ਮੁੰਬਈ (ਭਾਸ਼ਾ) : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਾਨਖੇੜੇ ਸਟੇਡੀਅਮ ਵਿਚ 1 ਤੋਂ 5 ਨਵੰਬਰ ਤੱਕ ਹੋਣ ਵਾਲੇ ਤੀਜੇ ਅਤੇ ਆਖਰੀ ਕ੍ਰਿਕਟ ਟੈਸਟ ਲਈ ਆਨਲਾਈਨ ਟਿਕਟਾਂ ਦੀ ਵਿਕਰੀ ਸ਼ੁੱਕਰਵਾਰ 18 ਅਕਤੂਬਰ ਤੋਂ ਸ਼ੁਰੂ ਹੋਵੇਗੀ।
ਮੁੰਬਈ ਕ੍ਰਿਕਟ ਸੰਘ (MCA) ਨੇ ਮੰਗਲਵਾਰ ਨੂੰ ਇੱਥੇ ਆਪਣੀ ਸਿਖਰ ਕੌਂਸਲ ਦੀ ਬੈਠਕ ਤੋਂ ਬਾਅਦ ਟਿਕਟਾਂ ਦੀ ਵਿਕਰੀ ਦੀ ਤਰੀਕ ਦਾ ਐਲਾਨ ਕੀਤਾ। ਸਿਖਰ ਕੌਂਸਲ ਨੇ ਐੱਮਸੀਏ ਦੇ ਪ੍ਰਧਾਨ ਅਜਿੰਕੇ ਨਾਇਕ ਦੇ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰ ਕਰ ਲਿਆ ਹੈ ਕਿ ਬ੍ਰਿਹਨਮੁੰਬਈ ਮਿਊਂਸਪਲ ਕਾਰਪੋਰੇਸ਼ਨ ਸਕੂਲਾਂ ਦੇ ਬੱਚਿਆਂ ਦੇ ਨਾਲ-ਨਾਲ ਹੈਰਿਸ ਅਤੇ ਗਾਈਲਸ ਸ਼ੀਲਡ ਟੂਰਨਾਮੈਂਟ ਦੇ ਸੈਮੀਫਾਈਨਲ ਖਿਡਾਰੀਆਂ ਨੂੰ ਟੈਸਟ ਮੈਚਾਂ ਲਈ ਮੁਫਤ ਪਾਸ ਦਿੱਤੇ ਜਾਣੇ ਚਾਹੀਦੇ ਹਨ।
ਇਹ ਵੀ ਪੜ੍ਹੋ : ਟ੍ਰੇਨ ਦੀ ਐਮਰਜੈਂਸੀ ਖਿੜਕੀ ਕੋਲ ਬੈਠੀ ਸੀ ਬੱਚੀ, ਅਚਾਨਕ ਉਛਲ ਕੇ ਬਾਹਰ ਜਾ ਡਿੱਗੀ, ਜਾਣੋ ਅੱਗੇ ਕੀ ਹੋਇਆ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਆਗਾਮੀ ਮੈਚ ਵਾਨਖੇੜੇ ਸਟੇਡੀਅਮ 'ਚ ਤਿੰਨ ਸਾਲਾਂ 'ਚ ਪਹਿਲਾ ਟੈਸਟ ਹੋਵੇਗਾ। ਇਹ ਦੋਵੇਂ ਟੀਮਾਂ ਆਖਰੀ ਵਾਰ ਦਸੰਬਰ 2021 ਵਿਚ ਇੱਥੇ ਆਈਆਂ ਸਨ। ਆਮ ਲੋਕਾਂ ਲਈ ਨੌਰਥ ਸਟੈਂਡ, ਸਚਿਨ ਤੇਂਦੁਲਕਰ ਸਟੈਂਡ ਅਤੇ ਵਿਜੇ ਮਰਚੈਂਟ ਸਟੈਂਡ ਲਈ ਪੰਜ ਦਿਨਾਂ ਦੇ ਪਾਸ ਦੀ ਕੀਮਤ 1500 ਰੁਪਏ ਹੋਵੇਗੀ। ਸੁਨੀਲ ਗਾਵਸਕਰ ਸਟੈਂਡ ਦੀਆਂ ਕੀਮਤਾਂ 325 ਰੁਪਏ (ਪੂਰਵ ਹੇਠਲਾਂ) ਅਤੇ 625 ਰੁਪਏ (ਪੂਰਵ ਉਪਰਲਾ) ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਰਿਆਣਾ ਓਪਨ ਗੋਲਫ ਟੂਰਨਾਮੈਂਟ 17 ਅਕਤੂਬਰ ਤੋਂ ਪੰਚਕੂਲਾ 'ਚ
NEXT STORY