ਨਵੀਂ ਦਿੱਲੀ (ਭਾਸ਼ਾ) : ਓਲੰਪਿਕ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੂੰ ਭਾਰਤ ਦੇ ਤੀਜੇ ਸਰਵਉਚ ਨਾਗਰਿਕ ਪੁਰਸਕਾਰ ਪਦਮ ਭੂਸ਼ਣ ਨਾਲ ਸਨਮਾਨਿਤਾ ਕੀਤਾ ਗਿਆ ਹੈ। ਇਸ ਸਾਲ ਦੀ ਸ਼ੁਰੂਆਤ ਵਿਚ ਬੈਡਮਿੰਟਨ ਖਿਡਾਰਨ 2 ਓਲੰਪਿਕ ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ। ਉਨ੍ਹਾਂ ਨੇ ਟੋਕੀਓ ਓਲੰਪਿਕ ਵਿਚ ਕਾਂਸੀ ਦੇ ਤਮਗੇ ਦੇ ਮੁਕਾਬਲੇ ਵਿਚ ਚੀਨ ਦੀ ਹੀ ਬਿੰਗ ਜੀਓ ਨੂੰ ਹਰਾਇਆ ਸੀ।
ਇਸ ਤੋਂ ਇਲਾਵਾ ਹਾਕੀ ਖਿਡਾਰਨ ਰਾਣੀ ਰਾਮਪਾਲ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨਵੀਂ ਦਿੱਲੀ ਵਿਚ ਰਾਸ਼ਟਰਪਤੀ ਭਵਨ ਵਿਚ ਪਦਮ ਪੁਰਸਕਾਰ ਪ੍ਰਦਾਨ ਕਰ ਰਹੇ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਵਿਦੇਸ਼ ਮੰਤਰੀ ਐਸ.ਜੈਸ਼ੰਕ ਹਾਜ਼ਰ ਸਨ।
ਪੁਰਸਕਾਰ 3 ਸ਼੍ਰੇਣੀਆਂ ਵਿਚ ਦਿੱਤੇ ਜਾਂਦੇ ਹਨ: ਪਦਮ ਵਿਭੂਸ਼ਣ (ਬੇਮਿਸਾਲ ਅਤੇ ਵਿਲੱਖਣ ਸੇਵਾ ਲਈ), ਪਦਮ ਭੂਸ਼ਣ (ਉਚ ਕ੍ਰਮ ਦੀ ਵਿਲੱਖਣ ਸੇਵਾ) ਅਤੇ ਪਦਮ ਸ਼੍ਰੀ (ਵਿਸ਼ੇਸ਼ ਸੇਵਾ ਲਈ)। ਰਾਸ਼ਟਰਪਤੀ ਵੱਲੋਂ ਇਸ ਸਾਲ 119 ਪਦਮ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ। ਇਸ ਸੂਚੀ ਵਿਚ 7 ਪਦਮ ਵਿਭੂਸ਼ਣ, 10 ਪਦਮ ਭੂਸ਼ਣ ਅਤੇ 102 ਪਦਮ ਸ਼੍ਰੀ ਪੁਰਸਕਾਰ ਸ਼ਾਮਲ ਹਨ। ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿਚ 29 ਔਰਤਾਂ, 16 ਮਰਨ ਉਪਰੰਤ ਪੁਰਸਕਾਰ ਅਤੇ 1 ਟਰਾਂਸਜੈਂਡਰ ਪੁਰਸਕਾਰ ਜੇਤੂ ਹੈ।
ਟੀ20 ਵਿਸ਼ਵ ਕੱਪ 2020 : ਕੁਆਲੀਫਾਇੰਗ ਦੌਰ ਖੇਡਣਗੇ ਵੈਸਟਇੰਡੀਜ਼ ਤੇ ਸ਼੍ਰੀਲੰਕਾ
NEXT STORY