ਨਵੀਂ ਦਿੱਲੀ- ਖੇਡਾਂ ਦੇ ਮਹਾਕੁੰਭ ਟੋਕੀਓ ਓਲੰਪਿਕ ਦੀ ਸ਼ੁਰੂਆਤ ਸ਼ੁੱਕਰਵਾਰ ਤੋਂ ਹੋ ਰਹੀ ਹੈ। ਟੋਕੀਓ ਓਲੰਪਿਕ ਵਿਚ ਭਾਰਤੀ ਖਿਡਾਰੀ ਪਹੁੰਚ ਗਏ ਹਨ ਅਤੇ ਆਪਣੀ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ। ਓਲੰਪਿਕ ਵਿਚ ਇਸ ਵਾਰ ਭਾਰਤ ਦੇ 127 ਖਿਡਾਰੀਆਂ ਨੇ ਓਲੰਪਿਕ ਦੇ ਲਈ ਕੁਆਲੀਫਾਈ ਕੀਤਾ ਹੈ। ਇਸ ਦੇ ਨਾਲ ਹੀ ਭਾਰਤ ਇਸ ਸਾਲ ਓਲੰਪਿਕ ਵਿਚ ਹਿੱਸਾ ਲੈਣ ਦੇ 100 ਸਾਲ ਹੋ ਜਾਣਗੇ। ਇਸ ਦੇ ਨਾਲ ਹੀ ਖੇਡਾਂ ਦਾ ਸ਼ਡਿਊਲ ਜਾਰੀ ਹੋ ਚੁੱਕਿਆ ਹੈ। ਟੋਕੀਓ ਵਿਚ ਓਲੰਪਿਕ ਖੇਡਾਂ ਦੇ ਪਹਿਲੇ ਦਿਨ (23 ਜੁਲਾਈ) ਸ਼ੁੱਕਰਵਾਰ ਨੂੰ ਭਾਰਤੀ ਪ੍ਰੋਗਰਾਮ ਇਸ ਪ੍ਰਕਾਰ ਹੋਵੇਗਾ।
ਤੀਰਅੰਦਾਜ਼ੀ ਸਵੇਰੇ 5:30 ਵਜੇ - ਮਹਿਲਾ ਵਿਅਕਤੀਗਤ ਰੈਂਕਿੰਗ ਰਾਊਂਡ- ਦੀਪਿਕਾ ਕੁਮਾਰੀ।
ਇਹ ਖ਼ਬਰ ਪੜ੍ਹੋ- 'ਦਿ ਹੰਡ੍ਰੇਡ' ਦੇ ਓਪਨਿੰਗ ਮੁਕਾਬਲੇ 'ਚ ਹਰਮਨਪ੍ਰੀਤ ਨੇ ਖੇਡੀ ਧਮਾਕੇਦਾਰ ਪਾਰੀ
ਜਾਣੋ ਕਿਉਂ ਦੀਪਿਕਾ ਕੁਮਾਰੀ ਤੋਂ ਭਾਰਤ ਨੂੰ ਹਨ ਉਮੀਦਾਂ
ਉਪਲੱਬਧੀਆਂ
ਵਿਸ਼ਵ ਚੈਂਪੀਅਨਸ਼ਿਪ ਵਿਚ 2 ਚਾਂਦੀ ਤਮਗੇ
ਰਾਸ਼ਟਰਮੰਡਲ 2010 ਵਿਚ 2 ਸੋਨ ਤਮਗੇ
ਏਸ਼ੀਅਨ ਖੇਡਾਂ 2010 ਵਿਚ ਕਾਂਸੀ ਤਮਗਾ
ਏਸ਼ੀਅਨ ਤੀਰਅੰਦਾਜ਼ੀ ਚੈਂਪੀਅਨਸ਼ਿਪ 1 ਸੋਨ, 2 ਚਾਂਦੀ, 3 ਕਾਂਸੀ
