ਨਵੀਂ ਦਿੱਲੀ–ਆਸਟ੍ਰੇਲੀਆ ਵਿਚ ਲਗਾਤਾਰ ਦੋ ਮੈਚਾਂ ਵਿਚ ਵਿਰਾਟ ਕੋਹਲੀ ਦੇ ਜ਼ੀਰੋ ’ਤੇ ਆਊਟ ਹੋਣ ਦੇ ਬਾਵਜੂਦ ਸਾਬਕਾ ਆਲਰਾਊਂਡਰ ਇਰਫਾਨ ਪਠਾਨ ਨੇ ਉਸਦੀ ਹਮਾਇਤ ਕੀਤੀ ਹੈ। ਉਸ ਨੇ ਕਿਹਾ, ‘‘ਵਿਰਾਟ ਕੋਹਲੀ ਦੀ ਫਾਰਮ ਮਹੱਤਵਪੂਰਨ ਹੈ। ਉਸ ਨੂੰ ਸਟ੍ਰਾਈਕ ਰੋਟੇਟ ਕਰਨ ਤੇ ਸਕੋਰ ਬੋਰਡ ਨੂੰ ਅੱਗੇ ਵਧਾਉਣ ਦੀ ਲੋੜ ਹੈ ਕਿਉਂਕਿ ਇਕ ਵਾਰ ਜਦੋਂ ਉਹ ਅਜਿਹਾ ਕਰਨ ਲੱਗਦਾ ਹੈ ਤਾਂ ਕਿਸੇ ਵੀ ਵਿਰੋਧੀ ਟੀਮ ਲਈ ਉਸ ਨੂੰ ਰੋਕਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਮੈਨੂੰ ਉਮੀਦ ਹੈ ਕਿ ਵਿਰਾਟ ਤੇਜ਼ੀ ਨਾਲ ਸਟ੍ਰਾਈਕ ਰੋਟੇਟ ਕਰਨਾ ਸ਼ੁਰੂ ਕਰ ਦੇਵੇਗਾ, ਬੋਰਡ ’ਤੇ ਕੁਝ ਦੌੜਾਂ ਬਣਾਏਗਾ ਤੇ ਇਕ ਵਾਰ ਅਜਿਹਾ ਹੋ ਜਾਣ ਤੋਂ ਬਾਅਦ ਉਸ ਨੂੰ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਹੈ।’’
ਪਾਕਿਸਤਾਨ ਨੇ ਭਾਰਤ ’ਚ ਹੋਣ ਵਾਲੇ ਜੂਨੀਅਰ ਹਾਕੀ ਵਿਸ਼ਵ ਕੱਪ ’ਚ ਖੇਡਣ ਤੋਂ ਕੀਤਾ ਇਨਕਾਰ
NEXT STORY