ਨਵੀਂ ਦਿੱਲੀ— ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਨੇ ਈਦ ਦੇ ਮੌਕੇ 'ਤੇ ਆਪਣੀ ਭਾਰਤੀ ਪਤਨੀ ਸ਼ਾਮੀਆ ਆਰਜੂ ਦੇ ਨਾਲ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕੀਤੀ। ਤਸਵੀਰ 'ਚ ਦੋਵੇਂ ਕੱਪਲ ਬਹੁਤ ਖੂਬਸੂਰਤ ਨਜ਼ਰ ਆ ਰਹੇ ਹਨ। ਹਸਨ ਨੇ ਤਸਵੀਰ ਸ਼ੇਅਰ ਕਰ ਸਾਰੇ ਲੋਕਾਂ ਨੂੰ ਈਦ ਦੀ ਵਧਾਈ ਦਿੱਤੀ। ਭਾਵੇ ਹੀ ਹਸਨ ਨੇ ਈਦ ਦੀ ਵਧਾਈ ਦੇ ਲਈ ਪਤਨੀ ਦੇ ਨਾਲ ਫੈਂਸ ਦੇ ਲਈ ਤਸਵੀਰ ਸ਼ੇਅਰ ਕੀਤੀ ਪਰ ਉਸਦੀ ਸ਼ੇਅਰ ਕੀਤੀ ਗਈ ਤਸਵੀਰ ਪਾਕਿਸਤਾਨੀ ਫੈਂਸ ਨੂੰ ਪਸੰਦ ਨਹੀਂ ਆ ਰਹੀ ਹੈ। ਖਾਸ ਕਰਕੇ ਜਿਸ ਤਰ੍ਹਾਂ ਨਾਲ ਦੋਵੇਂ ਤਿਆਰ (ਸੱਜ-ਧੱਜ ਕੇ) ਹੋ ਕੇ ਨਜ਼ਰ ਆ ਰਹੇ ਹਨ। ਲੋਕਾਂ ਨੇ ਹਸਨ ਅਲੀ ਦੇ ਵਲੋਂ ਸ਼ੇਅਰ ਕੀਤੀ ਗਈ ਤਸਵੀਰ 'ਤੇ ਕੁਮੈਂਟ ਕਰ ਉਸਦੇ ਫੈਸ਼ਨ ਨੂੰ ਸੁਧਾਰਨ ਦੀ ਸਲਾਹ ਦਿੰਦੇ ਨਜ਼ਰ ਆਏ ਹਨ। ਇਕ ਯੂਜ਼ਰ ਨੇ ਤਾਂ ਪੋਸਟ 'ਤੇ ਇਹ ਕੁਮੈਂਟ ਕਰ ਦਿੱਤਾ ਕਿ ਫੈਸ਼ਨ ਖਤਮ ਹੋ ਗਿਆ ਹੈ, ਤਾਂ ਦੂਜੇ ਯਜ਼ੂਰ ਨੇ ਇੱਥੇ ਤੱਕ ਕਿਹਾ ਕਿ ਭਾਰਤੀ ਲੜਕੀ ਦੇ ਨਾਲ ਵਿਆਹ ਕਰਨ ਤੋਂ ਬਾਅਦ ਤੁਹਾਡੀ ਸ਼ਕਲ ਖਰਾਬ ਹੋ ਗਈ ਹੈ।
ਸੋਸ਼ਲ ਮੀਡੀਆ 'ਤੇ ਲੋਕ ਉਨ੍ਹਾਂ ਨੂੰ ਬਹੁਤ ਟਰੋਲ ਕਰ ਰਹੇ ਹਨ। ਦੱਸ ਦੇਈਏ ਕਿ ਪਿਛਲੇ ਸਾਲ ਹੀ ਹਸਨ ਨੇ ਭਾਰਤੀ ਮੂਲ ਦੀ ਲੜਕੀ ਸ਼ਾਮੀਆ ਆਰਜੂ ਨਾਲ ਵਿਆਹ ਕੀਤਾ। ਸ਼ਾਮੀਆ ਆਰਜੂ ਭਾਰਤ (ਹਰਿਆਣਾ) ਦੀ ਰਹਿਣ ਵਾਲੀ ਹੈ। ਦੁਬਈ 'ਚ ਹਸਨ ਤੇ ਸ਼ਾਮੀਆ ਦੀ ਪਹਿਲੀ ਮੁਲਾਕਾਤ ਹੋਈ ਸੀ। ਜਿਸ ਤੋਂ ਬਾਅਦ ਦੋਵਾਂ ਦੀ ਦੋਸਤੀ ਤੇ ਫਿਰ ਪਰਿਵਾਰ ਵਾਲਿਆਂ ਨੇ ਮਿਲ ਕੇ ਦੋਵਾਂ ਦਾ ਵਿਆਹ ਕਰ ਦਿੱਤਾ।

ਲਿੰਡੋਰੇਸ ਆਨਲਾਈਨ ਸ਼ਤੰਰਜ : ਅਮਰੀਕਾ ਦਾ ਨਾਕਾਮੁਰਾ ਪਹੁੰਚਿਆ ਸੈਮੀਫਾਈਨਲ ’ਚ
NEXT STORY