ਐਡੀਲੈਡ— ਆਸਟਰੇਲੀਆ ਦੇ ਉਪਕਪਤਾਨ ਐਲੇਕਸ ਕੈਰੀ ਨੇ ਸੋਮਵਾਰ ਨੂੰ ਕਿਹਾ ਕਿ ਟੀਮ ਨੇ ਪਿਛਲੇ 12 ਮਹੀਨਿਆਂ 'ਚ ਜਿਸ ਤਰ੍ਹਾਂ ਨਾਲ ਸੰਘਰਸ਼ ਕੀਤਾ ਹੈ ਉਸ ਨੂੰ ਦੇਖਦੇ ਹੋਏ ਭਾਰਤ ਜਿਹੈ ਸਿਖਰ ਦੇਸ਼ ਖਿਲਾਫ ਸੀਰੀਜ਼ 'ਚ ਜਿੱਤ ਦਰਜ਼ ਕਰਨਾ ਕਾਫੀ ਵੱਡੀ ਗੱਲ ਹੋਵੇਗੀ। ਮੇਜਬਾਨ ਟੀਮ ਨੇ ਸਿਡਨੀ 'ਚ ਖੇਡੇ ਗਏ ਪਹਿਲੇ ਇਕ ਰੋਜਾ ਮੈਚ ਨੂੰ 34 ਦੌੜਾਂ ਨਾਲ ਜਿੱਤ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ 1-0 ਨਾਲ ਕਾਇਮ ਕੀਤੀ। ਸੀਰੀਜ਼ ਦਾ ਦੂਜਾ ਮੈਚ ਮੰਗਲਵਾਰ ਨੂੰ ਐਡੀਲੈਡ 'ਚ ਖੇਡਿਆ ਜਾਵੇਗਾ।
ਆਸਟਰੇਲੀਆ ਨੇ ਆਖਰੀ ਵਾਰ ਜਨਵਰੀ 2017 'ਚ ਪਾਕਿਸਤਾਨ ਖਿਲਾਫ 4-1 ਨਾਲ ਸੀਰੀਜ਼ 'ਚ ਜਿੱਤ ਦਰਜ਼ ਕੀਤੀ ਸੀ। ਗੇਂਦ ਨਾਲ ਛੇੜਛਾੜ ਦੇ ਵਿਵਾਦ ਤੋਂ ਬਾਅਦ ਤਤਕਾਲੀਨ ਕਪਤਾਨ ਸਟੀਵ ਸਮਿਥ, ਉਪਕਪਤਾਨ ਡੈਵਿਡ ਵਾਰਨਰ ਅਤੇ ਕੈਮਰੂਨ ਬੈਨਕ੍ਰੋਫਟ 'ਤੇ ਪਬੰਧੀ ਲੱਗਣ ਤੋਂ ਬਾਅਦ 2018 'ਚ ਟੀਮ 18 ਰੋਜਾ ਮੈਚਾਂ 'ਚ ਸਿਰਫ ਦੋ 'ਚ ਜਿੱਤ ਦਰਜ਼ ਕਰ ਸਕੀ ਸੀ। ਟੀਮ ਨੇ ਹਾਲਾਂਕਿ 2019 ਦੀ ਸ਼ੁਰੂਆਤ ਜਿੱਤ ਦੇ ਨਾਲ ਕੀਤੀ ਹੈ। ਕੈਰੀ ਨੇ ਕਿਹਾ ਕਿ ਇਹ (ਸੀਰੀਜ਼ ਨੂੰ ਜਿੱਤਣਾ) ਕਾਫੀ ਵੱਡੀ ਗੱਲ ਹੋਵੇਗੀ, ਇਸ ਤਰ੍ਹਾਂ ਹੋਇਆ ਹਾਲੇ ਥੋੜਾ ਹੀ ਸਮਾਂ ਹੋਇਆ ਹੈ। ਮੈਂ ਆਸਟਰੇਲੀਆ ਨੂੰ ਜਿੱਤਣਾ ਦੇਖਣਾ ਚਾਹੁੰਦਾ ਹਾਂ ਅਤੇ ਇਸ ਟੀਮ ਦਾ ਹਿੱਸਾ ਹੋਣਾ ਸਾਡੇ ਸਾਰਿਆ ਲਈ ਕਾਫੀ ਮਾਇਨੇ ਰੱਖਦਾ ਹੈ। ਅਸੀਂ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਵਿਸ਼ਵ ਕੱਪ 'ਚ ਜਾਣਾ ਚਾਹੁੰਦੇ ਹਾਂ।
ਇਸ ਵਿਕਟਕੀਪਰ ਬੱਲੇਬਾਜ਼ ਨੇ ਕਿਹਾ ਕਿ ਭਾਰਤ ਦੀ ਟੀਮ ਕਾਫੀ ਵਧੀਆ ਹੈ, ਇਸ ਲਈ ਉਹ ਜਲਦ ਹੀ ਵਾਪਸੀ ਕਰਨਾ ਚਾਹੇਗੀ। ਸਾਡੇ ਕੋਲ ਇਹ ਵਧੀਆ ਪ੍ਰਦਰਸ਼ਨ ਕਰਨ ਦਾ ਇਹ ਹੋਰ ਸ਼ਾਨਦਾਰ ਮੌਕਾ ਹੋਵੇਗਾ। ਕੈਰੀ ਨੇ ਕਿਹਾ ਕਿ ਆਸਟਰੇਲੀਆ ਇਕ ਰੋਜਾ ਸੀਰੀਜ਼ ਨੂੰ ਟੈਸਟ ਸੀਰੀਜ਼ 'ਚ ਮਿਲੀ ਹਾਰ ਦੇ ਤੌਰ 'ਤੇ ਨਹੀਂ ਦੇਖ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪਿਛਲੇ ਮੈਚ 'ਚ ਅਸੀਂ ਵਧੀਆ ਪ੍ਰਦਰਸ਼ਨ ਕੀਤਾ ਅਤੇ ਅਸੀਂ ਸਹੀ ਦਿਸ਼ਾ 'ਚ ਅੱਗੇ ਵਧ ਰਹੇ ਹਾਂ। ਜੇਕਰ ਤੁਸੀਂ ਸਾਡੀ ਬੱਲੇਬਾਜ਼ੀ ਨੂੰ ਦੇਖੋਗੇ ਤਾਂ ਅਸੀਂ ਕਾਫੀ ਵਧੀਆ ਕੀਤਾ। ਭਾਰਤ ਦੀ ਸ਼ੁਰੂਆਤ 'ਚ ਤਿੰਨ ਝਟਕੇ ਦੇਣਾ ਸ਼ਾਨਦਾਰ ਰਿਹਾ। ਮਹਿੰਦਰ ਸਿੰਘ ਧੋਨੀ ਅਤੇ ਰੋਹਿਤ ਸ਼ਰਮਾ ਨੇ ਵੱਡੀ ਸ਼ਾਂਝੇਦਾਰੀ ਕੀਤੀ ਪਰ ਅਸੀਂ ਸਹੀ ਸਮੇ 'ਤੇ ਸਾਂਝੇਦਾਰੀ ਨੂੰ ਤੋੜ ਵਾਪਸੀ ਕੀਤੀ।
ਇੰਦੌਰ ਦੀ ਟੀਮ ਨੂੰ ਹਰਾ ਜੇ. ਡੀ. ਕਬੱਡੀ ਅਕੈਡਮੀ ਨੇ ਜਿੱਤਿਆ ਟੂਰਨਾਮੈਂਟ
NEXT STORY