ਸਪੋਰਟਸ ਡੈਸਕ- ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿਖੇ ਖੇਡੇ ਗਏ ਮਹਿਲਾ ਟੀ-20 ਵਿਸ਼ਵ ਕੱਪ ਦੇ ਦੂਜੇ ਮੁਕਾਬਲੇ 'ਚ ਪਾਕਿਸਤਾਨ ਨੇ ਸ਼੍ਰੀਲੰਕਾ ਨੂੰ 31 ਦੌੜਾਂ ਨਾਲ ਹਰਾ ਕੇ ਆਪਣੇ ਅਭਿਆਨ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ।

ਪਾਕਿਸਤਾਨ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਇਸ ਗੇਂਦਬਾਜ਼ੀ ਵਾਲੀ ਪਿੱਚ 'ਤੇ ਕਪਤਾਨ ਫਾਤਿਮਾ ਸਨਾ (30), ਨਿਦਾ ਦਾਰ (23) ਤੇ ਓਮੈਮਾ ਸੋਹੇਲ (18) ਦੀਆਂ ਉਪਯੋਗੀ ਪਾਰੀਆਂ ਦੀ ਬਦੌਲਤ 20 ਓਵਰਾਂ 'ਚ ਮਹਿਜ਼ 116 ਦੌੜਾਂ ਹੀ ਬਣਾ ਸਕੀ ਤੇ ਆਖ਼ਰੀ ਗੇਂਦ 'ਤੇ ਆਲ ਆਊਟ ਹੋ ਗਈ।

ਸ਼੍ਰੀਲੰਕਾ ਲਈ ਕਪਤਾਨ ਚਮਾਰੀ ਅੱਟਾਪੱਟੂ, ਉਦੇਸ਼ਿਕਾ ਪ੍ਰਭੋਦਾਨੀ ਤੇ ਸੁਗੰਦਿਕਾ ਕੁਮਾਰੀ ਨੇ 3-3 ਪਾਕਿਸਤਾਨੀ ਖਿਡਾਰਨਾਂ ਨੂੰ ਆਊਟ ਕੀਤਾ, ਜਦਕਿ ਕਵਿਸ਼ਾ ਦਿਲਹਾਰੀ ਨੇ 1 ਵਿਕਟ ਲਈ।

ਇਸ ਟੀਚੇ ਦਾ ਪਿੱਛਾ ਕਰਨ ਉਤਰੀ ਸ੍ਰੀਲੰਕਾ ਦੀ ਟੀਮ ਲਈ ਇਹ ਛੋਟਾ ਸਕੋਰ ਵੀ ਪਹਾੜ ਵਰਗਾ ਸਾਬਿਤ ਹੋਇਆ। ਪਾਕਿਸਤਾਨ ਦੀਆਂ ਗੇਂਦਬਾਜ਼ਾਂ ਨੇ ਸ਼੍ਰੀਲੰਕਾ ਦੀਆਂ ਬੱਲੇਬਾਜ਼ਾਂ ਨੂੰ ਟਿਕਣ ਦਾ ਮੌਕਾ ਹੀ ਨਹੀਂ ਦਿੱਤਾ ਤੇ ਉਨ੍ਹਾਂ ਦੇ 9 ਬੱਲੇਬਾਜ਼ 10 ਦੌੜਾਂ ਦੇ ਅੰਕੜੇ ਨੂੰ ਪਾਰ ਨਾ ਕਰ ਸਕੇ।

ਸ਼੍ਰੀਲੰਕਾ ਵੱਲੋਂ ਓਪਨਰ ਵਿਸ਼ਮੀ ਗੁਣਾਰਤਨੇ (34 ਗੇਂਦਾਂ 'ਚ 20 ਦੌੜਾਂ), ਤੇ ਨਿਲਾਕਸ਼ੀ ਡੀ ਸਿਲਵਾ (25 ਗੇਂਦਾਂ 'ਚ 22 ਦੌੜਾਂ) ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਦੋਹਰੇ ਅੰਕੜੇ ਤੱਕ ਵੀ ਨਾ ਪਹੁੰਚ ਸਕੀ ਤੇ ਪੂਰੀ ਟੀਮ 20 ਓਵਰਾਂ 'ਚ 9 ਵਿਕਟਾਂ ਗੁਆ ਕੇ ਸਿਰਫ਼ 85 ਦੌੜਾਂ ਹੀ ਬਣਾ ਸਕੀ ਤੇ ਇਹ ਮੁਕਾਬਲਾ 31 ਦੌੜਾਂ ਨਾਲ ਹਾਰ ਗਈ।

ਪਾਕਿਸਤਾਨ ਵੱਲੋਂ ਸਾਦੀਆ ਇਕਬਾਲ ਨੇ 3 ਵਿਕਟਾਂ ਲਈਆਂ, ਜਦਕਿ ਨਸ਼ਰਾ ਸੰਧੂ, ਓਮੈਮਾ ਸੋਹੇਲ ਤੇ ਫਾਤਿਮਾ ਸਨਾ ਨੇ 2-2 ਬੱਲੇਬਾਜ਼ਾਂ ਨੂੰ ਆਊਟ ਕੀਤਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
T20 WC: ਬੰਗਲਾਦੇਸ਼ ਨੇ ਸਕਾਟਲੈਂਡ ਨੂੰ 16 ਦੌੜਾਂ ਨਾਲ ਹਰਾ ਕੇ ਮਹਿਲਾ ਟੀ20 ਵਿਸ਼ਵ ਕੱਪ ਦੀ ਕੀਤੀ ਜੇਤੂ ਸ਼ੁਰੂਆਤ
NEXT STORY