ਕਰਾਚੀ— ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਪਿੱਠ ਦੀ ਦਰਦ ਕਾਰਨ ਆਸਟਰੇਲੀਆ 'ਚ ਟੀ-20 ਸੀਰੀਜ਼ 'ਚ ਹਿੱਸਾ ਨਹੀਂ ਲੈ ਸਕੇਗਾ। ਇੰਗਲੈਂਡ 'ਚ ਵਿਸ਼ਵ ਕੱਪ ਦੇ ਬਾਅਦ ਹਸਨ ਅਲੀ ਇਸ ਸਮੱਸਿਆ ਦੇ ਕਾਰਨ ਕ੍ਰਿਕਟ ਤੋਂ ਦੂਰ ਹਨ। ਪਾਕਿਸਤਾਨ ਕ੍ਰਿਕਟ ਬੋਰਡ ਦੇ ਅਧਿਕਾਰੀ ਨੇ ਦੱਸਿਆ ਕਿ ਰਿਹੈਬਿਲਿਟੇਸ਼ਨ ਤੋਂ ਬਾਅਦ ਹਸਨ ਦਾ ਐੱਮ. ਆਰ. ਆਈ. ਕਰਵਾਇਆ ਗਿਆ ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਤਿੰਨ ਤੋਂ ਚਾਰ ਹਫਤੇ ਤਕ ਆਰਾਮ ਕਰਨ ਦੀ ਸਲਾਹ ਦਿੱਤੀ ਹੈ।

ਅਧਿਕਾਰੀ ਨੇ ਕਿਹਾ ਕਿ ਹਸਨ ਲਾਹੌਰ 'ਚ ਰਾਸ਼ਟਰੀ ਅਕਾਦਮੀ 'ਚ ਰਿਹੈਬਿਲਿਟੇਸ਼ਨ ਤੋਂ ਗੁਜਰ ਰਿਹਾ ਹੈ ਪਰ ਉਸਦੀ ਪਿੱਠ ਦੀ ਸਮੱਸਿਆ ਨੂੰ ਠੀਕ ਹੋਣ 'ਚ ਸਮਾਂ ਲੱਗ ਰਿਹਾ ਹੈ। 25 ਸਾਲ ਦੇ ਹਸਨ ਪਾਕਿਸਤਾਨ ਦੇ ਗੇਂਦਬਾਜ਼ੀ ਹਮਲਾਵਰ ਦਾ ਅਹਿਮ ਹਿੱਸਾ ਹੈ ਵਿਸ਼ੇਸ਼ ਕਰ ਸੀਮਿਤ ਓਵਰਾਂ ਦੇ ਕ੍ਰਿਕਟ 'ਚ। ਉਸ ਨੇ ਤਿੰਨੇ ਫਾਰਮੈਟ 'ਚ 148 ਵਿਕਟਾਂ ਹਾਸਲ ਕੀਤੀਆਂ ਹਨ।
ਮੋਮੋਤਾ ਤੇ ਜੂ ਯਿੰਗ ਨੇ ਜਿੱਤਿਆ ਡੈਨਮਾਰਕ ਓਪਨ ਖਿਤਾਬ
NEXT STORY