਦੇ ਲਵ ਅਫੇਅਰ ਦੀਆਂ ਖਬਰਾਂ ਅਕਸਰ ਸੁਰਖੀਆਂ 'ਚ ਰਹਿੰਦੀਆਂ ਹਨ। ਵਿਰਾਟ ਕੋਹਲੀ ਅਭਿਨੇਤਰੀ ਅਨੁਸ਼ਕਾ ਸ਼ਰਮਾ ਨਾਲ, ਜ਼ਹੀਰ ਖਾਨ ਅਭਿਨੇਤਰੀ ਸਾਗਰਿਕਾ ਘਾਟਗੇ ਨਾਲ ਜਦਕਿ ਯੁਵਰਾਜ ਸਿੰਘ ਅਭਿਨੇਤਰੀ ਹੇਜਲ ਕੀਚ ਦੇ ਨਾਲ ਵਿਆਹ ਦੇ ਬੰਧਨ 'ਚ ਬੱਝੇ ਗਏ ਹਨ। ਫਿਲਮੀ ਸਿਤਾਰਿਆਂ ਨਾਲ ਅਫੇਅਰ ਅਤੇ ਉਨ੍ਹਾਂ ਨਾਲ ਵਿਆਹ ਨਾਲ ਕ੍ਰਿਕਟਰਾਂ ਦਾ ਪੁਰਾਣਾ ਨਾਤਾ ਹੈ। ਇਸ ਲਿਸਟ 'ਚ ਕਈ ਪਾਕਿਸਤਾਨੀ ਕ੍ਰਿਕਟਰ ਵੀ ਹਨ ਜਿਨ੍ਹਾਂ ਦਾ ਦਿਲ ਬਾਲੀਵੁੱਡ ਹਸੀਨਾਵਾਂ 'ਤੇ ਆ ਗਿਆ ਸੀ। ਸ਼ੋਏਬ ਅਖਤਰ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਤੇਜ਼ ਗੇਂਦਬਾਜ਼ ਮੰਨਿਆ ਜਾਂਦਾ ਹੈ, ਪਰ ਇਸ ਗੇਂਦਬਾਜ਼ ਦੀ ਰਫਤਾਰ ਵੀ ਬਾਲੀਵੁੱਡ ਅਭਿਨੇਤਰੀ ਸੋਨਾਲੀ ਬੇਂਦਰੇ ਦੇ ਸਾਹਮਣੇ ਕਾਫੀ ਘੱਟ ਹੋ ਗਈ ਸੀ। ਦਰਅਸਲ, ਇਕ ਸਮੇਂ ਸੋਨਾਲੀ ਅਤੇ ਸ਼ੋਏਬ ਦੇ ਅਫੇਅਰ ਦੀਆਂ ਚਰਚਾਵਾਂ ਦਾ ਮਾਹੌਲ ਗਰਮ ਸੀ।
ਖਬਰਾਂ ਦੀ ਮੰਨੀਏ ਤਾਂ ਸ਼ੋਏਬ ਅਖਤਰ ਸੋਨਾਲੀ ਬੇਂਦਰੇ ਨੂੰ ਬੇਹੱਦ ਪਸੰਦ ਕਰਦੇ ਸਨ। ਉਹ ਉਸ ਦੀ ਤਸਵੀਰ ਆਪਣੇ ਪਰਸ 'ਚ ਲੈ ਕੇ ਘੁੰਮਿਆ ਕਰਦੇ ਸਨ। ਇਕ ਇੰਟਰਵਿਊ ਦੇ ਦੌਰਾਨ ਸ਼ੋਏਬ ਨੇ ਖੁਦ ਮੰਨਿਆ ਸੀ ਕਿ ਉਨ੍ਹਾਂ ਨੂੰ ਸੋਨਾਲੀ ਬੇਂਦਰੇ ਬਹੁਤ ਚੰਗੀ ਲਗਦੀ ਹੈ। ਭਾਰਤ-ਪਾਕਿਸਤਾਨ ਸੀਰੀਜ਼ ਦੇ ਦੌਰਾਨ ਇਨ੍ਹਾਂ ਦੀ ਮੁਲਾਕਾਤ ਹੋਈ ਸੀ ਪਰ ਸ਼ੋਏਬ ਦਾ ਇਹ ਪਿਆਰ ਇਕਤਰਫਾ ਸੀ, ਕਿਉਂਕਿ ਸੋਨਾਲੀ ਬੇਂਦਰੇ ਵੱਲੋਂ ਸ਼ੋਏਬ ਅਖਤਰ ਦੇ ਲਈ ਕੋਈ ਵੀ ਗੱਲ ਸਾਹਮਣੇ ਨਹੀਂ ਆਈ।
ਇਕ ਇੰਟਰਵਿਊ ਦੇ ਦੌਰਾਨ ਸ਼ੋਏਬ ਨੇ ਮਜ਼ਾਕੀਆ ਅੰਦਾਜ਼ 'ਚ ਕਿਹਾ ਸੀ ਕਿ ਜੇਕਰ ਸੋਨਾਲੀ ਉਨ੍ਹਾਂ ਦੇ ਪ੍ਰਪੋਜ਼ਲ ਨੂੰ ਸਵੀਕਾਰ ਨਹੀਂ ਕਰੇਗੀ ਤਾਂ ਉਹ ਉਨ੍ਹਾਂ ਨੂੰ ਕਿਡਨੈਪ ਕਰ ਲੈਣਗੇ। ਹਾਲਾਂਕਿ ਹੁਣ ਦੋਵੇਂ ਹੀ ਵਿਆਹੇ ਹੋਏ ਹਨ। ਸੋਨਾਲੀ ਬੇਂਦਰੇ ਨੇ ਡਾਇਰੈਕਟਰ ਗੋਲਡੀ ਬਹਿਲ ਨਾਲ ਸਾਲ 2002 'ਚ ਵਿਆਹ ਕੀਤਾ ਜਦਕਿ ਸ਼ੋਏਬ ਨੇ 2014 'ਚ ਰੁਬਾਬ ਨਾਂ ਦੀ ਇਕ ਪਾਕਿਸਤਾਨੀ ਕੁੜੀ ਨਾਲ ਵਿਆਹ ਕਰਕੇ ਆਪਣਾ ਘਰ ਵਸਾ ਲਿਆ।
'ਛਈਆਂ...' ਤੇ 'ਮੋਰਨੀ ਬਣ ਕੇ' ਗੀਤ 'ਤੇ ਕਿੰਗ ਖਾਨ ਤੇ ਵਿਰੁਸ਼ਕਾ ਨੇ ਲਾਏ ਠੁਮਕੇ
NEXT STORY