ਜਲੰਧਰ— ਆਸਟਰੇਲੀਆ ਨੇ ਵਿਸ਼ਵ ਕੱਪ ਕ੍ਰਿਕਟ 'ਤੇ ਲਗਭਗ ਦਹਾਕੇ ਤੱਕ ਲਗਾਤਾਰ ਰਾਜ ਕੀਤਾ ਹੈ। ਜਿਸ ਦੀ ਸ਼ੁਰੂਆਤ 1998-99 'ਚ ਹੋਈ ਸੀ। ਇਸ ਟੀਮ ਨੇ ਆਈ.ਸੀ.ਸੀ. ਕ੍ਰਿਕਟ ਵਰਲਡ ਕੱਪ 'ਚ 5 ਵਾਰ ਅਜੇਤੂ ਰਹੀ ਹੈ। ਆਸਟਰੇਲੀਆ 1999 ਤੋਂ 2007 ਤੱਕ ਕਾਫੀ ਸਫਲ ਟੀਮ ਰਹੀ ਹੈ। ਜਿੱਥੇ ਉਸ ਨੇ ਲਗਾਤਾਰ 3 ਵਾਰ ਵਿਸ਼ਵ ਖਿਤਾਬ ਆਪਣੇ ਨਾਂ ਕੀਤਾ ਹੈ। ਜੋ ਇਕ ਰਿਕਾਰਡ ਹੈ। ਕੰਗਾਰੂਆਂ ਨੇ ਇਸ ਦੌਰਾਨ 3 ਏਸ਼ੀਆਈ ਟੀਮਾਂ ਹਰਾਇਆ ਸੀ। ਪਾਕਿਸਤਾਨ, ਭਾਰਤ ਅਤੇ ਸ਼੍ਰੀਲੰਕਾ ਨੂੰ 1999, 2003 ਅਤੇ 2007 'ਚ ਹਰਾਇਆ ਸੀ। ਇਨ੍ਹਾਂ 'ਚੋਂ ਸਾਲ 2003 ਦੀ ਆਸਟਰੇਲੀਆ ਟੀਮ ਸਭ ਤੋਂ ਜ਼ਬਰਦਸਤ ਟੀਮ ਸੀ।
2003 ਦੇ ਵਰਲਡ ਕੱਪ 'ਚ ਆਸਟਰੇਲੀਆ ਟੀਮ ਇਸ ਖਿਡਾਰੀ ਨੂੰ ਰੱਖਿਆ ਗਿਆ ਸੀ ਬਾਹਰ
2003 ਦੇ ਵਰਲਡ ਕੱਪ 'ਚ ਸ਼ਾਇਦ ਆਸਟਰੇਲੀਆ ਹੀ ਇਕ ਇਸ ਤਰ੍ਹਾਂ ਦੇ ਦੇਸ਼ ਹੈ ਜੋ ਸਟੀਵ ਵਾ ਜਿਹੈ ਪ੍ਰਤੀਭਾਸ਼ਾਲੀ ਖਿਡਾਰੀ ਨੂੰ ਟੀਮ ਤੋਂ ਬਾਹਰ ਰੱਖ ਸਕਦੀ ਸੀ। 1987 ਅਤੇ 1999 'ਚ ਵਰਲਡ ਕੱਪ ਜਿੱਤਣ ਵਾਲੀ ਆਸਟਰੇਲੀਆ ਟੀਮ ਦਾ ਕਮਾਨ 2003 'ਚ ਸਟੀਵ ਵਾ ਦੀ ਜਗ੍ਹਾ ਰਿੰਕੀ ਪੋਨਟਿੰਗ ਦੇ ਹੱਥਾਂ 'ਚ ਸੀ। ਇਸ ਟੀਮ 'ਚ ਵਨ ਡੇ ਕ੍ਰਿਕਟ ਦੇ ਸਭ ਤੋਂ ਧਾਕੜ ਬੱਲੇਬਾਜ਼ ਮੌਜੂਦ ਸਨ ਅਤੇ ਇਸ ਦੀ ਗੇਂਦਬਾਜ਼ੀ ਵੀ ਮਜਬੂਤ ਸੀ। ਇਸ ਟੀਮ ਨੂੰ ਹਰਾਉਣਾ ਸਾਰੀਆਂ ਟੀਮਾਂ ਲਈ ਕਾਫੀ ਮੁਸ਼ਕਲ ਸਾਬਤ ਹੋਇਆ ਸੀ।
ਆਸਟਰੇਲੀਆ ਨੇ 2003 ਦਾ ਵਰਲਡ ਕੱਪ ਜਿੱਤ ਕੇ ਸਾਬਤ ਕੀਤਾ ਕਿ ਵਿਸ਼ਵ ਕੱਪ ਦੇ ਬਾਦਾਸ਼ਾਹ ਹੈ ਅਸੀਂ
