ਸਪੋਰਟਸ ਡੈਸਕ- ਆਸਟਰੇਲੀਆਈ ਓਪਨ ਚੈਂਪੀਅਨ ਨਾਓਮੀ ਓਸਾਕਾ ਨੇ ਮੈਲਬੋਰਨ 'ਚ ਚਲ ਰਹੇ ਸਮਰ ਸੈੱਟ ਟੈਨਿਸ ਟੂਰਨਾਮੈਂਟ 'ਚੋਂ ਇਕ 'ਚ ਮੰਗਲਵਾਰ ਨੂੰ ਅਲਿਜ਼ੇ ਕਾਰਨੇਟ 'ਤੇ 6-4, 3-6, 6-3 ਨਾਲ ਹਰਾ ਕੇ 2022 ਸੈਸ਼ਨ ਦੀ ਜਿੱਤ ਨਾਲ ਸ਼ੁਰੂਆਤ ਕੀਤੀ। ਪਿਛਲੇ ਸਾਲ ਫਰਵਰੀ 'ਚ ਆਸਟਰੇਲੀਅਨ ਓਪਨ ਜਿੱਤਣ ਦੇ ਬਾਅਦ ਓਸਾਕਾ ਨੇ ਪਹਿਲੀ ਵਾਰ ਲੀਵਰ ਐਰੇਨਾ 'ਚ ਵਾਪਸੀ ਕੀਤੀ। ਸਤੰਬਰ 'ਚ ਯੂ. ਐੱਸ ਓਪਨ ਦੇ ਤੀਜੇ ਦੌਰ 'ਚ ਲਿੱਲ੍ਹਾ ਫਰਾਂਡਿਸ ਤੋਂ ਹਾਰਨ ਦੇ ਬਾਅਦ ਇਹ ਉਨ੍ਹਾਂ ਦਾ ਟੂਰ ਪੱਧਰ ਦਾ ਪਹਿਲਾ ਮੈਚ ਸੀ। ਕੋਵਿਡ-19 ਮਹਾਮਾਰੀ ਕਾਰਨ ਯਾਤਰਾ ਪਾਬੰਦੀਆਂ ਨੂੰ ਦੇਖਦੇ ਹੋਏ ਆਸਟਰੇਲੀਆ ਓਪਨ ਤੋਂ ਪਹਿਲਾਂ ਪ੍ਰੋਗਰਾਮ ਕਾਫੀ ਰੁਝੇਵੇਂ ਭਰਿਆ ਹੈ।
ਆਸਟਰੇਲੀਆਈ ਓਪਨ 17 ਜਨਵਰੀ ਤੋਂ ਸ਼ੁਰੂ ਹੋਵੇਗਾ। ਮੈਲਬੋਰਨ 'ਚ ਇਸ ਹਫ਼ਤੇ ਡਬਲਯੂ. ਟੀ. ਏ. ਦੇ ਦੋ ਤੇ ਏ. ਟੀ. ਪੀ. ਦਾ ਇਕ ਟੂਰਨਾਮੈਂਟ ਖੇਡਿਆ ਜਾ ਰਿਹਾ ਹੈ। ਮੈਲਬੋਰਨ 'ਚ ਖੇਡੇ ਜਾ ਰਹੇ ਇਕ ਹੋਰ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਚੋਟੀ ਦਾ ਦਰਜਾ ਪ੍ਰਾਪਤ ਜੇਸਿਕਾ ਪੇਗੁਲਾ ਨੇ ਇਰੀਨਾ ਕਾਮੇਲਿਆ ਬੇਗੂ ਨੂੰ 7-6 (6), 6-3 ਨਾਲ ਹਰਾਇਆ। ਐਡੀਲੇਡ 'ਚ 2020 ਦੀ ਫਰੈਂਚ ਓਪਨ ਚੈਂਪੀਅਨ ਇਗਾ ਸਵੀਆਤੇਕ ਨੇ ਡਾਰੀਆ ਸਾਵਿਲੇ ਨੂੰ 6-3, 6-3 ਨਾਲ ਹਰਾ ਕੇ ਖ਼ਿਤਾਬ ਦੇ ਬਚਾਅ ਦੀ ਮੁਹਿੰਮ ਸ਼ੁਰੂ ਕੀਤੀ।
ਇਸ ਤੋਂ ਪਹਿਲਾਂ ਦੇ ਮੈਚਾਂ 'ਚ ਅਮਰੀਕੀ ਨਾਬਾਲਗ ਕੋਕੋ ਗੌਫ਼ ਨੇ ਨਾਰਵੇ ਦੀ ਉਲਰਿਕੇ ਈਕੇਰੀ ਨੂੰ 6-2, 6-1 ਨਾਲ ਹਰਾਇਆ। ਉਨ੍ਹਾਂ ਦਾ ਅਗਲਾ ਮੁਕਾਬਲਾ ਚੋਟੀ ਦਾ ਦਰਜਾ ਪ੍ਰਾਪਤ ਐਸ਼ ਬਾਰਟੀ ਨਾਲ ਹੋਵੇਗਾ। ਆਸਟਰੇਲੀਆਈ ਓਪਨ 2020 ਦੀ ਚੈਂਪੀਅਨ ਸੋਫ਼ੀਆ ਕੇਨਿਨ ਨੇ ਲੂਸੀਆ ਬ੍ਰੋਂਜੇਟੀ ਨੂੰ 7-5, 7-1 ਨਾਲ ਹਰਾਇਆ ਜਦਕਿ ਅਨਾਸਤਾਸੀਆ ਗੌਸਾਨੋਵਾ ਨੇ ਦੋ ਘੰਟੇ 34 ਮਿੰਟ ਤਕ ਚਲੇ ਮੁਕਾਬਲੇ 'ਚ ਅੱਠਵਾਂ ਦਰਜਾ ਪ੍ਰਾਪਤ ਐਲਿਨਾ ਸਵੀਤੋਲਿਨਾ ਨੂੰ 5-7, 6-4, 6- ਨਾਲ ਹਰਾਇਆ।
ਸਾਨੀਆ-ਕਿਚਨੋਕ ਤੇ ਰਾਮਕੁਮਾਰ-ਬੋਪੰਨਾ ਐਡੀਲੇਡ 'ਚ ਅੱਗੇ ਵਧੇ
NEXT STORY