ਐਡੀਲੇਡ - ਟ੍ਰੇਵਿਸ ਹੈੱਡ ਅਤੇ ਡੇਵਿਡ ਵਾਰਨਰ ਦੇ ਸ਼ਾਨਦਾਰ ਸੈਂਕੜਿਆਂ ਦੀ ਬਦੌਲਤ ਆਸਟ੍ਰੇਲੀਆ ਨੇ ਮੰਗਲਵਾਰ ਨੂੰ ਇਥੇ ਮੀਂਹ ਪ੍ਰਭਾਵਿਤ ਆਖ਼ਰੀ ਵਨਡੇ ਮੈਚ ਵਿਚ ਇੰਗਲੈਂਡ ਨੂੰ 221 ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ 3-0 ਨਾਲ ਆਪਣੇ ਨਾਂ ਕਰ ਲਈ। ਪਰ ਇਸ ਦੌਰਾਨ ਮੈਲਬੌਰਨ ਕ੍ਰਿਕਟ ਮੈਦਾਨ (MCG) 'ਤੇ ਜੋ ਨਜ਼ਾਰਾ ਵੇਖਣ ਨੂੰ ਮਿਲਿਆ, ਉਹ ਕਿਸੇ ਨੂੰ ਪਸੰਦ ਨਹੀਂ ਆਇਆ। ਦਰਅਸਲ 1 ਲੱਖ ਦੀ ਸਮਰਥਾ ਵਾਲੇ ਇਸ ਸਟੇਡੀਅਮ ਵਿਚ 4500 ਦੇ ਕਰੀਬ ਦਰਸ਼ਕ ਹੀ ਪੁੱਜੇ ਸਨ। ਜਦਕਿ ਇਸ ਤੋਂ ਕਰੀਬ 15 ਦਿਨ ਪਹਿਲਾਂ ਇਸੇ ਮੈਦਾਨ 'ਤੇ ਟੀ20 ਵਿਸ਼ਵ ਕੱਪ ਦਾ ਫਾਈਨਲ ਮੈਚ ਖੇਡਿਆ ਗਿਆ ਸੀ ਅਤੇ ਸਟੇਡੀਅਮ ਦਰਸ਼ਕਾਂ ਨਾਲ ਭਰਿਆ ਹੋਇਆ ਸੀ ਪਰ ਇਸ ਮੈਚ ਵਿਚ ਨਜ਼ਾਰਾ ਇਸ ਤੋਂ ਬਿਲਕੁੱਲ ਉਲਟ ਦਿਖਿਆ।
ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਆਸਟ੍ਰੇਲੀਆ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਹੈੱਡ ਅਤੇ ਵਾਰਨਰ ਦੀ ਸਲਾਮੀ ਜੋੜੀ ਨੇ ਮੈਲਬੌਰਨ ਕ੍ਰਿਕਟ ਮੈਦਾਨ (MCG) 'ਤੇ 269 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਟੀਮ ਨੇ 5 ਵਿਕਟਾਂ 'ਤੇ 355 ਦੌੜਾਂ ਦਾ ਵੱਡਾ ਸਕੌਰ ਬਣਾਇਆ। ਇਹ ਇਸ ਮੈਦਾਨ 'ਤੇ ਵਨਡੇ ਦਾ ਸਭ ਤੋਂ ਵੱਡਾ ਸਕੋਰ ਹੈ। ਮੀਂਹ ਕਾਰਨ ਆਸਟ੍ਰੇਲੀਆਈ ਪਾਰੀ ਵਿਚ 2 ਵਾਰ ਦੇਰੀ ਹੋਈ, ਜਿਸ ਮਗਰੋਂ ਮੈਚ 48-48 ਓਵਰਾਂ ਦਾ ਕਰ ਦਿੱਤਾ ਗਿਆ। ਇਸ ਨਾਲ ਇੰਗਲੈਂਡ ਨੂੰ ਜਿੱਤ ਲਈ 364 ਦੌੜਾਂ ਦਾ ਟੀਚਾ ਮਿਲਿਆ ਪਰ ਟੀ 32ਵੇਂ ਓਵਰ ਵਿਚ 142 ਦੌੜਾਂ 'ਤੇ ਸਿਮਟ ਗਈ।
Ind vs NZ 1st ODI: ਨਿਊਜ਼ੀਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ
NEXT STORY