ਸਾਲ 2003 ਦੇ ਵਰਲਡ ਕੱਪ 'ਚ ਆਸਟਰੇਲੀਆ ਟੀਮ ਨੇ ਬੜੇ ਹੀ ਮਾਣ ਅਥੇ ਭਾਵਨਾਤਮਕ ਅੰਦਾਜ 'ਚ ਖਿਤਾਬ 'ਤੇ ਕਬਜਾ ਕੀਤਾ ਸੀ। ਇਸ ਟੀਮ ਨੇ ਸਾਰੀਆਂ ਵਿਰੋਧੀ ਟੀਮਾਂ ਨੂੰ ਬੁਰੀ ਤਰ੍ਹਾਂ ਨਾਲ ਪਿੱਛੇ ਛੱਡਿਆ ਸੀ। ਇਸ ਵਿਸ਼ਵ ਕੱਪ 'ਚ 'ਮੈਨ ਇਨ ਯੈਲੋ' ਨੇ 11 ਮੈਚ ਖੇਡੇ ਅਤੇ ਸਾਰਿਆ 'ਚ ਜਿੱਤ ਹਾਸਲ ਕੀਤੀ। ਇਸ ਤਰ੍ਹਾਂ ਇਸ ਟੀਮ ਨੇ ਲਗਾਤਾਰ ਦੂਜੀ ਵਾਰ ਵਰਲਡ ਕੱਪ ਜਿੱਤ ਕੇ ਇਹ ਸਾਬਤ ਕੀਤਾ ਕਿ ਉਹ ਵਿਸ਼ਵ ਕੱਪ ਦੇ ਬਾਦਸ਼ਾਹ ਹਨ। ਸੈਮੀਫਾਈਨਲ 'ਚ ਸ਼੍ਰੀਲੰਕਾ ਨੂੰ 48 ਦੌੜਾਂ ਨਾਲ ਹਰਾਉਣ ਤੋਂ ਬਾਅਦ ਆਸਟਰੇਲੀਆ ਨੇ ਸੌਰਵ ਗਾਂਗੁਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੂੰ 125 ਦੌੜਾਂ ਨਾਲ ਫਾਈਨਲ 'ਚ ਹਰਾਇਆ ਸੀ।
2003 ਦੇ ਵਰਲਡ ਕੱਪ 'ਚ ਜਬਰਦਸਤ ਫਾਰਮ 'ਚ ਸੀ ਐਡਮ ਗਿਲਕ੍ਰਿਸਟ
44 ਸਾਲਾਂ ਐਡਮ ਗਿਲਕ੍ਰਿਸਟ ਸਾਬਤਾ ਆਸਟਰੇਲੀਆਈ ਵਿਕਟਕੀਪਰ ਬੱਲੇਬਾਜ਼ ਸਾਲ 2003 ਦੇ ਵਰਲਡ ਕੱਪ 'ਚ ਜਬਰਦਸਤ ਫਾਰਮ 'ਚ ਸੀ। ਗਿਲੀ ਨੇ ਪੂਰੇ ਟੂਰਨਾਮੈਂਟ 'ਚ 40.83 ਦੀ ਔਸਤ ਨਾਲ 408 ਦੌੜਾਂ ਬਣਾਈਆਂ ਸਨ। ਉਹ ਇਸ ਟੂਰਨਾਮੈਂਟ 'ਚ ਚੌਥੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਸੀ। ਨਾਲ ਹੀ ਆਸਟਰੇਲੀਆ ਦੇ ਦੂਜੇ ਬੱਲੇਬਾਜ਼ੀ ਜਿਸ ਨੇ ਫਾਈਨਲ 'ਚ ਭਾਰਤ ਖਿਲਾਫ 48 ਗੇਂਦਾਂ 'ਚ 57 ਦੌੜਾਂ ਬਣਾਈਆਂ ਸਨ।
2003 ਦੇ ਵਰਲਡ ਕੱਪ ਫਾਈਨਲ 'ਚ 4 ਦੌੜਾਂ ਬਣਾ ਕੇ ਆਊਟ ਹੋਏ ਸਚਿਨ