ਇਹ ਖ਼ਬਰ ਪੜ੍ਹੋ- ਹਰਿਆਣਾ ਵਿਧਾਨ ਸਭਾ ਦੇ ਉਪ ਸਪੀਕਰ ਦੀ ਕਾਰ ’ਤੇ ਹਮਲੇ ਦੇ ਮਾਮਲੇ ’ਚ ਗ੍ਰਿਫਤਾਰ 5 ਕਿਸਾਨਾਂ ਨੂੰ ਮਿਲੀ ਜ਼ਮਾਨਤ
ਪਿਤਾ ਆਟੋਰਿਕਸ਼ਾ ਚਲਾਉਂਦੇ ਸਨ, ਮਾਂ ਨਰਸ ਸੀ
ਰਾਂਚੀ ਵਿਚ ਜੰਮੀ ਦੀਪਿਕਾ ਨੇ ਬਚਪਨ ਗਰੀਬੀ 'ਚ ਬਿਤਾਇਆ। ਪਿਤਾ ਸ਼ਿਵਨਾਰਾਇਣ ਮਹਾਤੋ ਆਟੋ ਰਿਕਸ਼ਾ ਡਰਾਈਵਰ ਸਨ ਜਦਕਿ ਮਾਂ ਗੀਤਾ ਨਰਸ ਸੀ। 2012 ਵਿਚ ਪਹਿਲੀ ਵਾਰ ਵਿਸ਼ਵ ਰੈਂਕਿੰਗ ਵਿਚ ਨੰਬਰ 1 ਹੋਣ 'ਤੇ ਦੀਪਿਕਾ ਚਰਚਾ ਵਿਚ ਆਈ ਸੀ। ਉਹ 2 ਓਲੰਪਿਕ ਖੇਡ ਚੁੱਕੀ ਹੈ। ਦੀਪਿਕਾ ਨੇ ਹਾਲ ਹੀ ਵਿਚ ਵਿਸ਼ਵ ਕੱਪ ਦੇ ਤੀਜੇ ਪੜਾਅ ਵਿਚ ਵਿਅਕਤੀਗਤ ਰਿਕਰਵ, ਡਬਲਜ਼ ਅਤੇ ਟੀਮ ਮੁਕਾਬਲਿਆਂ ਵਿਚ ਸੋਨ ਤਮਗੇ ਜਿੱਤੇ ਸਨ। ਦੀਪਿਕਾ ਨੇ ਪਿਛਲੇ ਸਾਲ ਤੀਰਅੰਦਾਜ਼ੀ ਅਤਨੁ ਦਾਸ ਦੇ ਨਾਲ ਵਿਆਹ ਕੀਤਾ। ਅਤਨੁ ਵੀ ਟੋਕੀਓ ਓਲੰਪਿਕ ਜਾ ਰਹੇ ਹਨ।
ਸਵੇਰੇ 9:30 ਵਜੇ- ਪੁਰਸ਼ ਵਿਅਕਤੀਗਤ ਰੈਂਕਿੰਗ ਰਾਊਂਡ- ਅਤਨੁ ਦਾਸ, ਪ੍ਰਵੀਣ ਜਾਧਵ ਅਤੇ ਤਰੁਣਦੀਪ ਰਾਏ।
ਦੁਪਹਿਰ ਬਾਅਦ 4:30- ਉਦਘਾਟਨੀ ਸਮਾਰੋਹ
ਪ੍ਰਸਾਰਣ- ਡੀ. ਡੀ. ਸਪੋਰਟਸ, ਸਵੇਰੇ 5 ਤੋਂ ਸ਼ਾਮ 7 ਵਜੇ ਤੱਕ ਓਲੰਪਿਕ ਦਾ ਸਿੱਧਾ ਪ੍ਰਸਾਰਣ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
'ਦਿ ਹੰਡ੍ਰੇਡ' ਦੇ ਓਪਨਿੰਗ ਮੁਕਾਬਲੇ 'ਚ ਹਰਮਨਪ੍ਰੀਤ ਨੇ ਖੇਡੀ ਧਮਾਕੇਦਾਰ ਪਾਰੀ
NEXT STORY