ਬੱਲੇਬਾਜ਼ੀ ਕਰਨ ਉਤਰੇ ਭਾਰਤੀ ਟੀਮ ਦੀ ਸ਼ੁਰੂਆਤ ਬਹੁਤ ਖਰਾਬ ਰਹੀ। ਟੀਮ ਨੇ ਦੌੜਾਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਪਰ ਪਹਿਲੇ ਹੀ ਓਵਰ 'ਚ ਓਪਨਰ ਸਚਿਨ ਤੇਂਦੁਲਕਰ ਦਾ ਵਿਕਟ ਚਲੀ ਗਈ ਸੀ। ਸਚਿਨ ਨੇ ਚਾਰ ਦੌੜਾਂ ਬਣਾਈਆਂ ਅਤੇ ਸਿਰਫ ਪੰਜ ਗੇਂਦਾਂ ਦਾ ਸਾਹਮਣਾ ਕੀਤਾ। ਇਸ ਤੋਂ ਬਾਅਦ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਵਰਿੰਦਰ ਸਹਿਵਾਗ ਨੇ 81 ਗੇਂਦਾਂ 'ਚ 10 ਚੌਕੇ ਅਤੇ 3 ਛੱਕਿਆਂ ਦੀ ਸਹਾਇਤਾ ਨਾਲ 82 ਦੌੜਾਂ ਬਣਾਈਆਂ। ਉਸ ਤੋਂ ਬਾਅਦ ਪਿੱਚ 'ਤੇ ਆਏ ਖਿਡਾਰੀ ਟੀਮ ਨੂੰ ਸੰਭਾਲਣ 'ਚ ਕਾਮਯਾਬ ਨਹੀਂ ਹੋਏ ਅਤੇ ਨਿਯਮਿਤ ਅੰਤਰਾਲ 'ਤੇ ਆਊਟ ਹੁੰਦੇ ਗਏ। ਹਾਲਾਂਕਿ ਕਪਤਾਨ ਸੌਰਵ ਗਾਂਗੁਲੀ ਨੇ 25 ਗੇਂਦਾਂ 'ਚ 24 ਦੌੜਾਂ ਅਤੇ ਰਾਹੁਲ ਦ੍ਰਾਵਿੜ ਨੇ 57 ਗੇਂਦਾਂ 'ਤੇ 47 ਦੌੜਾਂ ਦੀ ਪਾਰੀ ਖੇਡ ਕੇ ਆਪਣੇ ਵਲੋਂ ਮੈਚ 'ਨੂੰ ਜਿੱਤਣ ਦਾ ਯਤਨ ਕੀਤਾ। ਆਖਰੀਕਾਰ ਭਾਰਤੀ ਟੀਮ ਪੂਰੇ 50 ਓਵਰ ਵੀ ਨਹੀਂ ਖੇਡ ਸਕੀ ਅਤੇ 39.2 ਓਵਰਾਂ 'ਚ 234 ਦੌੜਾਂ 'ਤੇ ਹੀ ਢੇਰ ਹੋ ਗਈ।
ਇਸ ਤਰ੍ਹਾਂ ਆਸਟਰੇਲੀਆ ਨੂੰ 125 ਦੌੜਾਂ ਦੀ ਵੱਡੀ ਜਿੱਤ ਹਾਸਲ ਹੋਈ। ਇਸ ਫਾਈਨਲ ਮੈਚ 'ਚ ਰਿੰਕੀ ਪੋਟਿੰਗ ਨੂੰ ਮੈਨ ਆਫ ਦ ਮੈਚ ਚੁਣਿਆ ਗਿਆ, ਹਾਲਾਂਕਿ ਪੂਰੇ ਟੂਰਨਾਮੈਂਟ 'ਚ ਸਭ ਤੋਂ ਵੱਧ 673 ਦੌੜਾਂ ਬਣਾਉਣ ਵਾਲੇ ਭਾਰਤੀ ਓਪਨਰ ਸਚਿਨ ਤੇਂਦੁਲਕਰ ਨੂੰ ਮੈਨ ਆਫ ਦ ਮੈਚ ਦੀ ਸੀਰੀਜ਼ ਦਾ ਸਨਮਾਨ ਦਿੱਤਾ ਗਿਆ।
WSB 'ਚ ਘਰੇਲੂ ਜ਼ਮੀਨ 'ਤੇ ਕਿਸਮਤ ਬਦਲਣ ਉਤਰੇਗੀ ਇੰਡੀਅਨ ਟਾਈਗਰਸ
NEXT STORY